ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਪ੍ਰਧਾਨ ਮੋਦੀ ਨੂੰ ਅੱਜ ਦਿਖਾਈਆਂ ਜਾਣਗੀਆਂ ਕਾਲੀਆਂ ਝੰਡੀਆਂ

Spread the love
ਨਿਊ ਚੰਡੀਗੜ੍ਹ, 16 ਜੁਲਾਈ (ਬਜੀਦਪੁਰ)- ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ, ਲੈਂਡ ਪੂਲਿੰਗ, ਐਮਐਸਪੀ ਗਰੰਟੀ ਕਾਨੂੰਨ, ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦੇ ਭਾਅ ਤੇ ਤਮਾਮ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰਾਨ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵੱਲੋਂ  ਰੂਪਨਗਰ ਸਥਿਤ ਗੁਰਦੁਆਰਾ ਬਾਬਾ ਸਤਨਾਮ ਸਿੰਘ ਜੀ ਵਿਖੇ ਮਲਕੀਤ ਸਿੰਘ ਸੇਖੋਂ ਅਤੇ ਸੋਹਣ ਸਿੰਘ ਮਗਰੋੜ ਦੀ ਪ੍ਰਧਾਨਗੀ ਹੇਠ ਹੋਈ।  ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ , ਪੰਜਾਬ ਸਰਕਾਰ ਵੱਲੋਂ ਲਿਪਾ ਪੋਚੀ ਕਰਕੇ ਫਿਰ ਤੋ ਲਿਆਂਦੀ ਲੈਂਡ ਪੂਲਿੰਗ ਪੋਲਸੀ ਦਾ ਸਖਤ ਵਿਰੋਧ ਕੀਤਾ ਗਿਆ ,ਜਮੀਨ ਕਿਸਾਨ ਦੀ ਮਾਲਕ ਕਿਸਾਨ , ਸਰਕਾਰ ਜਮੀਨਾਂ ਦੀ ਕੀ ਲੱਗਦੀ  ਸਰਕਾਰ ਦੀ ਧੱਕੇ ਸ਼ਾਹੀ ਦਾ ਸਖਤ ਵਿਰੋਧ ਕੀਤਾ ਜਾਵੇਗਾ, ਕਿਉਂਕਿ ਇਹ ਸਮਝੌਤੇ ਖੇਤੀਬਾੜੀ ਸੈਕਟਰ, ਡਾਇਰੀ ਉਤਪਾਦਕ, ਪੇਡੂ ਅਰਥਵਿਵਸਥਾ , ਲਘੂ ਉਦਯੋਗਾ, ਲੱਖਾਂ ਲੋਕਾਂ ਦੀ ਰੋਜੀ ਰੋਟੀ  ਦਾ ਸਵਾਲ ਹੈ ਪਰ ਸਰਕਾਰਾਂ ਕਾਰਪੋਰੇਟ ਨੂੰ ਖੁਸ਼ ਕਰਨ ਲਈ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਜੋ ਕਿ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ ਦੀ ਫੇਰੀ ਦੌਰਾਨ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਸੱਦੇ ਤੇ ਅੱਜ ਕਾਲੀਆਂ ਝੰਡੀਆਂ ਅਤੇ ਗੋ ਬੈਕ ਦੀਆਂ ਤਖਤੀਆਂ ਦਿਖਾਈਆਂ ਜਾਣਗੀਆਂ। ਇਸ ਸਮੇਂ ਪ੍ਰੋਫੈਸਰ ਬਲਿੰਦਰ ਸਿੰਘ, ਦਲਜੀਤ ਸਿੰਘ ਗਿੱਲ, ਮੁਖਤਿਆਰ ਸਿੰਘ ਫੂਲ, ਜਗਦੀਪ ਸਿੰਘ ਚੂਹੜ ਮਾਜਰਾ, ਬਾਬਾ ਮੇਜਰ ਸਿੰਘ ਕਤਲੋਰ, ਰਣਜੀਤ ਸਿੰਘ ਭਾਗੋ ਮਾਜਰਾ, ਜਗਮੀਤ ਸਿੰਘ ਮੁਗਲ ਮਾਜਰੀ, ਕੁਲਵਿੰਦਰ ਸਿੰਘ ਭਾਗੋ ਮਾਜਰਾ, ਸੁਖਵਿੰਦਰ ਸਿੰਘ ਗੱਗੋ, ਸਰਬਜੀਤ ਸਿੰਘ ਰੋਪੜ, ਜਥੇਦਾਰ ਦਿਲਬਾਗ ਸਿੰਘ ਬੁਰਜਵਾਲਾ, ਸੋਹਣ ਸਿੰਘ ਮਗਰੋੜ, ਸਤਵਿੰਦਰ ਸਿੰਘ ਬਬਾਨੀ, ਗੁਰਿੰਦਰ ਸਿੰਘ ਕਤਲੋਰ, ਸੁਖਵੰਤ ਸਿੰਘ ਚੁਪਕੀ, ਗੁਰਪ੍ਰੀਤ ਸਿੰਘ ਭੰਗੂ , ਅਮਨਦੀਪ ਸਿੰਘ ਮਾਜਰੀ ਜੱਟਾਂ, ਪਰਵਿੰਦਰ ਸਿੰਘ ਕਾਲਾ ਮੁਗਲ ਮਾਜਰੀ, ਦੀਦਾਰ  ਸਿੰਘ ਫੂਲ, ਮਿਹਰ ਸਿੰਘ ਮੀਆਂਪੁਰ, ਪ੍ਰੀਤਮ ਸਿੰਘ ਦੁਗਰੀ, ਸੱਜਣ ਸਿੰਘ, ਅਮਰਿੰਦਰ ਸਿੰਘ ਸੋਲਖੀਆ, ਬਲਜੀਤ ਸਿੰਘ‌ ਅਕਬਰਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *