ਬਠਿੰਡਾ ਦੇ ਸੋਮੀ ਨੇ ਕੀਤੀ ਇਮਾਨਦਾਰੀ ਦੀ ਮਿਸਾਲ ਪੇਸ਼ 

Spread the love
ਬਠਿੰਡਾ 21 ਅਗਸਤ(ਪੱਤਰ ਪ੍ਰੇਰਕ):= ਭਾਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਪਰ ਬਠਿੰਡਾ ਸ਼ਹਿਰ ਦੇ ਘਨੵਈਆ ਨਗਰ ਗਲੀ ਨੰਬਰ 2 ਦੇ  ਸੋਮੂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਕੇ ਆਪਣੇ ਹੋਣਹਾਰ ਪੁੱਤ ਹੋਣ ਦਾ ਸਬੂਤ ਦਿੱਤਾ ਹੈ । ਹੋਇਆ ਇੰਜ ਕੇ ਕੋਟ ਸ਼ਮੀਰ ਦੇ ਨੰਬਰਦਾਰ ਬਲਵਿੰਦਰ ਸਿੰਘ ਦਾ ਮੋਬਾਈਲ ਜਿਸ ਦੀ ਕੀਮਤ ਲਗਭਗ 85000 ਰੁਪੈ ਸੀ, ਨਵੀਂ ਬਸਤੀ ਦੀ ਗਲੀ ਨੰਬਰ 2 ਵਿੱਚ ਡਿੱਗ ਪਿਆ ਜਿਸਦਾ ਉਸ ਨੂੰ ਪਤਾ ਹੀ ਨਾ ਲੱਗਾ। ਉਧਰ ਸੋਮੂ ਦੀ ਧਰਮ ਪਤਨੀ ਅਤੇ ਸੋਮੂ ਇਸ ਗਲੀ ਵਿੱਚ ਜਾ ਰਹੇ ਸਨ ਅਤੇ ਇਹ ਫੋਨ ਉਹਨਾਂ ਨੂੰ ਮਿਲ ਗਿਆ । ਜਿੱਥੇ ਆਮ ਤੌਰ ਤੇ ਲੋਕ ਮੋਬਾਇਲ ਮਿਲਨ ਤੇ ਉਸਨੂੰ ਸਵਿਚ ਆਫ ਕਰ ਦਿੰਦੇ ਹਨ ਪਰ ਇਸ ਜੋੜੀ ਨੇ ਇਸ ਤਰ੍ਹਾਂ ਨਹੀਂ ਕੀਤਾ ਅਤੇ ਮੋਬਾਈਲ ਵਿੱਚੋਂ ਨੰਬਰ ਕੱਢ ਕੇ ਨੰਬਰਦਾਰ ਦੇ ਘਰ ਫੋਨ ਕਰ ਦਿੱਤਾ। ਜਦੋਂ ਨੰਬਰਦਾਰ ਨੂੰ ਪਤਾ ਲੱਗਾ ਕਿ ਉਸ ਦਾ ਫੋਨ ਮਿਲ ਗਿਆ ਹੈ ਤਾਂ ਉਸਨੇ ਮੀਆਂ ਬੀਬੀ ਨੂੰ ਘਰ ਬੁਲਾ ਕੇ ਨਗਦ ਇਨਾਮ , ਟੀ ਸ਼ਰਟ ਤੇ ਹੋਰ ਸਮਾਨ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਤਾਂ ਕਿ ਸਮਾਜ ਨੂੰ ਸੇਧ ਮਿਲ ਸਕੇ ਕਿ ਅਸੀਂ ਵੀ ਬਠਿੰਡੇ ਦੀ ਇਸ ਮੀਆਂ ਬੀਬੀ ਦੀ ਜੋੜੀ ਦੀ ਤਰ੍ਹਾਂ ਇਮਾਨਦਾਰ ਬਣ ਸਕੀਏ। ਨੰਬਰਦਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਪ੍ਰੋਗਰਾਮ ਵਿੱਚ ਇਸ ਜੋੜੀ ਨੂੰ ਸਨਮਾਨਿਤ ਕਰਵਾਇਆ ਜਾਵੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *