ਬਸਪਾ ਹਲਕਾ ਪਾਇਲ ਦੀ ਹਾਈਕਮਾਂਡ ਵੱਲੋਂ ਚੇਅਰਮੈਨ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੂੰ ਮੀਡੀਆ ਇੰਚਾਰਜ ਕੀਤਾ ਨਿਯੁੱਕਤ ਪਾਰਟੀ ਦੀ ਮਜ਼ਬੂਤੀ ਲਈ 2027 ਵਿਧਾਨ ਸਭਾ ਚੋਣਾਂ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦਾ ਕੀਤਾ ਵਾਅਦਾ

Spread the love
ਪਾਇਲ, 14 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਨ ਸਭਾ ਹਲਕਾ ਪਾਇਲ ਦੀ ਹਾਈਕਮਾਂਡ ਵੱਲੋਂ ਚੇਅਰਮੈਨ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੂੰ ਪਾਰਟੀ ਦਾ ਮੀਡੀਆ ਇੰਚਾਰਜ ਅਤੇ ਸੈਕਟਰ ਇੰਚਾਰਜ (ਪਾਇਲ) ਨਿਯੁਕਤ ਕੀਤਾ ਗਿਆ। ਇਹ ਐਲਾਨ ਹਲਕਾ ਪਾਇਲ ਦੇ ਬਸਪਾ ਆਗੂਆਂ ਦੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਵਿੱਚ ਬਲਜੀਤ ਸਿੰਘ ਸਲਾਣਾ (ਪੰਜਾਬ ਸਕੱਤਰ) ਅਤੇ ਹਰਭਜਨ ਸਿੰਘ ਦੁਲਮਾ (ਜ਼ਿਲ੍ਹਾ ਪ੍ਰਧਾਨ) ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਨਵੀਂ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਮਨਜੀਤ ਸਿੰਘ (ਜ਼ਿਲ੍ਹਾ ਸਰਪ੍ਰਸਤ), ਜਗਦੀਸ਼ ਸਿੰਘ ਜੱਲਾ (ਉਪ ਪ੍ਰਧਾਨ) ਅਤੇ ਗੁਰਬਚਨ ਸਿੰਘ ਕਟਾਰੀ (ਪ੍ਰਧਾਨ, ਪਾਇਲ) ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਵੀਂ ਜ਼ਿੰਮੇਵਾਰੀ ਸੰਭਾਲਣ ਉਪਰੰਤ ਚੇਅਰਮੈਨ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੇ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ‘ਤੇ ਉਹ ਪੂਰੀ ਤਰ੍ਹਾਂ ਖਰੇ ਉਤਰਣਗੇ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਇਸ ਮੌਕੇ ਮਾਸਟਰ ਦਲਵਾਰਾ ਸਿੰਘ ਉਕਸੀ ਦੁਧਾਲ, ਧਰਮਿੰਦਰ ਸਿੰਘ (ਪ੍ਰਧਾਨ ਪਾਇਲ), ਜਗਦੀਸ਼ ਸਿੰਘ ਜੱਲਾ, ਕੁਲਵੰਤ ਸਿੰਘ ਰੋੜੀਆਂ, ਗੁਰਪ੍ਰੀਤ ਸਿੰਘ ਰਾਜਗੜ੍ਹ, ਪ੍ਰਿੰਸੀਪਲ ਦਰਸ਼ਨ ਸਿੰਘ ਮਲੌਦ, ਪ੍ਰਸੋਤਮ ਸਿੰਘ ਦੁਧਾਲ, ਗੁਰਨਾਮ ਸਿੰਘ ਸੇਖਾ, ਦਰਸ਼ਨ ਸਿੰਘ ਪੰਚ ਬਰਮਾਲੀਪੁਰ, ਸਤਪਾਲ ਸਿੰਘ ਘਲੋਟੀ, ਲਾਭ ਸਿੰਘ ਬਰਮਾਲੀਪੁਰ, ਰਣਜੋਤ ਜੋਤੀ, ਬਿੰਦਰ ਸਿੰਘ ਰੋੜੀਆਂ, ਗੁਰਜੰਟ ਸਿੰਘਭੁਮੱਦੀ, ਭਗਵਾਨ ਕਿਲਾ ਹਾਂਸ ਅਤੇ ਤਜਿੰਦਰ ਸਿੰਘ (ਜ਼ੋਨ ਇੰਚਾਰਜ, ਹਲਕਾ ਫਤਿਹਗੜ੍ਹ ਸਾਹਿਬ) ਸਮੇਤ ਵੱਡੀ ਗਿਣਤੀ ਵਿੱਚ ਬਸਪਾ ਆਗੂ ਅਤੇ ਵਰਕਰ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਪਾਰਟੀ ਨੌਜਵਾਨਾਂ ਅਤੇ ਤਜਰਬੇਕਾਰ ਆਗੂਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਦੇ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਬਸਪਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *