ਬਾਬਾ ਸਮਾਧੀ ਵਾਲਿਆਂ ਦੇ ਦਰਬਾਰ ਬੂਥਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਸਮਾਗਮ ਹਲਕਾ ਬਲਾਚੌਰ ਦੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਤੇ ਸਮਾਜ ਸੇਵੀ ਆਗੂ ਹੋਏ ਵਿਸ਼ੇਸ਼ ਤੌਰ ‘ਤੇ ਨਮਸਤਕ

Spread the love
ਬਲਾਚੌਰ, 4 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ): ਸ੍ਰੀ ਸਤਿਗੁਰੂ ਸਮਾਧੀ ਵਾਲਿਆਂ ਦੇ ਦਰਬਾਰ ਪਿੰਡ ਬੂਥਗੜ੍ਹ ਵਿਖੇ ਮੌਜੂਦਾ ਗੱਦੀਨਸ਼ੀਨ ਭਗਤ ਰੋਸ਼ਨ ਲਾਲ ਜੀ ਨੀਕੂ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰਾ ਸਮੂਹ ਸੰਗਤਾਂ ਤੇ ਪਿੰਡਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਗਿਆ।ਭੰਡਾਰੇ ਦੌਰਾਨ ਸਵੇਰੇ 10 ਵਜੇ ਹਵਨ ਯੱਗ ਅਤੇ ਝੰਡੇ ਦੀ ਰਸਮ ਸਮੂਹ ਸੰਗਤਾਂ ਵੱਲੋਂ ਕੀਤੀ ਗਈ। ਦੁਪਹਿਰ ਨੂੰ ਬਾਬਾ ਜੀ ਦੀ ਸ਼ਬਦ-ਚੌਂਕੀ ਵਿੱਚ ਰਾਮਪਾਲ ਟੋਰੋਵਾਲੀਆ, ਬਿੱਲੂ ਮਾਣਸੇਵਾਲ, ਸੋਨੂੰ ਮੰਗੂਪੁਰ, ਰਾਜਨ ਮਾਲੇਵਾਲ, ਬੱਬੂ ਬੂਥਗੜ੍ਹ ਅਤੇ ਸੁਨੀਲ ਮਾਹੀਪੁਰ ਆਦਿ ਵੱਖ-ਵੱਖ ਕਲਾਕਾਰਾਂ ਵੱਲੋਂ ਸੰਗਤਾਂ ਨੂੰ ਆਪਣੇ ਭਜਨਾਂ ਨਾਲ ਨਿਹਾਲ ਕੀਤਾ ਗਿਆ। ਸਮਾਗਮ ਦੇ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਗਿਆ।ਇਸ ਮੌਕੇ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਵੱਲੋਂ ਸੰਗਤਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਗਈ। ਗੱਦੀਨਸ਼ੀਨ ਭਗਤ ਰੋਸ਼ਨ ਲਾਲ ਨਿੱਕੂ ਵੱਲੋਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕਟਾਰੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬਲਾਚੌਰ ਸੰਦੀਪ ਚੌਧਰੀ ਹਨੀ ਟੋਸਾਂ, ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ, ਜ਼ਿਲ੍ਹਾ ਪ੍ਰਧਾਨ ਭਾਜਪਾ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਆਗੂ ਸੰਦੀਪ ਭਾਟੀਆ ਅਤੇ ਸਾਬਕਾ ਡੀ.ਐਸ.ਪੀ. ਸਤਨਾਮ ਸਿੰਘ ਰਾਜੂਮਾਜਰਾ ਸਮੇਤ ਸਮੂਹ ਰਾਜਨੀਤਿਕ ਨੇਤਾਵਾਂ ਤੇ ਸਮਾਜ ਸੇਵਕਾਂ ਦਾ ਦੁਸ਼ਾਲਾ ਭੇਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਭਗਤ ਰੂਪ ਲਾਲ ਫਿਰਨੀਮਜਾਰਾ, ਭਗਤ ਹਰਦੀਪ ਖੁਰਦਾਂ, ਦੇਵ ਰਾਜ ਮੁੱਲਾਂਪੁਰ, ਸਰਪੰਚ ਰਾਮ ਸਰੂਪ ਮਾਲੇਵਾਲ, ਗੌਰਵ ਚੌਹਾਨ ਨਾਨੋਵਾਲ ਭੱਦੀ, ਹਲਕਾ ਬਲਾਚੌਰ ਯੂਥ ਕੋਆਡੀਨੇਟਰ ਸ਼ਾਮ ਸੁੰਦਰ ਸੇਠੀ ਮਾਲੇਵਾਲ, ਪ੍ਰਕਾਸ਼ ਰਾਮ, ਹੁਸਨ ਲਾਲ ਪ੍ਰਧਾਨ, ਸੱਤਪਾਲ ਕਟਾਰੀਆ, ਕਾਲਾ ਗੁੱਜਰ, ਸੁਰਿੰਦਰ ਪਾਲ ਠੇਕੇਦਾਰ, ਚੂਹੜ ਸਿੰਘ, ਇੰਦਰ ਸਿੰਘਪੁਰ, ਸੁਭਾਸ਼ ਭਾਸੀ, ਬਲਾਕ ਪ੍ਰਧਾਨ ਹੁਸਨ ਲਾਲ, ਦੇਵਰਾਜ, ਬਲਬੀਰ ਪੰਜਾਬ ਪੁਲਿਸ ਮਾਲੇਵਾਲ, ਮਾਸਟਰ ਰਾਮ ਕ੍ਰਿਸ਼ਨ, ਧਰਮਚੰਦ ਭੂੰਬਲਾ, ਪਵਨ ਪੰਮੀ ਭੂੰਬਲਾ, ਕੈਸ਼ੋ ਦੇਦੜ, ਤਰਸੇਮ ਲਾਲ, ਰਾਜੇਸ਼ ਭੂੰਬਲਾ ਹੁਸ਼ਿਆਰਪੁਰ, ਸੇਠੀ ਮਾਹੀਪੁਰ, ਚੰਦਰਵੀਰ ਪੋਲਾ, ਟੇਕ ਚੰਦ ਮਾਲੇਵਾਲ, ਸੱਤਪਾਲ ਟੋਰੋਵਾਲ, ਸੋਹਣ ਸਿੰਘ, ਰਾਮਸ਼ਾਹ ਪੀ.ਐਨ.ਬੀ., ਸੋਨੂੰ ਝੰਡੂਪੁਰ, ਅਜੇ ਭਾਟੀਆ, ਚਰਨਜੀਤ ਚੰਨੀ, ਬਲਬੀਰ ਭੂੰਬਲਾ, ਮਦਨ ਲਾਲ ਭੂੰਬਲਾ, ਬੱਬੂ ਚੇਚੀ, ਬਾਬਾ ਜੀ ਚੈਹਲ, ਲਾਲਾ ਅਮਲੋਹ, ਜ਼ੀਰਾ ਅਮਲੋਹ, ਵਿੱਕੀ ਨਾਭਾ, ਘੋਲਾਂ ਨਾਭਾ, ਸੋਨੂੰ ਮੀਲੂ, ਬਲਬੀਰ ਚੇਚੀ, ਸੋਨੂੰ ਪੀ.ਪੀ., ਸੁਭਾਸ਼ ਮਾਲੇਵਾਲ, ਪੱਪੂ ਪੋਜੇਵਾਲ, ਲੇਖ ਰਾਜ ਭੂੰਬਲਾ, ਰਾਮਸ਼ਾਹ ਭੂੰਬਲਾ, ਪਾਲੀ ਦੇਦੜ ਮਾਲੇਵਾਲ, ਤੇਲੂ ਕਟਾਰੀਆ, ਚਰਨਦਾਸ ਦੇਦੜ, ਪਰਸ ਰਾਮ ਮਾਹੀਪੁਰ ਆਦਿ ਸਮੂਹ ਪਿੰਡ ਵਾਸੀ, ਸੰਗਤਾਂ ਅਤੇ ਨੌਜਵਾਨ ਸੇਵਾਦਾਰ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *