ਫਿਰੋਜ਼ਪੁਰ ਦੀ ਝੋਲੀ ਫਿਰ ਵੀ ਖਾਲੀ 15 ਅਗਸਤ ਦੇ ਸਮਾਗਮ ‘ਤੇ ਕਰੋੜਾਂ ਰੁਪਏ ਰੋੜ੍ਹੇ, ਪਰ ਹੱਥ ਆਇਆ ਸਿਰਫ਼ ‘ਸੱਖਣਾਪਣ’.

Spread the love
ਫਿਰੋਜ਼ਪੁਰ 18 ਅਗਸਤ (ਅਸ਼ੋਕ ਭਾਰਦਵਾਜ)ਅਜ਼ਾਦੀ ਦੇ 80ਵੇਂ ਦਿਹਾੜੇ ‘ਤੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਲੋਕਾਂ ਨੂੰ ਇੱਕ ਵਾਰ ਫਿਰ ਵੱਡੀ ਨਿਰਾਸ਼ਾ ਹੀ ਪੱਲੇ ਪਈ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਫਿਰੋਜ਼ਪੁਰ ਫੇਰੀ ਦੌਰਾਨ ਸ਼ਹਿਰ ਵਾਸੀਆਂ ਨੂੰ ਕਿਸੇ ਵੱਡੇ ਪ੍ਰੋਜੈਕਟ ਜਾਂ ਸੌਗਾਤ ਦੀ ਉਮੀਦ ਸੀ, ਪਰ ਕਰੋੜਾਂ ਰੁਪਏ ਖਰਚ ਕੇ ਕਰਵਾਏ ਗਏ ਸਰਕਾਰੀ ਸਮਾਗਮ ਤੋਂ ਬਾਅਦ ਵੀ ਫਿਰੋਜ਼ਪੁਰ ਦਾ ਝੋਲਾ ਸੱਖਣਾ ਦਾ ਸੱਖਣਾ ਹੀ ਰਿਹਾ।ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਇਸ ਇਤਿਹਾਸਕ ਧਰਤੀ ‘ਤੇ ਆਜ਼ਾਦੀ ਦਿਵਸ ਮਨਾਉਣ ਪਹੁੰਚੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਿਰੋਜ਼ਪੁਰ ਲਈ ਇੱਕ ਵੀ ਨਵਾਂ ਐਲਾਨ ਨਹੀਂ ਕੀਤਾ। ‘ਸ਼ਹੀਦੇ-ਆਜ਼ਮ’ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸੋਚ ‘ਤੇ ਚੱਲਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਪਾਰਟੀ ਦਾ ਇਹ ਰਵੱਈਆ ਸ਼ਹੀਦਾਂ ਦੀ ਧਰਤੀ ਨਾਲ ਸਿੱਧਾ ਅਨਿਆਏ ਅਤੇ ਉਨ੍ਹਾਂ ਦਾ ਅਪਮਾਨ ਕਰਨ ਦੇ ਬਰਾਬਰ ਹੈ। ਸਮਾਗਮ ਦੇ ਨਾਂ ‘ਤੇ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ ਗਏ, ਪਰ ਸਥਾਨਕ ਲੋਕਾਂ ਦੀਆਂ ਮੂਲ ਲੋੜਾਂ ਅਤੇ ਵਿਕਾਸ ਲਈ ਧੇਲਾ ਵੀ ਨਹੀਂ ਦਿੱਤਾ ਗਿਆ। ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਕੋਈ ਵੀ ਫਿਰੋਜ਼ਪੁਰ ਨਾਲੋਂ ‘ਪਛੜਾ’ ਸ਼ਬਦ ਦਾ ਦਾਗ ਨਹੀਂ ਮਿਟਾ ਸਕੀ। ਜਿਸ ਜ਼ਿਲ੍ਹੇ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਉਸ ਨੂੰ ਸਰਕਾਰੀ ਅਣਦੇਖੀ ਦਾ ਸ਼ਿਕਾਰ ਬਣਾਉਣਾ ਮੌਜੂਦਾ ਸੱਤਾਧਾਰੀ ਸਰਕਾਰ ਦੀ ਬੜੀ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ। ਫਿਰੋਜ਼ਪੁਰ ਵਾਸੀ ਅੱਜ ਵੀ ਬੁਨਿਆਦੀ ਸਹੂਲਤਾਂ, ਰੋਜ਼ਗਾਰ ਦੇ ਸਾਧਨਾਂ ਅਤੇ ਚੰਗੇ ਇਲਾਜ-ਪ੍ਰਬੰਧਾਂ ਲਈ ਤਰਸ ਰਹੇ ਹਨ। ਜੇਕਰ ਸ਼ਹੀਦਾਂ ਦੇ ਨਾਂ ‘ਤੇ ਵੋਟਾਂ ਬਟੋਰਨ ਵਾਲੀ ਸਰਕਾਰ ਵੀ ਇਸ ਧਰਤੀ ਨੂੰ ਅਣਗੌਲਿਆ ਕਰੇਗੀ, ਤਾਂ ਆਮ ਜਨਤਾ ਕਿਹੜੇ ਦਰ ‘ਤੇ ਇਨਸਾਫ਼ ਮੰਗਣ ਜਾਵੇਗੀ। ਸ਼ਹਿਰ ਦੇ ਸੂਝਵਾਨ ਲੋਕਾਂ ਅਤੇ ਸਮਾਜ ਸੇਵੀਆਂ ਨੇ ਸਰਕਾਰ ਦੇ ਇਸ ਰਵੱਈਏ ‘ਤੇ ਸਖ਼ਤ ਰੋਸ ਪ੍ਰਗਟਾਉਂਦਿਆਂ ਆਖਿਆ ਹੈ ਕਿ ਫਿਰੋਜ਼ਪੁਰ ਨੂੰ ਫੋਕੇ ਭਾਸ਼ਣਾਂ ਦੀ ਨਹੀਂ, ਸਗੋਂ ਠੋਸ ਵਿਕਾਸ ਦੀ ਲੋੜ ਹੈ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *