ਬਲਾਕ ਪ੍ਰਧਾਨ ਰਵਿੰਦਰ ਭਾਟੀਆ ਦੇ ਮਾਤਾ ਜੀ ਦੇ ਅਕਾਲ ਚਲਾਣੇ ‘ਤੇ ਐਮ.ਪੀ. ਮਾਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਸੰਤੋਸ਼ ਕਟਾਰੀਆ ਨੇ ਪ੍ਰਗਟਾਇਆ ਡੂੰਘਾ ਦੁੱਖ

Spread the love

ਬਲਾਚੌਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਪਿੰਡ ਬਲਾਚੌਰ ਦੇ ਨਜ਼ਦੀਕੀ  ਆਦੋਆਣਾ ਵਿਖੇ ਅੱਜ ਉਸ ਸਮੇਂ ਸ਼ੋਕ ਦੀ ਲਹਿਰ ਦੇਖਣ ਨੂੰ ਮਿਲੀ ਜਦੋਂ ਬਲਾਕ ਪ੍ਰਧਾਨ ਰਵਿੰਦਰ ਭਾਟੀਆ ਦੇ ਸਤਿਕਾਰਯੋਗ ਮਾਤਾ ਜੀ ਦੇ ਪਿਛਲੇ ਦਿਨੀਂ ਹੋਏ ਅਕਾਲ ਚਲਾਣੇ ਉਪਰੰਤ ਪ੍ਰਮੁੱਖ ਸਿਆਸੀ ਸ਼ਖਸੀਅਤਾਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ। ਇਸ ਦੁਖਦਾਈ ਘੜੀ ਵਿੱਚ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ (ਐਮ.ਪੀ.) ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਅਤੇ ਯੂਥ ਆਗੂ ਕਰਨਵੀਰ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਪਿੰਡ ਆਦੋਆਣਾ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਵਰਣਨਯੋਗ ਹੈ ਕਿ ਰਵਿੰਦਰ ਭਾਟੀਆ ਦੇ ਮਾਤਾ ਜੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਸਨ, ਜਿਸ ਕਾਰਨ ਇਸ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਹਲਕੇ ਨੂੰ ਵੀ ਵੱਡਾ ਘਾਟਾ ਪਿਆ ਹੈ। ਸ਼ੋਕ ਪ੍ਰਗਟ ਕਰਨ ਪਹੁੰਚੇ ਆਗੂਆਂ ਨੇ ਪਰਿਵਾਰਕ ਮੈਂਬਰਾਂ ਨੂੰ ਢਾਰਸ ਬੱਝਾਉਂਦਿਆਂ ਕਿਹਾ ਕਿ ਮਾਤਾ ਜੀ ਦਾ ਸਾਇਆ ਸਿਰ ਤੋਂ ਉੱਠਣਾ ਪਰਿਵਾਰ ਲਈ ਇੱਕ ਅਸਹਿ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਇਸ ਅਸਹਿ ਦੁੱਖ ਨੂੰ ਸਹਿਣ ਦਾ ਹੌਸਲਾ ਪ੍ਰਦਾਨ ਕਰਨ।

  • Related Posts

    ਅੰਮ੍ਰਿਤਸਰ ਵਿੱਚ 8.3 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਨਾਬਾਲਗ ਸਮੇਤ ਦੋ ਕਾਬੂ — ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ ‘ਤੇ ਕਰ ਰਹੇ ਸਨ ਕੰਮ: ਡੀਜੀਪੀ ਗੌਰਵ ਯਾਦਵ — ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

    Spread the love

    Spread the loveਚੰਡੀਗੜ੍ਹ/ਅੰਮ੍ਰਿਤਸਰ, 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾਰੀ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫ਼ਲਤਾ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *