ਫਿਰੋਜ਼ਪੁਰ ਸ਼ਹਿਰ ਨੂੰ ਕ੍ਰਾਇਮ ਤੋ ਮੁਕਤ ਕਰਨ ਲਈ ਥਾਣਾ ਇੰਚਾਰਜ ਸੁਖਚੈਨ ਮਹਿਤਾ ਵਲੋ ਕੀਤੀ ਗਈ ਪਹਿਲਕਦਮੀ।

Spread the love
ਹਰੇਕ ਮਕਾਨ ਮਾਲਕ ਆਪਣੇ ਕਿਰਾਏ ਤੇ ਰਹਿਣ ਵਾਲੇ ਕਿਰਾਏਦਾਰ ਦਾ ਪਹਿਚਾਣ ਡਾਟਾ ਪੁਲਿਸ ਸ਼ਟੇਸ਼ਨ ਦੇਣਾ ਯਕੀਨੀ ਬਣਾਵੇ।
ਫਿਰੋਜ਼ਪੁਰ 12 ਅਪ੍ਰੈਲ (ਅਸ਼ੋਕ ਭਾਰਦਵਾਜ) ਐਸ ਐਸ ਪੀ ਫਿਰੋਜ਼ਪੁਰ ਸ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਨੂੰ ਕ੍ਰਾਇਮ ਤੋ ਮੁਕਤ ਕਰਨ ਲਈ ਥਾਣਾ ਇੰਚਾਰਜ ਸੁਖਚੈਨ ਮਹਿਤਾ ਵਲੋ ਕੀਤੀ ਗਈ ਪਹਿਲਕਦਮੀ। ਪਿਛਲੇ ਦਿਨੀ ਫਿਰੋਜ਼ਪੁਰ ਪੁਲਿਸ ਵਲੋ ਕਈ ਥਾਣਿਆ ਦੇ ਇੰਚਾਰਜਾਂ ਨੂੰ ਇਧਰੋ ਉਧਰ ਕੀਤਾ ਗਿਆ। ਜਿਸ ਚ ਵਧੀਆ ਕਾਰਗੁਜਾਰੀ ਦੇਖਦਿਆ ਥਾਣਾ ਇੰਚਾਰਜ ਸੁਖਚੈਨ ਮਹਿਤਾ ਨੂੰ ਫਿਰੋਜ਼ਪੁਰ ਛਾਉਣੀ ਤੋ ਥਾਣਾ ਫਿਰੋਜ਼ਪੁਰ ਸਿਟੀ ਲਗਾਇਆ ਗਿਆ। ਆਹੁਦਾ ਸੰਭਾਲਦਿਆ ਹੀ ਮਹਿਤਾ ਜੀ ਵਲੋ ਸ਼ਹਿਰ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਦਿਆ ਠੀਕਰੀ ਪਹਿਰਾ ਦਿੱਤਾ ਜਾ ਰਿਹਾ ਹੈ। ਅਜਿਹੀ ਕਾਰਗੁਜਾਰੀ ਅੱਗੇ ਤੋਰਦਿਆ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਲਈ ਥਾਣਾ ਇੰਚਾਰਜ ਸੁਖਚੈਨ ਮਹਿਤਾ ਵਲੋ ਸ਼ਹਿਰ ਚ ਰਹਿ ਰਹੇ ਪ੍ਰਵਾਸੀਆਂ ਨੂੰ ਸਖਤ ਚੇਤਾਵਨੀ ਦਿੰਦਿਆ ਕਿਹਾ ਗਿਆ ਕਿ ਉਹ ਆਪਣੀ ਪਹਿਚਾਣ ਸੰਬੰਧੀ ਆਪਣੇ ਰਜਿਸਟ੍ਰੇਸ਼ਨ ਸੰਬੰਧਤ ਥਾਣੇ ਨੂੰ ਦੇਣ ਨਹੀ ਤਾਂ ਉਹ ਸ਼ਹਿਰ ਛੱਡ ਦੇਣ ਮੀਡੀਆ ਰਾਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਥਾਣੇ ਤੇ ਚੋਕੀ ਦੀ ਹਦੂਦ ਅੰਦਰ ਰਹਿਣ ਵਾਲੇ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਦੀ ਰਜਿਸਟ੍ਰੇਸ਼ਨ ਪੁਲਿਸ ਥਾਣੇ ਚ ਕਰਵਾਉਣ ਨੂੰ ਯਕੀਨੀ ਬਣਾਉਣ ਅਗਰ ਬਗੈਰ ਰਜਿਸਟ੍ਰੇਸ਼ਨ ਦੇ ਕੋਈ ਵੀ ਪ੍ਰਵਾਸੀ ਜਾਂ ਕਿਰਾਏਦਾਰ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *