ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪੋਤਰੇ ਗੁਰਇਕਪ੍ਰੀਤ ਸਿੰਘ ਦਾ ਅਚਾਨਕ ਦਿਹਾਂਤ 22 ਜੁਲਾਈ ਨੂੰ ਨਿਰਮਲ ਡੇਰਾ ਝਿੜੀ ਵਾਲਾ ਵਿਖੇ ਹੋਵੇਗਾ ਅੰਤਿਮ ਸੰਸਕਾਰ

Spread the love
ਬਰਨਾਲਾ 22 ਜੁਲਾਈ 2026  ਬਲਵੰਤ ਸਿੰਘ ਸਿੱਧੂ =ਗੰਡਾ ਸਿੰਘ ਵਾਲਾ/ਸ਼ੇਰਪੁਰ, 21 ਜੁਲਾਈ: ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪੋਤਰੇ ਅਤੇ ਯੂਥ ਲੀਡਰ ਗੁਰਪ੍ਰੀਤ ਸਿੰਘ ਦੇ ਪੁੱਤਰ ਗੁਰਇਕਪ੍ਰੀਤ ਸਿੰਘ, ਜੋ ਅਮਰੀਕਾ ਵਿੱਚ ਰਹਿੰਦੇ ਸਨ,ਅਤੇ ਸਿਨੀਅਰ ਵਿਦਿਆਰਥੀ ਸਨ ਅਤੇ ਸਿੱਖ ਕੌਮ ਦੇ ਉੱਘੇ ਪ੍ਰਚਾਰਕ ਸਨ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਸਾਕ-ਸੰਬੰਧੀਆਂ ਸਮੇਤ ਸਮੁੱਚੇ ਪੰਜਾਬ ਅਤੇ ਅਮਰੀਕਾ ਵਿੱਚ ਵੱਸਦੀ ਸੰਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੁਰਇਕਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ 22 ਜੁਲਾਈ 2026 ਨੂੰ ਨਿਰਮਲ ਡੇਰਾ ਝਿੜੀ ਵਾਲਾ, ਪਿੰਡ ਗੰਡਾ ਸਿੰਘ ਵਾਲਾ ਵਿਖੇ, ਗੰਡੇਵਾਲ ਨੇੜੇ ਸ਼ੇਰਪੁਰ ਵਿਖੇ ਕੀਤਾ ਜਾਵੇਗਾ।ਇਸ ਮੌਕੇ ਗੁਰਇਕਪ੍ਰੀਤ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ “ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸਾਡਾ ਹੀਰਾ ਬੱਚਾ, ਜਿਸ ਨੇ ਅੱਗੇ ਚੱਲ ਕੇ ਸਿੱਖ ਕੌਮ ਨੂੰ ਸੇਧ ਦੇਣੀ ਸੀ, ਉਹ ਸਾਨੂੰ ਸਦਾ ਲਈ ਛੱਡ ਕੇ ਚਲਾ ਗਿਆ ਹੈ।” ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅੱਜ ਸਾਰਾ ਅਮਰੀਕਾ ਅਤੇ ਪੰਜਾਬ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਬਰਨਾਲਾ ਸ਼ਹਿਰ ਵਿੱਚ ਜਿਮੇ ਹੀ ਇਹ ਮੜੂਸ ਖ਼ਬਰ ਆਈ ਤਾ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਾਰਾ ਬਰਨਾਲਾ ਉੱਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਹੋਇਆ ਹੈ ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਇਕਪ੍ਰੀਤ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਜ਼ਰੂਰ ਪਹੁੰਚਣ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *