ਅੰਮ੍ਰਿਤਸਰ 10ਅਪ੍ਰੈਲ(ਦਿਨੇਸ਼ ਸੋਨੀ ) ਬਜ਼ੁਰਗ ਮਾਤਾ ਚੰਨਣ ਕੌਰ ਉਮਰ 90 ਸਾਲ ਪਤੀ ਮਹਿਲ ਸਿੰਘ ਵਾਸੀ ਬਾਸਰਪੁਰ ਮਹੱਲਾ ਦੀ ਲਾਪਤਾ ਹੋਣ ਦੀ ਸੂਰਤ ਵਿੱਚ ਮਾਤਾ ਚੰਨਣ ਕੌਰ ਮਾਨਸਿਕ ਤੌਰ ਤੇ ਠੀਕ ਨਾ ਹੁੰਦਿਆਂ ਹੋਇਆਂ ਸਵੇਰੇ 7 ਵਜੇ ਘਰ ਤੋਂ ਬਿਨਾਂ ਦੱਸੇ ਚਲੇ ਗਏ ਕਾਫੀ ਜਗ੍ਹਾ ਉਹਨਾਂ ਭਾਲ ਕੀਤੀ ਪ੍ਰੰਤੂ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਪੀੜਤ ਬਜ਼ੁਰਗ ਦੀ ਲੜਕੀ ਸ਼ਰਨਜੀਤ ਕੌਰ ਪੁਲਿਸ ਨੂੰ ਲਿਖਤ ਰੂਪ ਵਿੱਚ ਗੁਮਸ਼ਦਗੀ ਦੀ ਇਤਲਾਹ ਦਿੰਦਿਆਂ ਦੱਸਿਆ ਕਿ ਰਿਸ਼ਤੇਦਾਰ ਸਾਕ ਸਬੰਧੀਆਂ ਅਤੇ ਹੋਰ ਧਾਰਮਿਕ ਥਾਵਾਂ ਤੋਂ ਵੇਖਣ ਤੋਂ ਬਾਅਦ ਕਿਸੇ ਅਣਜਾਣ ਵਿਅਕਤੀ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਜੇ ਆਸ ਪਾਸ ਉਹਨਾਂ ਨੂੰ ਵੇਖਿਆ ਗਿਆ ਹੈ ਪੀੜਤ ਪਰਿਵਾਰ ਨੇ ਲਾਪਤਾ ਬਜ਼ੁਰਗ ਔਰਤ ਦੀ ਭਾਲ ਦੀ ਮੰਗ ਕੀਤੀ ਗਈ ਹੈ।






