ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਹੋਏ ਲਾਠੀ ਚਾਰਜ ਦੀ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਖਤ ਸ਼ਬਦਾਂ ਚ ਨਿਖੇਦੀ 

Spread the love
ਨਵਾਂਸ਼ਹਿਰ 27 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )  ਬੀਤੇ ਦਿਨੀ ਨਗਰ ਨਿਗਮ ਬਰਨਾਲਾ ਦੇ ਸਫਾਈ ਕਰਮਚਾਰੀਆਂ ਤੇ ਕੀਤੇ ਲਾਠੀ ਚਾਰਜ ਦੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਮੇਜਰ ਸਿੰਘ ਨਵਾਂਸ਼ਹਿਰ ਜਿਲਾ ਪ੍ਰਧਾਨ ਨੇ ਆਪਣੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਕਿਹਾ  ਕਿ ਬੀਤੇ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਅੰਦਰ ਸਫਾਈ ਸੇਵਕਾਂ ਦੇ ਵੱਲੋਂ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਦੇ ਲਈ  ਮੁਕੰਮਲ ਹੜਤਾਲ ਚੱਲ ਰਹੀ ਹੈ।  ਉਸੇ ਕੜੀ ਦੇ ਤਹਿਤ ਨਗਰ ਨਿਗਮ ਬਰਨਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਵੀ ਮੁਕੰਮਲ ਹੜਤਾਲ ਕੀਤੀ ਹੋਈ ਸੀ। ਉਨਾਂ ਕਿਹਾ ਐਸ ਡੀ ਕਾਲਜ ਦੇ ਨਜਦੀਕ ਬਰਨਾਲਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲਕੇ  ਆਪਣੇ ਜ਼ੋਰ ਤੇ ਧੱਕੇ ਨਾਲ ਉਸ ਗੰਦਗੀ ਨੂੰ ਜੇਸੀਬੀ ਮਸ਼ੀਨ ਰਾਹੀਂ ਚੁਕਵਾ ਕੇ ਸਫਾਈ ਕਰਵਾਉਣੀ ਚਾਹੀ ਤਾਂ ਸਫਾਈ ਕਰਮਚਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ । ਉਨਾਂ ਦੇ ਵਿਰੋਧ ਨੂੰ ਵੇਖਦਿਆਂ ਸਫਾਈ ਕਰਮਚਾਰੀਆਂ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ। ਜਿਸ ਵਿੱਚ ਸਾਡੀਆਂ ਸਫਾਈ ਸੇਵਕ ਭੈਣਾਂ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ। ਜਥੇਬੰਦੀ ਮੰਗ ਕਰਦੀ ਹੈ ਸਫਾਈ ਸੇਵਕ ਔਰਤਾਂ ਤੇ ਲਾਠੀ ਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਮਾਈ ਸੇਵਕਾਂ ਦੀਆਂ ਮੰਗਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫੌਰੀ ਤੌਰ ਤੇ ਹੱਲ ਕਰਨ ਤਾਂ ਕਿ ਸਫਾਈ ਸੇਵਕ ਮੁੜ ਆਪਣੇ ਕੰਮਾਂ ਤੇ ਜਾ ਸਕਣ। ਇਸ ਮੌਕੇ ਅਜ਼ਾਦ ਸਿੰਘ , ਪਰਮਜੀਤ ਸਿੰਘ, ਗੁਲਸ਼ਨ ਕੁਮਾਰ , ਬਲਬੀਰ ਸਿੰਘ,ਰੋਹਿਤੀ ਘਈ , ਹਨੀ ਘਈ , ਸੰਦੀਪ ਘਈ , ਲੱਕੀ ਘਈ , ਸੁਖਦੇਵ ਕੁਮਾਰ , ਰਾਜਾ , ਜਸਵੀਰ ਕੁਮਾਰ, ਹਰਕੇਸ਼ ਬੈਂਸ ,ਮਨਜਿੰਦਰ ਸਿੰਘ ,ਸੁਰਿੰਦਰ ਪਾਲ ਸਿੰਘ ,ਸੁਨੀਲ ਗੌਤਮ ਆਦਿ ਹਾਜ਼ਰ ਸਨ ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *