ਮਲੋਟ ਵਿੱਚ ਪੱਤਰਕਾਰ ਭਾਈਚਾਰੇ ਦੀ ਏਕਤਾ ਲਈ ਹੋਈ ਛੇਵੀਂ ਮੀਟਿੰਗ ਮਰਹੂਮ ਪੱਤਰਕਾਰਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਦੀ ਮੰਗ

Spread the love
ਮਲੋਟ, 26 ਜੁਲਾਈ (ਕ੍ਰਿਸ਼ਨ ਮਦਾਨ / ਅਮਰਨਾਥ ਸੋਨੀ) ਮਲੋਟ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਏਕਤਾ ਕਾਇਮ ਕਰਨ ਲਈ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੇ ਯਤਨਾਂ ਤਹਿਤ ਅੱਜ ਛੇਵੀਂ ਮੀਟਿੰਗ ਹੋਟਲ ਪਾਲ ਦਾ ਢਾਬਾ ਵਿਖੇ ਹੋਈ। ਮੀਟਿੰਗ ਵਿੱਚ ਕਰੀਬ ਦੋ ਦਰਜਨ ਸਰਗਰਮ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਹਾਲਾਂਕਿ ਕੁਝ ਪੱਤਰਕਾਰ ਪਰਿਵਾਰਕ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਖੁਦ ਉਨ੍ਹਾਂ ਨਾਲ ਸੰਪਰਕ ਕਰਕੇ ਏਕਤਾ ਦੇ ਯਤਨਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਸੀ।ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੱਤਰਕਾਰ ਭਾਈਚਾਰੇ ਦੀ ਮੁਕੰਮਲ ਏਕਤਾ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਸਾਂਝੀ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਸਮੂਹ ਪੱਤਰਕਾਰ ਆਪਣੇ ਨਿੱਜੀ ਰੁਝੇਵਿਆਂ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਯਕੀਨੀ ਬਣਾਉਣ।ਇਸ ਮੌਕੇ ਇੱਕ ਹੋਰ ਅਹਿਮ ਮਤਾ ਪਾਸ ਕਰਦਿਆਂ ਮਲੋਟ ਦੇ ਵਿਛੜ ਚੁੱਕੇ ਮਰਹੂਮ ਪੱਤਰਕਾਰਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਢੁੱਕਵੀਂ ਯਾਦਗਾਰ (ਸਮਾਰਕ) ਸਥਾਪਤ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਦੇ ਕੇ ਯਾਦਗਾਰ ਲਈ ਢੁੱਕਵੀਂ ਜਗ੍ਹਾ ਅਤੇ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੀ ਮੰਗ ਕਰਨ ਦਾ ਵੀ ਫ਼ੈਸਲਾ ਲਿਆ ਗਿਆ।ਪੰਜ ਮੈਂਬਰੀ ਕਮੇਟੀ ਨੇ ਹਾਊਸ ਦੀ ਪ੍ਰਵਾਨਗੀ ਨਾਲ ਮਤਾ ਪਾਸ ਕਰਦਿਆਂ ਕਿਹਾ ਕਿ ਏਕਤਾ ਲਈ ਹੋਣ ਵਾਲੀਆਂ ਮੀਟਿੰਗਾਂ ਦੇ ਨਾਲ-ਨਾਲ ਮਰਹੂਮ ਪੱਤਰਕਾਰਾਂ ਦੀ ਯਾਦਗਾਰ ਸਥਾਪਤ ਕਰਵਾਉਣ ਲਈ ਵੀ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ। ਇਸ ਲਈ ਜਲਦ ਹੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।ਇਸ ਮੌਕੇ ਸ੍ਰੀ ਹਰੀਸ਼ ਗਰੋਵਰ, ਪੰਜ ਮੈਂਬਰੀ ਕਮੇਟੀ ਦੇ ਆਗੂ ਹਰਦੀਪ ਸਿੰਘ ਖਾਲਸਾ, ਸੰਦੀਪ ਮਲੂਜਾ, ਸੰਦੀਪ ਬੱਬਰ, ਰਾਜਵਿੰਦਰ ਸਿੰਘ ਗਿੱਲ, ਅਮਨਦੀਪ ਮਹਿਰਾ, ਲਖਵਿੰਦਰ ਸਿੰਘ ਬਰਾੜ, ਮਨਪ੍ਰੀਤ ਸਿੰਘ, ਰਾਮ ਕੁਮਾਰ (ਮਲੋਟ ਲਾਈਵ), ਓਮ ਪ੍ਰਕਾਸ਼ ਸੇਖੂ, ਡਾ. ਕ੍ਰਿਸ਼ਨ ਮਦਾਨ, ਅਮਰਨਾਥ ਸੋਨੀ, ਗੁਰਪਿਆਰ ਚੌਹਾਨ, ਬਖ਼ਸ਼ੀਸ਼ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਪੱਕੀ ਮੀਟਿੰਗ ਵਿੱਚ ਹਾਜ਼ਰ ਸਨ। ਜੱਜ ਸ਼ਰਮਾ, ਵਿਕਾਸ ਗੁਪਤਾ, ਗੁਰਦਿਆਲ ਸਿੰਘ ਸ਼ਾਂਤ, ਮਨੋਜ ਕਾਮਰਾ ਅਤੇ ਜਤਿੰਦਰ ਕੁਮਾਰ , ਜਗਦੀਪ ਧਵਨ ਸੰਦੀਪ ਖਟਕ ਤੇ ਹਰਸ਼ਦੀਪ ਸਿੰਘ ਮਲੋਟ ਲਾਈਵ ਨੇ ਆਪਣੇ ਨਿੱਜੀ ਰਝੇਵੇ ਹੋਣ ਕਾਰਨ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦੀ ਮਜਬੂਰੀ ਦੱਸੀ ਅਤੇ ਏਕਤਾ ਯਤਨਾਂ ਅਤੇ ਪਾਸ ਕੀਤੇ ਗਏ ਮਤਿਆਂ ਤੇ ਸਹਿਮਤੀ ਪ੍ਰਗਟ ਕੀਤੀ ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *