ਬਠਿੰਡਾ ਦਿਹਾਤੀ ਦੇ ਕਾਂਗਰਸੀ ਆਗੂਆਂ ਦੀ ਇੱਛਾ….ਚਰਨਜੀਤ ਸਿੰਘ ਚੰਨੀ ਲੜਨ ਹਲਕੇ ਤੋਂ ਚੋਣ 

Spread the love
ਬਠਿੰਡਾ 10ਅਗਸਤ (ਸੁਰਿੰਦਰਪਾਲ ਸਿੰਘ): ਹਲਕਾ ਬਠਿੰਡਾ ਦਿਹਾਤੀ ਸਿਆਸੀ ਤੌਰ ‘ਤੇ ਪਿਛਲੇ ਕਾਫ਼ੀ ਪਲਾਨਾਂ ਤੋਂ ਲਾਵਾਰਸ ਚੱਲ ਰਿਹਾ ਹੈ ਕਿਉਂਕਿ ਸਿਆਸਤਦਾਨ ਇਥੇ ਆ ਕੇ ਜਿੱਤਦਾ ਤਾਂ ਜਰੂਰ ਹੈ ਪਰ ਲੋਕ ਹਾਰ ਜਾਂਦੇ ਹਨ ਕਿਉਂਕਿ ਜਿੱਤਣ ਤੋਂ ਬਾਅਦ ਐਮਐੱਲਏ ਸਾਹਬ ਹਲਕਾ ਛੱਡ ਕੇ ਚਲੇ ਜਾਂਦੇ ਹਨ,ਲੋਕ ਕੰਮ ਧੰਦੇ ਕਰਵਾਉਣ ਦੇ ਲਈ ਪਰੇਸ਼ਾਨ ਹੁੰਦੇ ਹਨ।ਹੁਣ ਜੇਕਰ ਬਠਿੰਡਾ ਦਿਹਾਤੀ ਦੇ ਮੌਜੂਦਾ ਸਿਆਸੀ ਮਿਜ਼ਾਜ ਦੀ ਗੱਲ ਕਰੀਏ ਤਾਂ ਚਾਹੇ ਇੱਥੇ ਕਈ ਕਾਂਗਰਸੀ ਆਗੂ ਚੋਣ ਲੜਨ ਦੇ ਚਾਹਵਾਨ ਹਨ, ਪਰ ਇਹਨਾਂ ਵਿੱਚੋਂ ਕਈਆਂ ਦੇ ਉੱਤੇ ਕਾਫੀ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਕਿਉਂਕਿ ਇਹਨਾਂ ਚੋਂ ਕੋਈ ਪਾਰਟੀ ਬਦਲ ਕੇ ਆ ਗਿਆ ਤੇ ਕਿਸੇ ਦੇ ਪਰਿਵਾਰਿਕ ਮੈਂਬਰਾਂ ਨੇ ਪਾਰਟੀ ਬਦਲੀ।ਇਸੇ ਦਰਮਿਆਨ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਦਿਹਾਤੀ ਦੇ ਕੁਝ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਹਨਾਂ ਦੀ ਰਿਹਾਇਸ਼ ‘ਤੇ 2 ਵਾਰ ਮੀਟਿੰਗ ਕਰ ਚੁੱਕੇ ਹਨ ਤੇ ਇਹਨਾਂ ਆਗੂਆਂ ਦੀ ਹੋਈ ਮੀਟਿੰਗ   ਵਿੱਚ ਜੋ ਸਾਹਮਣੇ ਆਇਆ, ਉਹ ਇਹ ਹੈ ਕਿ ਇਹ ਆਗੂ ਚਾਹੁੰਦੇ ਹਨ ਕਿ ਬਠਿੰਡਾ ਦਿਹਾਤੀ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜਨ ਕਿਉਂਕਿ ਬਠਿੰਡਾ ਦਿਹਾਤੀ ਵਿੱਚ ਕਾਂਗਰਸ ਪਿਛਲੇ ਲੰਮੇ ਸਮੇਂ ਤੋਂ ਪਿਛੜੀ ਹੋਈ ਹੈ ਕਿਉਂਕਿ ਜਦੋਂ ਦਾ ਹਲਕਾ ਬਠਿੰਡਾ ਦਿਹਾਤੀ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਕਾਂਗਰਸ ਦੇ ਇੱਥੇ ਪੈਰ ਨਹੀਂ ਲੱਗ ਰਹੇ ਕਿਉਂਕਿ 2012  ਵਿੱਚ ਅਕਾਲੀ ਦਲ 2017 ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਪਰ ਇਹ 3 ਉਮੀਦਵਾਰ ਹਲਕੇ ਦੇ ਲਈ ਕੁਝ ਨਹੀਂ ਸਵਾਰ ਸਕੇ।ਕਾਂਗਰਸੀ ਆਗੂਆਂ ਦੇ ਮਨ ਦੀ ਇਹ ਇੱਛਾ ਹੈ ਕਿ ਜੇਕਰ ਚੰਨੀ ਸਾਹਬ ਇਸ ਹਲਕੇ ਨੂੰ ਚੋਣ ਲੜਦੇ ਹਨ ਤਾਂ ਦਿਹਾਤੀ ਦੇ ਨਾਲ ਲੱਗਦੇ 5 ਤੋਂ 7 ਹਲਕਿਆਂ ਦੇ ਵਿੱਚ ਪ੍ਰਭਾਵ ਪਵੇਗਾ। ਜੇਕਰ ਦੇਖਿਆ ਜਾਵੇ ਤਾਂ ਬਠਿੰਡਾ ਦਿਹਾਤੀ ਨਾਲ ਭੁੱਚੋ ਹਲਕਾ, ਬਠਿੰਡਾ ਸ਼ਹਿਰੀ,ਤਲਵੰਡੀ ਸਾਬੋ ਰਾਮਪੁਰਾ ਫੂਲ ਆਦਿ ਹਲਕਿਆਂ ਵਿੱਚ ਕਾਂਗਰਸ ਕਾਫੀ ਕਮਜ਼ੋਰ ਚੱਲ ਰਹੀ ਹੈ,ਇਸੇ ਕਰਕੇ ਹੀ ਦਿਹਾਤੀ ਨਾਲ ਜੁੜੇ ਆਗੂਆਂ ਦੀ ਤਮੰਨਾ ਹੈ ਕਿ ਕਾਂਗਰਸ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਜਿੱਤ ਪ੍ਰਾਪਤ ਹੋਵੇ।ਜੇਕਰ ਬਠਿੰਡਾ ਦਿਹਾਤੀ ਤੋਂ ਚਰਨਜੀਤ ਸਿੰਘ ਚੰਨੀ ਚੋਣ ਲੜਦੇ ਹਨ ਤਾਂ ਮੁਕਾਬਲਾ ਬਹੁਤ ਜਿਆਦਾ ਦਿਲਚਸਪ ਹੋਵੇਗਾ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *