ਬਲਾਚੌਰ, 26 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :=ਬਲਾਚੌਰ ਵਿਖੇ ਪਨੇਸਰ ਮੈਡੀਕਲ ਹਾਲ ਅਤੇ ਪਨੇਸਰ ਟ੍ਰੇਡਿੰਗ ਏਜੰਸੀ ਦੇ ਪਰਿਵਾਰ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਗੁਰਾਂ ਦੇਵੀ ਪਨੇਸਰ (ਧਰਮ ਪਤਨੀ ਸਵਰਗੀ ਡਾ. ਅਮਰ ਚੰਦ ਪਨੇਸਰ), ਜੋ ਕਿ ਬੀਤੇ 15 ਜੁਲਾਈ 2026 ਨੂੰ ਆਪਣਾ ਸੰਸਾਰਕ ਸਫ਼ਰ ਪੂਰਾ ਕਰਦਿਆਂ ਸੱਚਖੰਡ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਉਣ ਉਪਰੰਤ ਰਾਗੀ ਜਥੇ ਵੈਰਾਗਮਈ ਕੀਰਤਨ ਕੀਤਾ ਅਤੇ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਸ਼ਬਦ ਦੀ ਕਥਾ ਕਰਦਿਆਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅੰਤਿਮ ਇਹ ਸਮਾਗਮ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ, ਰੋਲੂ ਕਾਲੋਨੀ, ਬਲਾਚੌਰ ਵਿਖੇ ਕਰਵਾਇਆ ਗਿਆ।ਇਸ ਮੌਕੇ ਸੁਰਿੰਦਰ ਪਨੇਸਰ, ਸਤਨਾਮ ਕੁਮਾਰ ਪਨੇਸਰ ਅਤੇ ਸਮੂਹ ਪਨੇਸਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣ ਪਹੁੰਚੇ। ਅੱਜ ਦੇ ਇਸ ਅੰਤਿਮ ਅਰਦਾਸ ਸਮਾਗਮ ਵਿੱਚ ਸਾਬਕਾ ਚੇਅਰਮੈਨ ਅਤੇ ਸੀਨੀਅਰ ‘ਆਪ’ (ਆਮ ਆਦਮੀ ਪਾਰਟੀ) ਆਗੂ ਸਤਨਾਮ ਜਲਾਲਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆਂ,ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ, ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ, ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ, ਰਾਣਾ ਰਣਦੀਪ ਸਿੰਘ ਕੌਸ਼ਲ, ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ, ਡਾਕਟਰ ਬਲਦੇਵ ਸਿੰਘ ਪਨੇਸਰ, ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ,ਕਾਂਗਰਸੀ ਆਗੂ ਰਾਜਿੰਦਰ ਸਿੰਘ ਛਿੰਦੀ,ਸੀਨੀਅਰ ਆਪ ਆਗੂ ਅਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ, ਸਤਨਾਮ ਸਿੰਘ ਜਲਵਾਹਾ, ਜੋਗਿੰਦਰ ਸਿੰਘ ਸੋਹਣਪਾਲ,ਪਰਮਜੀਤ ਸਿੰਘ ਕਮਿਸ਼ਨਰ ਐਕਸਾਈਜ਼ ਐਡ ਟੈਕਸਸੇਸ਼ਨ, ਠੇਕੇਦਾਰ ਗੁਰਚਰਨ ਸਿੰਘ ਉੱਦਲਣੀ,ਡਾਕਟਰ ਜਗਦੀਸ਼ ਛਾਬੜਾ ਡਿੰਪੀ ਜੈਨ, ਡਾਕਟਰ ਅਮਰਜੀਤ ਸਿੰਘ ਉਪਲ, ਡਾਕਟਰ ਰਿੰਕੂ ਮੁੱਤੋਂ, ਡਾਕਟਰ ਅਸ਼ੋਕ,ਕੈਮਿਸਟ ਐਸੋਸੀਸ਼ੇੲਨ ਦੇ ਪ੍ਰਧਾਨ ਅਸ਼ੋਕ ਕੁਮਾਰ, ਭਾਜਪਾ ਆਗੂ ਪ੍ਰਵੀਨ ਪੁਰੀ ਦੁੱਗਲ, ਕੈਮਿਸਟ ਐਸੋਸੀਸ਼ੇੲਨ ਦੇ ਪ੍ਰਧਾਨ ਬਰਿੰਦਰ ਧੀਮਾਨ, ਰਾਜਵੰਤ ਸਿੰਘ ਬਾਹੜਾ ਕੈਸ਼ੀਅਰ, ਸੁਨੀਲ ਡਾਂਗ, ਜਨਰਲ ਸਕੱਤਰ ਕਪਿਲ ਉੱਚੇਚੇ ਤੌਰ ‘ਤੇ ਸ਼ਾਮਿਲ ਹੋਏ ਜਿਨਾਂ ਨੇ ਦੁੱਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ।ਸਮਾਗਮ ਦੌਰਾਨ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਨੇਸਰ ਮੈਡੀਕਲ ਹਾਲ ਪਰਿਵਾਰ ਨੂੰ ਇਹ ਅਸਹਿ ਤੇ ਮਾਤਾ ਦੇ ਵਿਛੋੜੇ ਦਾ ਭਾਰੀ ਦੁੱਖ ਸਹਿਣ ਦਾ ਬਲ ਬਖ਼ਸ਼ਣ।