ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਨੂੰ  ਸੱਦਾ 

Spread the love
ਅੰਮ੍ਰਿਤਸਰ 6 ਜੁਲਾਈ(ਮਨਜੀਤ ਸਿੰਘ ਸ਼ੇਰਗਿੱਲ )  ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸੰਤ ਬਾਬਾ ਅਮਨਦੀਪ ਸਿੰਘ ਜੀ ਮੁਖੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਦੀ ਦੇਖਰੇਖ ਹੇਠ 9 ਜੁਲਾਈ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 4ਵਜੇ ਤੱਕ  ਸ਼੍ਰੋਮਣੀ ਸੰਪਰਦਾਏ  ਟਕਸਾਲ  ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ, ਸਤੋ ਵਾਲੀ ਗਲੀ, ਕਟਰਾ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਵਿਖੇ ਮਹਾਨ ਗੁਰਮਤ ਸਮਾਗ਼ਮ ਹੋਣਗੇ। ਇਸ ਮਹਾਨ ਸੰਮੇਲਨ ਵਿੱਚ 7 ਜੁਲਾਈ ਦਿਨ ਮੰਗਲਵਾਰ ਸ੍ਰੀ ਅਖੰਡ ਪਾਠ ਸਾਹਿਬ  ਪੁਰਾਤਨ ਗ੍ਰੰਥ ਸਾਹਿਬ ਤੋਂ ਆਰੰਭ ਕੀਤੇ ਜਾਣਗੇ ।ਜਿਸ ਦਾ ਸਮਾਂ ਸਵੇਰੇ 9 ਵਜੇ ਹੋਵੇਗਾ ।9 ਜੁਲਾਈ ਦਿਨ ਵੀਰਵਾਰ ਨੂੰ  ਸਵੇਰੇ 4 ਵਜੇ ਤੋਂ 5ਵਜੇ ਤੱਕ  ਨਿਤਨੇਮ ਅਤੇ ਆਸਾ ਦੀ ਵਾਰ ਸਵੇਰੇ 5 ਵਜੇ ਤੋਂ 7 ਵਜੇ ਤੱਕ  ਹੋਵੇਗੀ।ਭਾਈ ਮੰਗਲ ਸਿੰਘ ਜੀ ਹਜੂਰੀ ਰਾਗੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਸਵੇਰੇ 7 ਵਜੇ ਤੋਂ 7.30 ਵਜੇ ਤੱਕ  ਵਾਹਿਗੁਰੂ ਸਿਮਰਨ ਜਾਪ ਕਰਨਗੇ। ਭਾਈ ਮਨਮੀਤ ਸਿੰਘ ਜੀ 7.30 ਤੋਂ 8 ਵਜੇ ਲੜੀਵਾਰ ਕਥਾ ਉਚਾਰਨ ਕਰਨਗੇ। ਇਸ  ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ (ਪੁਰਾਤਨ  ਸਰੂਪ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ।ਸੰਗਤ 7 ਤੋਂ 9 ਜੁਲਾਈ ਤੱਕ ਖੁੱਲੇ ਦਰਸ਼ਨ ਦੀਦਾਰੇ ਕਰ ਸਕਣਗੇ)। ਸਮਾਗਮ ਦੌਰਾਨ ਸਿੰਘ ਸਾਹਿਬ ਟਕਸਾਲਾਂ ਦੇ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਨਿਰਮਲ ਸੇਵਾ ਪੰਥੀ ਉਦਾਸੀ ਨਾਨਕਸਰ ਸੰਪਰਦਾਏ ਰਾੜਾ ਸਾਹਿਬ ਸੰਪਰਦਾਏ ਕਾਰ ਸੇਵਾ ਵਾਲੇ ਮਹਾਂਪੁਰਸ਼ ਅਤੇ ਗੁਣੀ ਗਿਆਨੀ ਰਾਗੀ ਸਿੰਘ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਭਰਨਗੇ। ਸਮਾਗਮ ਵਿੱਚ ਪਹੁੰਚ ਰਹੇ ਪ੍ਰਸਿੱਧ ਕੀਰਤਨੀਏ ਜਥੇ ਅਤੇ ਕਥਾਵਾਚਕ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਜਬਰਤੋੜ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ , ਭਾਈ ਕੁਲਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਅਤੇ ਭਾਈ ਤਜਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਵਾਲੇ ਪਹੁੰਚ ਕੇ ਆਪਣੀ ਹਾਜ਼ਰੀ ਭਰਨਗੇ। ਇਸ ਮੌਕੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਚੇਅਰਮੈਨ ਪੰਜਾਬ ਸਰਦਾਰ ਰਜਿੰਦਰ ਸਿੰਘ ਮਰਵਾਹਾ, ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ,ਜਤਿੰਦਰ ਪਾਲ ਸਿੰਘ ਬੋਬੀ ਬਾਦਸ਼ਾਹ ਜੀ,  ਸਰਦਾਰ ਤਜਿੰਦਰ ਸਿੰਘ ਜੀ, ਸਰਦਾਰ ਬਰਜਿੰਦਰ ਸਿੰਘ ਜੀ, ਸਰਦਾਰ ਹਰਦੇਵ ਸਿੰਘ ਜੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਮੁੱਖ ਸੇਵਾਦਾਰ ਸਰਦਾਰ ਸ਼ਾਮ ਸਿੰਘ ਜੀ,  ਭਾਈ ਤਰਜਿੰਦਰ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਸ੍ਰੀ ਸੁਖਮਨੀ ਸਾਹਿਬ ਅਤੇ ਅੰਮ੍ਰਿਤਸਰ ਸੰਗੀਤ ਸਭਾ ਮੁੱਖ ਸੇਵਾਦਾਰ, ਸਰਦਾਰ ਕੁਲਦੀਪ ਸਿੰਘ ਜੀ, ਸਰਦਾਰ ਪੁਸ਼ਪਿੰਦਰ ਸਿੰਘ ਜੀ ਭਾਟੀਆ, ਸਰਦਾਰ ਕੁਲਵੰਤ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਚੌਂਕ ਘੰਟਾ ਘਰ, ਸਰਦਾਰ ਗੋਬਿੰਦ ਸਿੰਘ ਜੀ, ਸ੍ਰੀ ਸੰਜੀਵ ਕੁਮਾਰ ਬਾਊ ਜੀ ,ਸਰਦਾਰ ਨਿਰਮਲ ਸਿੰਘ ਜੀ ਹਾਜਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *