ਕਪੂਰਥਲਾ, 19 ਅਪ੍ਰੈਲ, ( ਕੌੜਾ )- ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਨਸ਼ਿਆਂ ਨੂੰ ਨਾ ਕਹੋ ਵਿਸ਼ੇ ਸਬੰਧੀ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਬੰਧਤ ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਦੱਸਵੀਂ ਦੀ ਸ੍ਰਿਸ਼ਟੀ ਪਹਿਲੇ, ਮਾਨਵਜੋਤ ਜਮਾਤ ਦਸਵੀਂ ਅਤੇ ਜੈਸਮੀਨ ਕੌਰ ਜਮਾਤ ਸੱਤਵੀਂ ਦੂਜੇ ਸਥਾਨ ‘ਤੇ ਰਹੇ, ਜਦਕਿ ਸੱਤਵੀਂ ਜਮਾਤ ਦੇ ਅਗਮਜੋਤ ਕੌਰ ਅਤੇ ਨਵਰੂਪ ਕੌਰ ਤੀਜੇ ਸਥਾਨ ‘ਤੇ ਰਹੇ। ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਕਰਨਲ ਢਿੱਲੋਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਨਵਦੀਪ ਕੌਰ ਢਿੱਲੋ, ਕੋਆਰਡੀਨੇਟਰ ਮੈਡਮ ਰਵਿੰਦਰਜੀਤ ਕੌਰ, ਸਪੋਰਟਸ ਇੰਚਾਰਜ਼ ਜਤਿੰਦਰ ਸਿੰਘ, ਐਕਟੀਵਿਟੀ ਇੰਚਾਰਜ਼ ਚੰਚਲ, ਤਾਨੀਆ ਧੀਰ ਆਦਿ ਹਾਜਰ ਸਨ।







