ਬਰਨਾਲਾ ‘ਚ ਸਫਾਈ ਸੇਵਕਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਮਾਛੀਵਾੜਾ ਸਾਹਿਬ’ਚ ਭਖਿਆ ਰੋਸ   “ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ”-ਸਨੀ ਵੈਦ  

Spread the love
ਮਾਛੀਵਾੜਾ ਸਾਹਿਬ, 27 ਜੁਲਾਈ (ਸੁੱਚਾ ਬੰਗੜ)-ਬਰਨਾਲਾ ‘ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਖਿਲਾਫ਼ ਅੱਜ ਪੂਰੇ ਪੰਜਾਬ ‘ਚ ਰੋਸ ਦੀ ਲਹਿਰ ਦੇਖਣ ਨੂੰ ਮਿਲੀ। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਪੰਜਾਬ ਬੰਦ ਰੱਖਿਆ ਗਿਆ। ਮਾਛੀਵਾੜਾ ਸਾਹਿਬ ‘ਚ ਵੀ ਸਫਾਈ ਸੇਵਕਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਬਰਨਾਲਾ ਦੇ ਡੀਐਸਪੀ ਅਤੇ ਐਸਐਚਓ ਦਾ ਪੁਤਲਾ ਫੂਕਿਆ।ਸਫਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਫਾਈ ਸੇਵਕ ਆਪਣੀਆਂ ਮੰਗਾਂ ਜਿਵੇਂ ਪੱਕੇ ਕਰਨ, ਤਨਖਾਹਾਂ ਵਧਾਉਣ ਲਈ ਪੰਜਾਬ ਸਰਕਾਰ ਖਿਲਾਫ਼ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਬਰਨਾਲਾ ‘ਚ ਵੀ ਪ੍ਰਦਰਸ਼ਨ ਹੋ ਰਿਹਾ ਸੀ। ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਅਤੇ ਐਸਐਚਓ ਲਖਬੀਰ ਸਿੰਘ ਨੇ ਸਫਾਈ ਸੇਵਕਾਂ ‘ਤੇ ਲਾਠੀਚਾਰਜ ਕਰਵਾ ਦਿੱਤਾ, ਜਿਸ ‘ਚ ਕਈ ਸਫਾਈ ਸੇਵਕ ਜ਼ਖਮੀ ਹੋ ਗਏ। ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਦੌਰਾਨ ਪੁਲਿਸ ਵੱਲੋਂ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ। ਲਾਠੀਚਾਰਜ ਦੇ ਵਿਰੋਧ ‘ਚ ਅੱਜ ਮਾਛੀਵਾੜਾ ਸਾਹਿਬ ‘ਚ ਸਫਾਈ ਸੇਵਕ ਯੂਨੀਅਨ ਵੱਲੋਂ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਮਾਰਚ ਕਰਦੇ ਹੋਏ ਬਰਨਾਲਾ ਦੇ ਡੀਐਸਪੀ ਅਤੇ ਐਸਐਚਓ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਨੀ ਵੈਦ ਅਤੇ ਸੀਨੀਅਰ ਆਗੂ ਦੇਵਕੀ ਨੰਦਨ ਤੇ ਵਿਪਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਸਸਪੈਂਡ ਕਰਨ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਘਰ ਭੇਜਿਆ ਜਾਵੇ ਤਾਂ ਜੋ ਭਵਿੱਖ ‘ਚ ਕੋਈ ਅਜਿਹਾ ਅੱਤਿਆਚਾਰ ਕਰਨ ਦੀ ਹਿੰਮਤ ਨਾ ਕਰੇ। ਸਨੀ ਵੈਦ ਨੇ ਕਿਹਾ ਅਸੀਂ ਦਿਨ-ਰਾਤ ਘੱਟ ਤਨਖਾਹਾਂ ‘ਚ ਸ਼ਹਿਰ ਨੂੰ ਸਾਫ ਰੱਖਦੇ ਹਾਂ। ਅਸੀਂ ਸਰਕਾਰ ਕੋਲੋਂ ਸਿਰਫ ਆਪਣਾ ਹੱਕ ਮੰਗ ਰਹੇ ਸੀ ਕਿ ਸਾਨੂੰ ਪੱਕਾ ਕੀਤਾ ਜਾਵੇ ਅਤੇ ਤਨਖਾਹਾਂ ਵਧਾਈਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇ ਸਕੀਏ। ਪਰ ਸਾਡੇ ਸਾਥੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਇਹ ਲੋਕਤੰਤਰ ਦਾ ਘਾਣ ਹੈ।ਵੱਡੀ ਗਿਣਤੀ ‘ਚ ਪਹੁੰਚੀਆਂ ਸਫਾਈ ਸੇਵਕ ਬੀਬੀਆਂ ਨੇ ਵੀ ਰੋਸ ਪ੍ਰਗਟਾਉਂਦੇ ਹੋਏ ਦੋਸ਼ੀ ਮੁਲਾਜ਼ਮਾਂ ਦਾ ਪਿਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਸਾਡਾ ਸੰਘਰਸ਼ ਜਾਰੀ ਰਹੇਗਾ। ਸਫਾਈ ਸੇਵਕਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਸੰਘਰਸ਼ ‘ਚ ਸਾਥ ਦੇਣ ਤਾਂ ਜੋ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਧਾਨ ਸਰਬਜੀਤ ਸਿੰਘ, ਮਨਜੀਤ ਪਾਮੇ, ਰਵੀ ਸ਼ੰਕਰ, ਸ਼ਮਸ਼ੇਰ ਸਿੰਘ, ਸਤਪਾਲ,ਮਨਦੀਪ ਦੀਪਾ, ਪਾਰਸ ਬਾਲੀ,ਗੌਰਵ ਬਾਲੀ, ਰਵੀ ਵੈਦ, ਸਨੀ ਵੈਦ, ਰਾਜਕੁਮਾਰ, ਰਾਜਕੁਮਾਰ ਰਾਜੂ, ਖੇਮਰਾਜ, ਸ਼ਾਕਾ, ਜੈਮਸ,ਗਗਨਪ੍ਰੀਤ, ਜਸਵੀਰ,ਬਿੰਦਰ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਸਤਪਾਲ ਸਿੰਘ, ਮਾੜੂ,ਕੁਲਦੀਪ, ਰਣਬੀਰ ਭੱਟੀ, ਮਨਦੀਪ,ਲਾਲੀ ਵੈਦ, ਗੀਤਾ,ਸੀਮਾ ਰਾਣੀ, ਮਨਦੀਪ ਕੌਰ, ਪ੍ਰੀਆ, ਕਵਿਤਾ ਰਾਣੀ, ਨੀਲਮ ਨੀਲੂ, ਬੇਬੀ ਰਾਣੀ,ਸ਼ਾਲੂ ਰਾਣੀ, ਨੀਲਮ ਰਾਣੀ, ਚਰਨਜੀਤ ਕੌਰ,ਗੀਤਾ ਰਾਣੀ, ਨੀਰੂ,ਪਰਮਜੀਤ ਕੌਰ, ਆਸ਼ਾ ਰਾਣੀ ਆਦ ਮੌਜੂਦ ਸਨ।
  • Related Posts

    ਕਾਠਗੜ੍ਹ ਮੋੜ ਤੋਂ ਬੱਲੋਂਵਾਲ ਸੌਂਖੜੀ ਤੱਕ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੀ 12 ਕਿਲੋਮੀਟਰ ਸੜਕ ਤੇ ਪੁਲਾਂ ਦੇ ਨਿਰਮਾਣ ਕਾਰਜ ਹੋਏ ਸ਼ੁਰੂ

    Spread the love

    Spread the loveਬਲਾਚੌਰ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):=ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ…

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    Leave a Reply

    Your email address will not be published. Required fields are marked *