ਬਲਾਕ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਦੇ ਸਕੂਲਾਂ ਵਿੱਚ ਪੇਟ ਦੇ ਕੀੜੇ ਮਾਰਨ ਵਾਲੀ (ਅਲਵੈਡਾ ਜੋਲ) ਦੀ ਦਵਾਈ ਪਿਲਾਈ ਗਈ 

Spread the love
 ਨੂਰਪੁਰ ਬੇਦੀ 10 ਅਗਸਤ (ਦਲਜੀਤ ਚਨੌਲੀ ) :- ਡਾਕਟਰ ਰਮਨ ਕੁਮਾਰ ਸਿਵਲ ਸਰਜਨ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਹਰਪ੍ਰੀਤ ਕੌਰ   ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਨੂਰਪੁਰਬੇਦੀ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਦੇ ਪਿੰਡ ਜੱਟਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ ਨਾਲ-ਨਾਲ ਪਿੰਡ ਗੁਰਸੇਮਾਜਰਾ ਦੀ ਆਂਗਨਵਾੜੀ ਅਤੇ ਜੱਟਪੁਰ ਦੀ ਆਂਗਨਵਾੜੀ ‘ਚ ਆਸ਼ਾ ਵਰਕਰ ਕੁਲਵੀਰ ਕੌਰ ਵਲੋਂ ਬੱਚਿਆ ਨੂੰ ਪੇਟ ਦੇ ਕੀੜੀਆਂ ਤੋ ਬਚਾਓ ਲਈ  ਦਵਾਈ ਖਲਾਈ ਗਈ । ਇਸ ਦੋਰਾਨ ਆਸ਼ਾ ਵਰਕਰ ਕੁਲਬੀਰ ਕੌਰ ਨੇ ਆਪਣੇ ਸਬੋਧਨ ਦੋਰਾਨ ਬੱਚਿਆਂ ਨੂੰ ਦੱਸਿਆ ਕਿ ਕੀੜੇ ਹੋਣ ਨਾਲ ਖੂਨ ਦੀ ਕਮੀ ਅਤੇ ਬੱਚਿਆਂ ‘ਚ ਕੁਪੋਸ਼ਣ ਹੋ ਜਾਂਦਾ ਹੈ । ਜਿਸ ਨਾਲ ਹਮੇਸ਼ਾ ਹੀ ਬੱਚੇ ਨੂੰ ਥਕਾਵਟ ਰਹਿੰਦੀ ਹੈ ,ਪੇਟ ਦੇ ਕੀੜਿਆ ਨਾਲ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਜਾਦੀ ਹੈ,ਪੇਟ ਦੇ ਕੀੜਿਆਂ ਨੂੰ ਸਹਿਜੇ ਹੀ ਕਾਬੂ ਕੀਤਾ ਜਾ ਸਕਦਾ ਹੈ । ਉਨਾਂ ਦੱਸਿਆ ਕਿ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਵਿੱਚ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਮੁਫਤ ਖੁਆਈ ਜਾਦੀ ਹੈ । ਸਾਰੇ ਅਣਰਜਿਸਟਰਡ ਅਤੇ ਸਕੂਲ ਨਾ ਜਾਂਦੇ ਬੱਚਿਆਂ ਨੂੰ ਵੀ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਲਾਜ਼ਮੀ ਖੁਆਣੀ ਚਾਹੀਦੀ ਹੈ । ਉਨਾਂ ਨੇ ਦੱਸਿਆ ਕਿ ਜਿਹਨਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਰਾਸ਼ਟਰੀ ਮੁਕਤੀ ਦਿਵਸ ਉਤੇ ਨਹੀਂ ਦਿੱਤੀ ਜਾ ਸਕੀ ਹੋਵੇ ਉਨਾਂ ਨੂੰ 17 ਅਗਸਤ (ਮੌਪ ਅੱਪ) ਦਿਵਸ ਨੂੰ ਦਵਾਈ ਲਾਜ਼ਮੀ ਖੁਆਣੀ ਚਾਹੀਦੀ ਹੈ । ਉਨਾਂ ਨੇ ਬੱਚਿਆ ਨੂੰ ਆਪਣੇ ਸਬੋਧਨ ਦੋਰਾਨ ਦੱਸਿਆ ਕਿ ਹਮੇਸ਼ਾ ਪਖਾਨੇ ਦੀ ਵਰਤੋਂ ਕਰੋ,ਆਪਣੇ ਹੱਥ ਸਾਬਣ ਨਾਲ ਧੋਵੋ,ਜੁੱਤੀਆਂ ਜਾ ਚਪਲਾਂ ਪਾ ਕੇ ਰੱਖੋ,ਨਹੁੰ ਸਾਫ ਰੱਖੋ,ਹਮੇਸ਼ਾਂ ਸਾਫ ਪਾਣੀ ਪਿਓ,ਖਾਣੇ ਨੂੰ ਢੱਕ ਕੇ ਰਖੋ,ਫਲਾਂ ਤੇ ਸਬਜ਼ੀਆਂ ਨੂੰ ਸਾਫ਼ ਪਾਣੀ ਵਿੱਚ ਧੋਵੋ ਅਤੇ ਘਰ ਦੇ ਆਸ ਪਾਸ ਸਫਾਈ ਰੱਖੋ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ  ।  ਇਸ ਮੌਕੇ ਸਕੂਲ ਦੀ ਅਧਿਆਪਕ ਕਵੀਤਾ,ਜੋਗਿੰਦਰ ਸਿੰਘ,ਨਵਨੀਤ ਕੌਰ ਆਂਗਨਵਾੜੀ ਵਰਕਰ ਨਰਿੰਦਰ ਜੀਤ ਕੌਰ,ਹਰਜਿੰਦਰ ਕੌਰ ਅਤੇ ਸਕੂਲ ਦੇ ਵਿਦਿਆਰਥੀ ਹਾਜਰ ਸੀ। ਫੋਟੋ ਕੈਪਸ਼ਨ : – ਪੇਟ ਦੇ ਕੀੜਿਆ ਦੀ ਦਵਾਈ ਖੁਆਉਣ ਤੋ ਬਾਅਦ ਆਸ਼ਾ ਵਰਕਰ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਦੇ ਨਾਲ
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *