ਮਾਤਾ ਮਨਸਾ ਦੇਵੀ ਮੰਦਿਰ ਸਤਨਾਮਪੁਰਾ ਵਿੱਚ ਹਫ਼ਤਾਵਾਰੀ ਇਸਤਰੀ ਸੰਕੀਰਤਨ ਦਾ ਆਯੋਜਨ ਕੀਤਾ ਗਿਆ

Spread the love

 ਸ਼੍ਰੀ ਸਵਾਮੀ ਸ਼ੰਕਰ ਨਾਥ ਪਰਵਤ ਟਰੱਸਟ ਨੇ ਪ੍ਰਸ਼ਾਦ ਵਰਤਾਇਆ

ਫਗਵਾੜਾ, 18 ਦਸੰਬਰ ( ਪ੍ਰੀਤ ਕੌਰ ਪ੍ਰੀਤੀ ) ਪੁਰਾਤਨ ਸਿੱਧ ਪੀਠ ਮਨਸਾ ਦੇਵੀ (ਸ਼੍ਰੀ ਜਵਾਲਾ ਜੀ) ਮੰਦਰ ਹਦੀਆਬਾਦ ਫਗਵਾੜਾ ਵਿਖੇ ਆਘ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਪਹਿਲੇ ਮੰਗਲਵਾਰ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬੀਬੀਆਂ ਦੇ ਸੰਕੀਰਤਨ ਜਥੇ ਵੱਲੋਂ ਸੰਕੀਰਤਨ ਕੀਤਾ ਗਿਆ। ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਭਗਵਤੀ ਦੀ ਪੂਜਾ ਕੀਤੀ। ਉਪਰੰਤ ਮਹਾਂ ਆਰਤੀ ਕਰਵਾਈ ਗਈ। ਇਸ ਦੌਰਾਨ ਸ਼੍ਰੀ ਸਵਾਮੀ ਸ਼ੰਕਰ ਨਾਥ ਪਾਰਵਤਮਾਥ ਚੈਰੀਟੇਬਲ ਐਂਡ ਵੈਲਫੇਅਰ ਟਰੱਸਟ ਨਕੋਦਰ ਰੋਡ ਹਦੀਆਬਾਦ ਫਗਵਾੜਾ ਦੇ ਟਰੱਸਟੀ ਮੈਂਬਰਾਂ ਵੱਲੋਂ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਕੜ੍ਹੀ ਦੇ ਚੌਲ ਅਤੇ ਹਲਵਾ ਪ੍ਰਸ਼ਾਦ ਵਰਤਾਇਆ ਗਿਆ। ਜਿਸ ਵਿਚ ਮੁੱਖ ਤੌਰ ‘ਤੇ ਸੇਵਾ ਨਿਭਾਉਣ ਵਾਲਿਆਂ ਵਿਚ ਮਹਿਲਾ ਸੰਕੀਰਤਨ ਮੰਡਲੀ ਤੋਂ ਪਵਨ ਕਸ਼ਯਪ, ਲਲਿਤ ਤਿਵਾੜੀ, ਰਣਬੀਰ ਦੁੱਗਲ, ਅਸ਼ੋਕ ਚੱਢਾ, ਅੰਕਿਤ ਝਾਅ, ਵਤਸਲ ਤਿਵਾੜੀ, ਕਨਵ ਤਿਵਾੜੀ, ਪ੍ਰਕਾਸ਼ ਯਾਦਵ, ਬ੍ਰਿਜ ਭੂਸ਼ਣ ਜਲੋਟਾ ਅਤੇ ਰੇਣੂ ਅਰੋੜਾ, ਸੁਮਨ ਸੇਠ, ਕੁਲਵੰਤ ਕੌਰ ਸ਼ਾਮਿਲ ਸਨ | ਰਮਾ ਸ਼ਰਮਾ, ਨੀਲਮ, ਪ੍ਰਵੀਨ ਸ਼ਰਮਾ, ਬਲਵਿੰਦਰ ਕੌਰ, ਮਾਧੁਰੀ ਸ਼ਰਮਾ ਆਦਿ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *