ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ ਹੋਈ

Spread the love

ਮਾਛੀਵਾੜਾ ਸਾਹਿਬ 20 ਅਪ੍ਰੈਲ ਸੁੱਚਾ ਬੰਗੜ)ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕਤਰਤਾ ਪਿੰਡ ਭਮਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੁਲਦੀਪ ਸਿੰਘ ਸੇਖੋਂ ਸਰਪ੍ਰਸਤ ਬਲਾਕ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਹਾਜ਼ਰੀ ਚ ਹੋਈ ਅਤੇ 23 ਨਵੰਬਰ ਤੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੋਐਡੀਨੇਟਰ ਜਗਜੀਤ ਸਿੰਘ ਡੱਲੇਵਾਲ  ਦੇ ਸ਼ੁਰੂ ਕੀਤੇ ਮਰਨਵਰਤ ਤੇ ਓਹਨਾ ਦੀ ਸਿਹਤਯਾਬੀ ਲਈ ਜਥੇਬੰਦੀ ਵੱਲੋ ਪਿੰਡਾਂ ਦੇ ਗੁਰੂਘਰਾਂ ਚ ਚੜ੍ਹਦੀਕਲਾਂ ਲਈ ਅਰਦਾਸ ਕਰਾਉਣ ਦੀ ਅਪੀਲ ਕੀਤੀ ਗਈ ਭਮਾਂ ਦੇ ਗੁਰਦੁਆਰਾ ਸਾਹਿਬ ਚ  ਨਿਰੇਂਤਰਨ ਅਰਦਾਸ ਜਾਰੀ ਰਹੀ ਅਤੇ ਅੱਜ ਸਿੱਧੂਪੁਰ ਜਥੇਬੰਦੀ ਵਲੋਂ ਸੇਖੋਂ ਨੇ ਗ੍ਰੰਥੀ ਸਿੰਘ ਬਲਜੀਤ ਸਿੰਘ  ਨੂੰ ਸਿਰੋਪਾਓ ਅਤੇ 2100 ਰੁਪਏ ਭੇਟਾ ਦੇ ਕੇ ਸਨਮਾਨਿਤ ਕੀਤਾ ਅਤੇ ਨਾਹਰ ਸਿੰਘ ਅਸਲਾਣਾ ਸਾਬਕਾ ਸਰਪੰਚ ਖਨੌਰੀ ਬਾਰਡਰ ਤੇ ਲਗਾਤਾਰ ਦੁੱਧ ਦੀ ਸੇਵਾ ਨਿਭਾਉਂਦੇ ਰਹੇ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਸਮੇਰ ਸਿੰਘ ਢਿੱਲੋਂ ਪ੍ਰਧਾਨ ਗੁਰਦੁਆਰਾ ਕੋਮੇਟੀ ਰਵਿੰਦਰ ਨਾਗਰਾ ਬਲਾਕ ਪ੍ਰੈਸ ਸਕਤਰ ਕਰਮਜੀਤ ਇਕਾਈ ਪ੍ਰਧਾਨ ਸਰਪੰਚ ਜਰਨੈਲ ਸਿੰਘ ਹਰਭਜਨ ਭੰਮਾਂ ,ਕਸ਼ਮੀਰ ਨੂਰਪੁਰ, ਅਵਤਾਰ ਪਾਂਗਲੀ, ਗੁਲਜ਼ਾਰ ਤੱਖਰਾਂ, ਗੁਰਦੇਵ ਤੱਖਰਾਂ ,ਗੁਰਪ੍ਰੀਤ ਲੱਖੋਵਾਲ ,ਕਸ਼ਮੀਰ ਬੈਰਸਾਲਾਂ ਅਤੇ ਬੀਬੀਆਂ ਵਿੱਚੋ ਕਮਲਜੀਤ ਕੌਰ ਬਿਮਲਾ ਰਾਣੀ ਸਰਬਜੀਤ ਕੌਰ, ਪਰਮਜੀਤ ਕੌਰ, ਮਾਇਆ ਕੌਰ, ਹਰਬੰਸ ਕੌਰ ਨੂੰ ਸਿਓਪਾਓ ਪਾ ਕੇ ਸਨਮਾਨਿਤ ਕੀਤਾ ਉਪਰੋਤਕ ਸਾਰਿਆ ਨੇ ਜਥੇਬੰਦੀ ਨਾਲ ਡਟ ਕੇ ਖੜਨ ਦਾ ਭਰੋਸਾ ਦਵਾਇਆ

(

  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *