ਬਬਲੂ ਦੀ ਜਿੰਦਗੀ,ਕਿਵੇਂ ਲੱਥੀ ਪੱਟੜੀ ਤੋਂ, ਮਲੋਟ ਵਾਸੀਆਂ ਨੂੰ ਬਬਲੂ ਨੇ ਕੀ ਕੀਤੀ ਅਪੀਲ 

Spread the love
ਮਲੋਟ, 07 ਸਤੰਬਰ ( ਕ੍ਰਿਸ਼ਨ ਮਦਾਨ/ਅਮਰਨਾਥ ਸੋਨੀ ) ਮਲੋਟ ਦੇ ਵਾਰਡ ਨੰਬਰ 15 ਦਾ ਵਸਨੀਕ, ਬੱਬਲੂ ਨਾਮ ਦਾ ਇਹ ਮਿਹਨਤਕਸ਼ ਵਿਅਕਤੀ, ਆਪਣੀ ਮਿਹਨਤ ਮਜਦੂਰੀ ਨਾਲ ਆਪਣੇ ਘਰ ਦਾ ਜਿਵੇਂ-ਤਿਵੇਂ, ਤੋਰਾ ਤੋਰ ਰਿਹਾ ਸੀ, ਸਵੇਰੇ ਆਪਣੇ ਕੰਮ ਤੇ ਜਾਂਦਾ ਤੇ ਰਾਤ ਨੂੰ ਵਾਪਸ ਆ ਜਾਂਦਾ, ਉਸਦੀ ਪਤਨੀ ਮੰਜੇ ਬੁਨ ਕੇ ਉਸ ਨਾਲ ਹੱਥ ਵਟਾਊਂਦੀ ਸੀ। ਪਰ ਵਧੀਆ ਚੱਲ ਰਹੀ ਜਿੰਦਗੀ, ਉਸ ਦਿਨ ਪਟੜੀ ਤੋਂ ਲੱਥਣੀ ਸੁਰੂ ਹੋ ਗਈ, ਜਦੋ ਬਬਲੂ ਗੁਰਦਿਆਂ ਦੀ ਨਾ ਮੁਰਾਦ ਬਿਮਾਰੀ ਤੋਂ ਪੀੜਤ ਹੋ ਕੇ, ਮੰਜੇ ਤੇ ਪੈ ਗਿਆ, ਇਕ ਤਾਂ ਇਲਾਜ ਦਾ ਖਰਚਾ ਵਧ ਗਿਆ ਤੇ ਦੂਜਾ ਕਮਾਈ ਵੀ ਬੰਦ, ਤੇ ਉੱਤੋ ਹੁਣ ਡਾਕਟਰ ਬਬਲੂ ਦਾ ਡਾਇਲਸਸ ਵੀ ਇਸ ਲਈ ਨਹੀ ਕਰਦੇ, ਕਿ ਉਸਨੂੰ ਕਾਲਾ ਪੀਲੀਆ ਹੈ, ਬਬਲੂ ਤੇ ਇਸ ਵੇਲੇ ਦੋਸਤੋ ਦੁੱਖਾਂ ਦਾ ਪਹਾੜ ਟੁੱਟਿਆ ਹੈ, ਇੰਝ ਲਗਦੈ ਜਿਵੇ ਰੱਬ ਵੀ ਬਬਲੂ ਨਾਲ ਰੁਸ ਗਿਆ ਹੋਵੇ, ਹਰਮੇਲ ਸਿੰਘ ਸੰਧੂ, ਗੁਰਪਿਆਰ ਸਿੰਘ ਚੋਹਾਨ, ਰਾਜਵਿੰਦਰ ਸਿੰਘ ਗਿੱਲ, ਸਮੇਤ ਹੋਰ ਸੱਜਣ ਕੱਲ ਬਬਲੂ ਦੇ ਘਰ ਗਏ ਸੀ, ਪਰ ਦੋਸਤੋਂ ਸੱਚ ਦੱਸਾਂ, ਹਲਾਤਾਂ ਨੂੰ ਦੇਖਦਿਆਂ, ਸਭ ਭਾਵੁੱਕ ਸਨ, ਮੇਰਾ ਗਲ ਵੀ ਭਰਿਆ ਹੋਇਆ ਸੀ, ਜਦ ਬਬਲੂ ਵਾਰ ਵਾਰ ਗੱਲ ਦਸਦਾ-ਦਸਦਾ ਅੱਖਾਂ ਭਰ ਆਉਂਦਾ ਸੀ। ਦੋਸਤੋਂ ਅੱਜ ਬਬਲੂ ਨੂੰ ਆਪਣੀ ਸਾਰਿਆਂ ਦੀ ਲੋੜ ਹੈ, ਜਿਸ ਵੀ ਤਰੀਕੇ ਕੋਈ ਬਬਲੂ ਦੀ ਮਦਦ ਕਰ ਸਕਦਾ ਹੈ, ਉਹ ਇਕ ਵਾਰ ਇਸ ਨੇਕ ਇਨਸਾਨ, ਬਬਲੂ ਨੂੰ ਉਸਦੇ ਘਰ ਜਰੂਰ ਮਿਲੇ। ਮੈਨੂੰ ਇਸ ਗੱਲ ਦਾ ਪੂਰਾ ਵਿਸਵਾਸ਼ ਹੈ, ਕਿ ਮਲੋਟ ਦੇ ਵਸਨੀਕ ਮਦਦ ਮੰਗਣ ਵਾਲੇ ਇਨਸਾਨ ਨੂੰ ਇਲਾਜ ਖੁਣੋਂ ਤਾਂ ਕੁਝ ਨਹੀਂ ਹੋਣ ਦਿੰਦੇ, ਪਰ ਵਾਹਿਗੁਰੂ ਨੇ ਕੁੱਝ ਹੋਰ ਨਾ ਲਿਖਿਆ ਹੋਵੇ। ਧੰਨਵਾਦ ਦੋਸਤੋ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *