ਮਮਦੋਟ ਵਿਖੇ ਬਾਬਾ ਖਾਟੂ ਸਿਆਮ ਜੀ ਦਾ ਤੀਸਰਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ! ਖਾਟੂ ਸ਼ਿਆਮ ਦੇ ਜੈਕਾਰਿਆਂ ਨਾਲ ਗੁੰਜਿਆ ਮਮਦੋਟ । 

Spread the love
ਮਮਦੋਟ, 8 ਸਤੰਬਰ( ਸ਼ਰਮਾ) ਮਮਦੋਟ  ਦੇ ਸ੍ਰੀ  ਦੇਵੀ ਦੁਆਰਾ ਮੰਦਰ ਵਿੱਚ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਦਾ ਤੀਸਰਾ ਮੂਰਤੀ ਸਥਾਪਨਾ ਦਿਵਸ ਬਹੁਤ ਸ਼ਰਧਾ  ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ  ਸ੍ਰੀ ਖਾਟੂ ਸ਼ਿਆਮ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ! ਇਸ ਮੌਕੇ ਤੇ ਸਵੇਰ ਵੇਲੇ ਖਾਟੂ ਸ਼ਿਆਮ ਪ੍ਰਬੰਧਕ ਕਮੇਟੀ ਵੱਲੋਂ ਹਵਨ ਯੱਗ ਕੀਤਾ ਗਿਆ ਇਸ ਮੌਕੇ ਤੇ ਪੰਡਿਤ ਅਨਿਲ ਸ਼ਾਸਤਰੀ ਜੀ ਵੱਲੋਂ ਮੰਤਰ ਉਚਾਰਨ ਨਾਲ ਹਵਨ ਯੱਗ ਨੂੰ ਸੰਪੂਰਨ ਕਰਵਾਇਆ! ਇਸ ਕਰਵਾਏ ਗਏ ਹਵਨ ਯੱਗ ਵਿੱਚ ਖਾਟੂ ਸ਼ਿਆਮ ਪ੍ਰਬੰਧਕ ਕਮੇਟੀ ਦੇ ਅਮਨ ਬਜਾਜ, ਜੌਹਨ ਦੁੱਗਲ, ਟੋਨੀ ਗਖੜ, ਦੀਪਕ ਕੱਕੜ, ਮੁਕੇਸ਼ ਕੁਮਾਰ, ਆਕਾਸ਼ ਮਹਿਤਾ, ਰਾਹੁਲ ਬਿੰਦਰਾ, ਰਾਹੁਲ ਖੁਰਾਣਾ, ਵਾਸੂ ਬਿੰਦਰਾ, ਅਕਸ਼ੇ ਬੱਤਾ, ਰਿਸ਼ਭ ਕੱਕੜ, ਡਾਕਟਰ ਨਰੇਸ਼ ਵਧਵਾ  ਅਤੇ ਹੋਰ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਹਿਤ ਪੂਰਨ ਆਹੂਤੀ ਪਾਈ!ਸਮਾਗਮ ਦੌਰਾਨ ਮੰਦਿਰ ਵਿਖੇ ਖਾਟੂ ਸ਼ਿਆਮ ਜੀ ਦਾ ਬਹੁਤ ਸੁੰਦਰ ਦਰਬਾਰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਅਤੇ ਰਾਤ ਨੂੰ ਮੰਦਿਰ ਵਿਖੇ ਖਾਟੂ ਸ਼ਿਆਮ ਜੀ ਦਾ ਜਾਗਰਨ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਭਜਨ ਗਾਇਕ ਦੀਨੂ ਸ਼ਰਮਾ ਅਬੋਹਰ ਵਾਲਿਆਂ ਨੇ ਪਹੁੰਚ ਕੇ ਖਾਟੂ ਸ਼ਿਆਮ ਜੀ ਦੇ ਸੁੰਦਰ ਸੁੰਦਰ ਭਜਨ ਸੁਣਾ ਕੇ ਆਈ ਹੋਈ ਵੱਡੀ ਗਿਣਤੀ ਵਿੱਚ ਸੰਗਤ ਨੂੰ ਮੰਤਰ ਮੁਗਦ ਕੀਤਾ ਅਤੇ ਜਾਗਰਣ ਦੌਰਾਨ ਖਾਟੂ ਸ਼ਿਆਮ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਭੇਂਟਾਂ ਦੇ ਨਾਲ ਨਾਲ ਨੱਚ ਕੇ ਦਰਬਾਰ ਵਿੱਚ ਆਪਣੀ ਹਾਜਰੀ ਲਗਵਾਈ ।  ਪ੍ਰਬੰਧਕ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੰਗਤ ਵਾਸਤੇ ਲੰਗਰ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਪ੍ਰਬੰਧ ਕੀਤੇ ਗਏ ਸਨ! ਅੰਤ ਵਿੱਚ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਨੇ ਆਰਤੀ ਕਰਕੇ ਖਾਟੂ ਸ਼ਿਆਮ ਜੀ ਨੂੰ 56 ਪਕਵਾਨਾਂ ਦਾ ਭੋਗ ਲਗਵਾਇਆ! ਪ੍ਰਬੰਧਕ ਕਮੇਟੀ ਵੱਲੋਂ ਮੰਦਰ ਨੂੰ ਬਹੁਤ ਸੁੰਦਰ ਤਰੀਕੇ ਨਾਲ ਲੜੀਆਂ ਲਗਾ ਕੇ ਸਜਾਇਆ ਗਿਆ ਸੀ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *