ਬਜ਼ਾਰ ਨੂੰ ਨਾਜਾਇਜ ਕਬਜ਼ਿਆਂ ਤੋਂ ਮੁਕਤ ਅਤੇ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਸਖ਼ਤ ਦੁਕਾਨ ਅੱਗੇ ਰੇਹੜੀ ਖੜ੍ਹਵਾਉਣ ਜਾਂ ਕੂੜਾ ਸੁੱਟਣ ‘ਤੇ ਲੱਗੇਗਾ ਭਾਰੀ ਜੁਰਮਾਨਾ: ਪ੍ਰਧਾਨ ਮੋਹਿਤ ਕੁੰਦਰਾ

Spread the love
ਮਾਛੀਵਾੜਾ ਸਾਹਿਬ, 22 ਜੁਲਾਈ (ਸੁੱਚਾ ਬੰਗੜ) ਸ਼ਹਿਰ ਦੇ ਮੇਨ ਬਜ਼ਾਰ ‘ਚ ਵੱਧ ਰਹੇ ਨਾਜਾਇਜ ਕਬਜ਼ਿਆਂ ਅਤੇ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਮਾਛੀਵਾੜਾ ਸਾਹਿਬ ਨੇ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸਬੰਧਤ ਕਰਮਚਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕੁੰਦਰਾ ਨੇ ਕਿਹਾ ਕਿ ਬਜ਼ਾਰ ‘ਚ ਆਵਾਜਾਈ ਪ੍ਰਭਾਵਿਤ ਹੋਣ ਅਤੇ ਲੰਬੇ ਜਾਮ ਲੱਗਣ ਦੀ ਵੱਡੀ ਵਜ੍ਹਾ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਸਾਹਮਣੇ ਸੜਕ ‘ਤੇ ਨਾਜਾਇਜ ਰੇਹੜੀਆਂ ਖੜ੍ਹਵਾਉਣਾ ਹੈ। ਕੁਝ ਲੋਕ ਇਨ੍ਹਾਂ ਰੇਹੜੀਆਂ ਤੋਂ ਪੈਸੇ ਵੀ ਵਸੂਲਦੇ ਹਨ ਜਿਸ ਨਾਲ ਲੋਕਾਂ ਨੂੰ ਆਉਣ-ਜਾਣ ‘ਚ ਕਾਫ਼ੀ ਦਿੱਕਤ ਆਉਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਕਿਸੇ ਵੀ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਅੱਗੇ ਨਾਜਾਇਜ ਰੇਹੜੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਨਾ ਹੀ ਪੀਲੀ ਲਾਈਨ ਤੋਂ ਬਾਹਰ ਸਮਾਨ ਰੱਖਿਆ ਜਾ ਸਕੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੋਂ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਨਾਲ ਹੀ ਰੇਹੜੀ ਨੂੰ ਜ਼ਬਤ ਕਰ ਲਿਆ ਜਾਵੇਗਾ।ਪ੍ਰਧਾਨ ਨੇ ਦੱਸਿਆ ਕਿ ਬਹੁਤ ਸਾਰੇ ਦੁਕਾਨਦਾਰ ਸਵੇਰੇ ਦੁਕਾਨ ਦੀ ਸਫ਼ਾਈ ਕਰਕੇ ਕੂੜਾ ਸਿੱਧਾ ਸੜਕ ‘ਤੇ ਸੁੱਟ ਦਿੰਦੇ ਹਨ, ਜਿਸ ਨਾਲ ਸ਼ਹਿਰ ਗੰਦਾ ਹੁੰਦਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਹੁਣ ਨਗਰ ਕੌਂਸਲ ਵੱਲੋਂ ਸਵੇਰੇ ਅਤੇ ਸ਼ਾਮ ਨੂੰ ਕੂੜਾ ਇਕੱਠਾ ਕਰਨ ਵਾਲੇ ਵਾਹਨ ਭੇਜੇ ਜਾਣਗੇ। ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਕੂੜਾ ਇਸ ਵਾਹਨ ‘ਚ ਹੀ ਪਾਉਣ ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।

*ਵਾਹਨਾਂ ਲਈ ਬਣੇਗੀ ਨਵੀਂ ਪਾਰਕਿੰਗ*
ਪ੍ਰਧਾਨ ਕੁੰਦਰਾ ਨੇ ਕਿਹਾ ਕਿ ਬਜ਼ਾਰ ‘ਚ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਖਾਲਸਾ ਚੌਂਕ ਦੇ ਨੇੜੇ ਨਵਾਂ ਪਾਰਕਿੰਗ ਸਥਾਨ ਬਣਾਇਆ ਜਾ ਰਿਹਾ ਹੈ। ਇਸ ਦਾ ਟੈਂਡਰ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸਕ ਨਗਰੀ ਮਾਛੀਵਾੜਾ ਨੂੰ ਸਾਫ਼-ਸੁਥਰਾ ਅਤੇ ਕਬਜ਼ਾ ਮੁਕਤ ਰੱਖਣ ‘ਚ ਨਗਰ ਕੌਂਸਲ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਅਜਿਹੀਆਂ ਮੀਟਿੰਗਾਂ ਸ਼ਹਿਰ ਦੇ ਹੋਰ ਬਜ਼ਾਰਾਂ ‘ਚ ਵੀ ਕੀਤੀਆਂ ਜਾਣਗੀਆਂ ਤਾਂ ਜੋ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਕੌਂਸਲਰ ਜਸਵੀਰ ਸਿੰਘ ਭੱਟੀਆਂ, ਨਿਰਮਲ ਰਾਜੂ, ਨੀਰਜ ਕੁਮਾਰ, ਪ੍ਰਭਦੀਪ ਰੰਧਾਵਾ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਵੀ ਮੌਜੂਦ ਸਨ।

  • Related Posts

    ਫਗਵਾੜਾ ਸ਼ਹਿਰ ਦੇ ਬੰਗਾ ਰੋਡ ‘ਤੇ ਨਾਜਾਇਜ਼ ਕਬਜ਼ੇ ਤੁਰੰਤ ਬੰਦ ਕੀਤੇ ਜਾਣ: ਨਰਿੰਦਰ ਦੱਤ ਸ਼ਰਮਾ * ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਤੋਂ ਕਾਰਵਾਈ ਦੀ ਮੰਗ

    Spread the love

    Spread the loveਫਗਵਾੜਾ, 22 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਸੇਵਾਮੁਕਤ ਕਰਮਚਾਰੀ ਯੂਨੀਅਨ, ਫਗਵਾੜਾ ਦੇ ਉਪ ਪ੍ਰਧਾਨ ਨਰਿੰਦਰ ਦੱਤ ਸ਼ਰਮਾ ਨੇ ਫਗਵਾੜਾ ਦੇ ਬੰਗਾ ਰੋਡ ਖੇਤਰ ਵਿੱਚ ਟ੍ਰੈਫਿਕ ਜਾਮ…

    ਤਪਾ  ਢਿੱਲਵਾਂ ਫਾਟਕਾਂ ਦੇ ਬੰਦ ਹੋਣ ਕਾਰਨ ਲੋਕ ਹੋਏ ਲੰਮਾ ਸਮਾਂ ਪਰੇਸ਼ਾਨ,       

    Spread the love

    Spread the loveਤਪਾ ਮੰਡੀ 22 ਜੁਲਾਈ( ਗੋਲਡੀ ਵਿਆਸ) ਸਥਾਨਕ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਤੇ ਫੱਸੀਆ ਸਕੂਲਾਂ ਦੀਆਂ ਬੱਸਾਂ, ਰਾਹਗੀਰ ਅਤੇ ਬੱਚਿਆਂ ਦੇ ਮਾਪੇ ਕਾਫੀ…

    Leave a Reply

    Your email address will not be published. Required fields are marked *