ਫਿਰੋਜ਼ਪੁਰ ਨੂੰ ਸਾਫ਼-ਸੁਥਰਾ ਬਣਾਉਣ ਲਈ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਰਕੂਲਰ ਰੋਡ ਦੀ ਵਿਸ਼ੇਸ਼ ਸਫਾਈ ਮੁਹਿੰਮ ਜਾਰੀ; ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖੁਦ ਲਿਆ ਹਿੱਸਾ.

Spread the love
ਫਿਰੋਜ਼ਪੁਰ 31 ਅਗਸਤ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਦੁਆਰਾ ਚਲਾਈ ਗਏ ਮਿਸ਼ਨ ਕਲੀਨ ਪੰਜਾਬ* ਤਹਿਤ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਦੀ ਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ: ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਅੱਜ ਇਸ ਮੁਹਿੰਮ ਦੇ 2 ਦਿਨ ਬਗਦਾਦੀ ਗੇਟ ਤੋਂ ਲੈ ਕੇ ਸਰਕਲ ਰੋਡ ਭਗਵਾਨ ਵਾਲਮੀਕ ਚੌਂਕ ਤੱਕ ਦੀ ਸਫਾਈ ਮੁਕੰਮਲ ਰੂਪ ਵਿੱਚ ਕਰਵਾਈ ਗਈ ਇਸ ਦੂਜੇ ਦਿਨ ਦੇ ਮੁਹਿੰਮ ਵਿੱਚ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ ਰਣਬੀਰ ਸਿੰਘ ਭੁੱਲਰ ਅਤੇ ਉਨਾਂ ਦੀ ਧਰਮ ਪਤਨੀ ਡਾ: ਅਮਨਦੀਪ ਕੌਰ ਗੌਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਨਗਰ ਕੌਂਸਲ ਫਿਰੋਜ਼ਪੁਰ ਦੇ ਕਈ ਕੌਂਸਲਰ ਸਾਹਿਬਾਨ ਵੀ ਮੌਜੂਦ ਸਨ ਉਹਨਾਂ ਨੇ ਖੁਦ ਝਾੜੂ ਲੈ ਕੇ ਸ਼ਹਿਰ ਦੀ ਸਫਾਈ ਵਿੱਚ ਸਹਿਯੋਗ ਕਰਵਾਇਆ ਇਸ ਮੌਕੇ ਤੇ ਹਲਕਾ ਵਿਧਾਇਕ ਫਿਰੋਜਪੁਰ ਸ਼ਹਿਰੀ ਸ੍ਰ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਮਿੱਥੇ ਗਏ ਟੀਚੇ ਜਿਸ ਵਿੱਚ ਪੰਜਾਬ ਨੂੰ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਇਆ ਜਾਣਾ ਹੈ ਉਸ ਵਿੱਚ ਸਹਿਯੋਗ ਕਰਦੇ ਫਿਰੋਜ਼ਪੁਰ ਵੱਲੋਂ ਸ਼ਹਿਰ ਨੂੰ ਹੋਰ ਵਧੇਰੇ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਿਤੀ 29/8/2026 ਤੋਂ ਲੈ ਕੇ 8/9/2026 ਤੱਕ ਲਗਾਤਾਰ ਇਸ ਪ੍ਰਕਾਰ ਦੇ ਡਰਾਈਵ ਚਲਾਏ ਜਾਣਗੇ ਇਸ ਡਰਾਈਵ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਲਿੰਕਸ ਸੜਕਾਂ ਸਰਕਲ ਰੋਡ ਮਾਲ ਰੋਡ ਪਬਲਿਕ ਸਥਾਨਾ ਨੂੰ ਸਾਫ ਕਰਵਾਇਆ ਜਾਵੇਗਾ। ਅੰਤ ਵਿੱਚ ਨਗਰ ਕੌਂਸਲ ਫਿਰੋਜਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਡਾਕਟਰ ਸੁਖਪਾਲ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਅੰਦਰ ਨਗਰ ਕੌਂਸਲ ਫਿਰੋਜ਼ਪੁਰ ਨੂੰ ਸਹਿਯੋਗ ਦੇਣ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਬਰਕਰਾਰ ਰੱਖਣ ਆਪਣੇ ਘਰਾਂ ਦੇ ਕਚਰੇ ਨੂੰ ਵੇਸਟ ਕੁਲੈਕਟਰ ਨੂੰ ਦੇਣ ਅਤੇ ਸੜਕਾਂ ਤੇ ਕੱਚਰਾ ਨਾ ਸੁੱਟਣ ਤਾਂ ਜੋ ਫਿਰੋਜ਼ਪੁਰ ਸ਼ਹਿਰ ਨੂੰ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਇਆ ਜਾ ਸਕੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਨਟਰੀ ਮੇਟ ਸ੍ਰੀ ਅਮਰ ਭੱਟੀ ,ਸ਼੍ਰੀ ਰਾਜ ਕੁਮਾਰ, ਸ਼੍ਰੀ ਰਜੇਸ਼ ਕੁਮਾਰ, ਸ੍ਰੀ ਰਾਜਾ ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ ਗੁਰਦੇਵ ਸਿੰਘ, ਸੁਮਨ ਰਾਣੀ, ਸੁਪਰਵਾਈਜ਼ਰ ਮਹਿੰਦਰ ਸਿੰਘ , ਮੰਗਤ ਰਾਏ ਵਿਕਾਸ ਕੁਮਾਰ ਅਤੇ ਸਮੂਹ ਮੋਟੀਵੇਟਰ ਮੌਜੂਦ ਸਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *