ਫਿਰੋਜ਼ਪੁਰ ਵਿੱਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ ਲੱਖਾਂ ਰੁਪਏ ਦੀਆਂ ਨਾਜਾਇਜ਼ ਦਵਾਈਆਂ ਅਤੇ MTP ਕਿੱਟਾਂ ਬਰਾਮਦ।

Spread the love
ਫਿਰੋਜ਼ਪੁਰ, 18 ਸਤੰਬਰ ( ਅਸ਼ੋਕ ਭਾਰਦਵਾਜ) ਜ਼ਿਲ੍ਹੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਵਿਰੁੱਧ ਸਖ਼ਤ ਰੁਖ ਅਪਣਾਉਂਦਿਆਂ ਡਰੱਗ ਕੰਟਰੋਲ ਵਿਭਾਗ ਦੀ ਟੀਮ ਨੇ ਅੱਜ ਫਿਰੋਜ਼ਪੁਰ ਸ਼ਹਿਰ ਅਤੇ ਗੋਬਰ ਮੰਡੀ ਇਲਾਕੇ ਵਿੱਚ ਛਾਪੇਮਾਰੀ ਕਰਕੇ ਕਰੋੜਾਂ/ਲੱਖਾਂ ਰੁਪਏ ਦੀ ਕੀਮਤ ਦੀਆਂ ਸ਼ੱਕੀ ਦਵਾਈਆਂ ਜ਼ਬਤ ਕੀਤੀਆਂ ਹਨ। ਇਹ ਕਾਰਵਾਈ ਜ਼ੋਨ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੋਨੀਆ ਗੁਪਤਾ (ਡੀ.ਸੀ.ਓ., ਫਿਰੋਜ਼ਪੁਰ), ਹਰਜਿੰਦਰ ਸਿੰਘ (ਡੀ.ਸੀ.ਓ., ਫਰੀਦਕੋਟ) ਅਤੇ ਹਰਿਤਾ ਬਾਂਸਲ (ਡੀ.ਸੀ.ਓ., ਫਾਜ਼ਿਲਕਾ) ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ। ਚੈਕਿੰਗ ਦੋਰਾਨ  ਮੈ/ਸ ਪਿਲ ਕਲੱਬ (ਫਿਰੋਜ਼ਪੁਰ ਸ਼ਹਿਰ) ਵਿਖੇ ਛਾਪਾ ਮਾਰਿਆ ਗਿਆ ਛਾਪੇ ਦੋਰਾਨ    ਸ਼ੁਭਮ ਗੱਖੜ ਦੀ ਮੋਜੂਦਗੀ ਚ ਖਰੀਦ ਅਤੇ ਵਿਕਰੀ (Purchase & Sale) ਦੇ ਰਿਕਾਰਡ ਵਿੱਚ ਵੱਡੀਆਂ ਘਾਟਾਂ ਅਤੇ ਬੇਨਿਯਮੀਆਂ ਪਾਈਆਂ ਗਈਆਂ।ਜਿਸ ਤੋ ਬਾਅਦ  5 ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ, 14,100 ਗੋਲੀਆਂ (Tablets), 7,920 ਐੱਮ.ਟੀ.ਪੀ. ਕਿੱਟਾਂ (MTP Kits) ਕੁੱਲ ਕੀਮਤ: 30,24,380/- ਰੁਪਏ ਅਤੇ 2. ਮੈ/ਸ ਆਰ.ਐੱਸ. ਫਾਰਮਾ ਗੋਦਾਮ (ਗੋਬਰ ਮੰਡੀ, ਫਿਰੋਜ਼ਪੁਰ)  ਰਾਹੁਲ ਗੱਖੜ ਅਤੇ ਅਸ਼ਵਨੀ ਕੁਮਾਰ ਤੋ  8 ਤਰ੍ਹਾਂ ਦੀਆਂ ਦਵਾਈਆਂ,1,511 ਐੱਮ.ਟੀ.ਪੀ. ਕਿੱਟਾਂ (MTP Kits), 44,400 ਕੈਪਸੂਲ (Capsules), 1,569 ਗੋਲੀਆਂ (Tablets)   12,75,698/- ਰੁਪਏ ਦੀ ਕੀਮਤ ਦੀਆਂ ਜਬਤ ਕੀਤੀਆਂ ਗਈਆ। ਵਿਭਾਗ ਵੱਲੋਂ ਜ਼ਬਤ ਕੀਤੀ ਗਈ ਕੁੱਲ ਸਮੱਗਰੀ ਦੀ ਅੰਦਾਜ਼ਨ ਕੀਮਤ 43 ਲੱਖ ਰੁਪਏ ਤੋਂ ਵੱਧ ਬਣਦੀ ਹੈ। ਡਰੱਗ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਤੇ ਬਿਨਾਂ ਪੂਰੇ ਰਿਕਾਰਡ ਤੋਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਅਤੇ ਗੋਦਾਮਾਂ ਵਿਰੁੱਧ ਕਾਨੂੰਨ ਤਹਿਤ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *