*ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਇੰਡੀਆ) ਦੀ ਰਾਸ਼ਟਰੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਵਲੋਂ ਇੰਜ ਦਲਜੀਤ ਸਿੰਘ ਕੋਹਲੀ ਤੇ ਇੰਜ ਵੀ ਕੇ ਕਪੂਰ ਹੋਏ ਸ਼ਾਮਲ:- ਇੰਜ ਦਲਜੀਤ ਸਿੰਘ ਕੋਹਲੀ

Spread the love
ਅੰਮ੍ਰਿਤਸਰ17 ਅਪ੍ਰੈਲ ( ਦਿਨੇਸ਼ ਸੋਨੀ  ) ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਇੰਡੀਆ) ਦੇ ਸੱਦੇ ਤੇ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੀ ਨੁਮਾਇੰਦਗੀ ਕਰਨ ਲਈ ਫੋਰਡੇ-ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ ਅਤੇ ਜਨਰਲ ਸਕੱਤਰ ਇੰਜੀ. ਵੀ ਕੇ ਕਪੂਰ ਨੇ ਫੋਰਡੇ – ਇੰਡੀਆ ਵੱਲੋਂ ਦੱਤ ਭਵਨ ਦਿੱਲੀ ਵਿਖੇ ਆਪਣੇ ਰਾਸ਼ਟਰੀ ਦਫਤਰ ਵਿੱਚ ਕੀਤੀ ਗਈ ਰਾਸ਼ਟਰੀ ਕਾਰਜਕਾਰਣੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਦੇ ਗਲੇ ਵਿੱਚ ਸੱਜਰੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੀਟਿੰਗ ਦੀ ਕਾਰਵਾਈ ਰਾਸ਼ਟਰੀ ਸਕੱਤਰ ਜਨਰਲ ਇੰਜੀ. ਆਰ ਸੀ ਸ੍ਰੀਵਾਸਤਵਾ ਵਲੋਂ ਫੋਰਡੇ-ਇੰਡਿਆ ਦੇ ਵਰਕਿੰਗ ਗਰੁੱਪ ਪ੍ਰਧਾਨ ਇੰਜੀ. ਆਰ ਕੇ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਰਾਸ਼ਟਰੀ ਕਾਰਜਕਾਰਣੀ ਕਮੇਟੀ ਦੇ ਅਹੁਦੇਦਾਰਾਂ ਵਜੋਂ ਮੁੱਖ ਸਲਾਹਕਾਰ ਇੰਜੀ. ਡੀ ਸੀ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਇੰਜੀ. ਰਾਜਿੰਦਰ ਸਿੰਘ ਭਦੌੜੀਆ ਤੋਂ ਇਲਾਵਾ ਭਾਰਤ ਦੇ ਸਾਰੇ ਪ੍ਰਦੇਸ਼ਾਂ ਦੀਆ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ ਅਤੇ ਕਈ ਹੋਰ ਪਤਵੰਤੇ ਨੁਮਾਇੰਦਿਆਂ ਨੇ ਇਸ ਰਾਸ਼ਟਰੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਤੈਅ ਏਜੰਡੇ ਮੁਤਾਬਿਕ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਭਾਰਤ ਦੇਸ਼ ਦੇ ਸਮੂਹ ਪ੍ਰਦੇਸ਼ਾਂ ਦੇ ਡਿਪਲੋਮਾ ਇੰਜੀਨੀਅਰ ਪੈਨਸ਼ਨਰ ਸਾਥੀਆਂ ਦੇ ਵੈਲਫੇਅਰ ਲਈ ਉਸਾਰੂ ਫੈਸਲੇ ਲਏ। ਇਸ ਮੌਕੇ ਇੰਜ ਦਲਜੀਤ ਸਿੰਘ ਕੋਹਲੀ ਨੇ ਫੋਰਡੇ -ਇੰਡਿਆ ਨੂੰ ਪੰਜਾਬ ਸਟੇਟ ਫ਼ੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਜਿੱਥੇ ਫੋਰਡੇ-ਪੰਜਾਬ ਵੱਲ 31 ਮਾਰਚ, 2025 ਤੱਕ  ਰੁਪੈ 5000/-  ਦੀ ਬਣਦੀ ਸਾਲਾਨਾ ਚੰਦੇ ਦੀ ਅਦਾਇਗੀ  ਜਨਰਲ ਸਕੱਤਰ ਇੰਜੀ. ਵੀ ਕੇ ਕਪੂਰ ਨੇ ਫੋਰਡੇ-ਪੰਜਾਬ ਦੇ ਖਾਤੇ ਵਿੱਚੋਂ ਕੀਤੀ ਉਥੇ ਜਿਕਰਯੋਗ ਹੈ ਕਿ ਫੋਰਡੇ-ਪੰਜਾਬ ਦੇ ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ ਨੇ ਆਪਣੇ ਨਿੱਜੀ ਖਾਤੇ ਵਿੱਚੋਂ ਦੱਤ ਭਵਨ ਦੀ ਬਿਲਡਿੰਗ ਫੰਡ ਵਾਸਤੇ 11000/-  ਰੂਪੈ ਦੀ ਮਾਲੀ ਸਹਾਇਤਾ ਦਿੱਤੀ । ਫੋਰਡੇ-ਇੰਡੀਆ ਵਲੋਂ ਇੰਜ ਦਲਜੀਤ ਸਿੰਘ ਕੋਹਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਦੇ ਦੋਨੋ ਨੁਮਾਇੰਦਿਆ ਨੇ ਆਲ਼ ਇੰਡੀਆ ਸਟੇਟ ਪੈਨਸ਼ਨਰਜ਼ ਫੈਡਰੇਸ਼ਨ ਦੇ ਪਲੇਟਫਾਰਮ ਉੱਤੇ ਕੀਤੀ ਗਈ ਮੀਟਿੰਗ ਨੂੰ ਵੀ ਅਟੈਂਡ ਕੀਤਾ ਜਿਸ ਵਿਚ ਫੋਰਡੇ-ਇੰਡੀਆ ਦੇ ਸਕੱਤਰ ਜਨਰਲ ਇੰਜੀ. ਆਰ ਸੀ ਸ੍ਰੀਵਾਸਤਵਾ ਜੀ ਕੋ ਚੇਅਰਮੈਨ ਹਨ। ਉਸ ਮੀਟਿੰਗ ਵਿਚ ਕੋਹਲੀ ਜੀ ਨੇ ਦੇਸ਼ ਭਰ ਤੋਂ ਆਏ ਵੱਖ ਵੱਖ ਕੇਡਰ ਵਿੱਚੋਂ ਰਿਟਾਇਰ ਹੋਏ ਪੈਨਸ਼ਨਰ 100 ਤੋਂ ਵੀ ਜਿਆਦਾ ਲੀਡਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਮੂਹ ਪੈਨਸ਼ਨਰਜ਼ ਨੂੰ ਇਸ ਮੰਚ ਨਾਲ ਜੋੜਨ ਦੇ ਭਰਪੂਰ ਉਪਰਾਲੇ ਕਰਨ ਦਾ ਆਸ਼ਵਾਸਨ ਦਿੱਤਾ ਅਤੇ ਇੰਜੀ. ਵੀ ਕੇ ਕਪੂਰ ਨੇ ਸੰਘਰਸ਼ਮਈ ਕਵਿਤਾ ਪੇਸ਼ ਕਰ ਕੇ ਆਲ ਇੰਡੀਆ ਦੇ ਸਮੂਹ ਪੈਨਸ਼ਨਰਜ਼ ਨੂੰ ਲੋੜ ਪੈਣ ਤੇ ਸੰਘਰਸ਼ ਲਈ ਤਿਆਰ ਰਹਿਣ ਵਾਸਤੇ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ।
  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *