ਫਗਵਾੜਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਗੀਤਾ ਭਵਨ ਮੰਦਰ ਦੇ ਆਸ-ਪਾਸ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਗ੍ਰਿਫਤਾਰ 

Spread the love
ਫਗਵਾੜਾ 24 ਜੁਲਾਈ ( ਪ੍ਰੀਤ ਕੌਰ ਪ੍ਰੀਤੀ)ਫਗਵਾੜਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਗੀਤਾ ਭਵਨ ਮੰਦਰ ਦੇ ਆਸ-ਪਾਸ ਉਸ ਸਮੇਂ ਹਲਚਲ ਮਚ ਗਈ, ਜਦੋਂ ਇੱਕ ਨਾਮਲੂਮ ਵਿਅਕਤੀ ਸਵਿਫਟ ਕਾਰ ਵਿੱਚ ਘੁੰਮਦਾ ਹੋਇਆ ਦਿਖਾਈ ਦਿੱਤਾ। ਵਿਅਕਤੀ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਮੁਹੱਲਾ ਵਾਸੀ ਇਕੱਠੇ ਹੋ ਗਏ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਹਿਲਾਂ ਗੀਤਾ ਭਵਨ ਮੰਦਰ ਦੇ ਆਸ-ਪਾਸ ਘੁੰਮਦਾ ਰਿਹਾ ਤੇ ਬਾਅਦ ਵਿੱਚ ਮੰਦਰ ਦੇ ਅੰਦਰ ਚਲਾ ਗਿਆ, ਜਿੱਥੇ ਸਫ਼ਾਈ ਕਰ ਰਹੇ ਇੱਕ ਕਰਮਚਾਰੀ ਨਾਲ ਉਸਦਾ ਵਿਵਾਦ ਵੀ ਹੋ ਗਿਆ।ਮੌਕੇ ਤੇ ਮੌਜੂਦ ਮੁਹੱਲਾ ਵਾਸੀਆਂ ਵੱਲੋਂ ਇਸ ਪੂਰੇ ਮਾਮਲੇ ਦੀ ਸੂਚਨਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਤੇ ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਮੌਕੇ ਤੇ ਹਾਜ਼ਰ ਕਾਂਗਰਸੀ ਆਗੂ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਦੋਂ ਉਕਤ ਵਿਅਕਤੀ ਦੀ ਮੰਦਰ ਦੇ ਬਾਹਰ ਖੜ੍ਹੀ ਕਾਰ ਦੀ ਜਾਂਚ ਕੀਤੀ ਗਈ ਤਾਂ ਕਾਰ ਦੇ ਅੱਗੇ ਭਾਜਪਾ ਦਾ ਝੰਡਾ ਲੱਗਾ ਹੋਇਆ ਸੀ। ਨਰੇਸ਼ ਭਾਰਦਵਾਜ ਦੇ ਦਾਅਵੇ ਅਨੁਸਾਰ ਕਾਰ ਵਿੱਚੋਂ ਕਥਿਤ ਤੌਰ ਤੇ ਨੰਗੀਆਂ ਤਲਵਾਰਾਂ, ਕਿਸੇ ਹੋਰ ਵਿਅਕਤੀ ਦਾ ਪਹਿਚਾਣ ਪੱਤਰ, ਪੁਲਿਸ ਦੀ ਵਰਦੀ ਤੇ ਵਰਦੀ ਦੇ ਹੇਠਾਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਮੁਲਾਜ਼ਮ ਉਕਤ ਵਿਅਕਤੀ ਨੂੰ ਆਪਣੇ ਨਾਲ ਥਾਣਾ ਸਿਟੀ ਫਗਵਾੜਾ ਲੈ ਗਏ।ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ। ਹਾਲਾਂਕਿ, ਇਸ ਪੂਰੇ ਮਾਮਲੇ ਦੀ ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਸ ਮਾਮਲੇ ਸਬੰਧੀ ਥਾਣਾ ਸਿਟੀ ਫਗਵਾੜਾ ਦੀ ਐੱਸਐੱਚਓ ਮੈਡਮ ਅਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਉਕਤ ਵਿਅਕਤੀ ਨੂੰ ਥਾਣਾ ਸਿਟੀ ਲਿਆਂਦਾ ਗਿਆ ਤੇ ਉਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਹਿਚਾਣ ਆਸ਼ੀਸ਼ ਬੱਗਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਮੁਲਾਜ਼ਮਾਂ ਵੱਲੋਂ ਬਿਜਲੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਦਿੱਤਾ ਰੋਸ ਧਰਨਾ

    Spread the love

    Spread the loveਭਾਦਸੋਂ ,24 ਜੁਲਾਈ (ਜਗਜੀਤ ਸਿੰਘ ਕੈਂਥ) :- ਜੋਇੰਟ ਫੋਰਮ ਅਤੇ ਏਕਤਾ ਮੰਚ ਦੇ ਮੁੱਦੇ ਤੇ ਅੱਜ ਸਬ ਡਵੀਜ਼ਨ ਭਾਦਸੋ ਦੇ ਮੁਲਾਜ਼ਮ ਅਮਲੋਹ ਸਮਸਪੁਰ ਟੋਹੜਾ ਡਵੀਜ਼ਨ ਅਮਲੋਹ ਦੇ ਸਾਰੇ…

    ਨੈਸ਼ਨਲ ਹਾਈਵੇ ਤੇ ਖੜੇ ਟਰੱਕ ਦੇ ਪਿੱਛੇ ਵੱਜੀ ਕਾਰ  ਕਾਰ ਸਵਾਰ ਭੈਣ ਭਰਾ ਗੰਭੀਰ ਜ਼ਖ਼ਮੀ  ਜਾਨੀ ਨੁਕਸਾਨ ਦਾ ਬਚਾਅ  ਕਾਰ ਦੇ ਉੱਡੇ ਚਿੱਥੜੇ 

    Spread the love

    Spread the love ਬਲਾਚੌਰ 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਰੱਕੜਾਂ ਨੇੜੇ ਸਰਪੰਚ ਢਾਬੇ ਕੋਲ ਐਕਸੀਡੈਂਟ ਹੋਣ ਦਾ ਸਮਾਂ ਪ੍ਰਾਪਤ ਹੋਇਆ ਹੈ  ਇਸ…

    Leave a Reply

    Your email address will not be published. Required fields are marked *