ਕੁਰਾਲੀ, 2 ਅਗਸਤ (ਜਗਦੇਵ ਸਿੰਘ ): ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ, ਕੁਰਾਲੀ ਵੱਲੋਂ ਸਾਵਣ ਦੇ ਪਵਿੱਤਰ ਚਾਲਿਆਂ ਦੇ ਮੌਕੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਲੰਗਰਾਂ ਦੀ ਰਸਦ ਨਾਲ ਭਰਿਆ ਟਰੱਕ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤਾ ਗਿਆ।ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰੀਆਂ ਲਈ ਨਿਰੰਤਰ ਲੰਗਰ ਸੇਵਾ ਚਲਾਈ ਜਾਵੇਗੀ, ਤਾਂ ਜੋ ਮਾਤਾ ਦੇ ਦਰਬਾਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਚਾਲਿਆਂ ਤੋਂ ਇਲਾਵਾ ਹੋਲਾ ਮਹੱਲਾ ਅਤੇ ਨਵੇਂ ਸਾਲ ਦੀ ਆਮਦ ਮੌਕੇ ਵੀ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਗੱਲਬਾਤ ਕਰਦੀਆਂ ਉਨਾਂ ਦਸਿਆ ਕਿ ਕਮੇਟੀ ਦੀ ਸ਼ੁਰੂਆਤ ਕਰਨ ਵਾਲੇ ਪ੍ਰਮੁੱਖ ਸੇਵਾਦਾਰਾਂ ਵਿੱਚ ਸ਼੍ਰੀ ਰਾਮਦੇਵ ਬਾਂਸਲ, ਸ਼੍ਰੀ ਸੁਰਿੰਦਰ ਗੋਇਲ, ਸ਼੍ਰੀ ਦਰਸ਼ਨ ਗੋਇਲ, ਸ਼੍ਰੀ ਬਾਲ ਕ੍ਰਿਸ਼ਨ ਵਿਨਾਇਕ, ਲਾਲਾ ਗੱਗਰ ਮੱਲ, ਮਾਸਟਰ ਅਰਜੁਨ ਦਾਸ, ਲਾਲਾ ਬੀਰਬਲ ਦਾਸ, ਸ਼੍ਰੀ ਸੋਮ ਨਾਥ, ਸ਼੍ਰੀ ਨਾਥ ਚੰਦ ਚਿੱਘਲ, ਸ਼੍ਰੀ ਸੁਸ਼ੀਲ ਕੁਮਾਰ ਅਗਰਵਾਲ ਅਤੇ ਸ਼੍ਰੀ ਅਸ਼ੋਕ ਕੁਮਾਰ ਤਾਇਲ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਸਾਬਕਾ ਚੇਅਰਮੈਨ ਬੇਰਕਾ, ਰਣਧੀਰ ਸਿੰਘ ਧੀਰਾ, ਪਾਲਿੰਦਰ ਸਿੰਘ ਬਾਠ, ਦਵਿੰਦਰ ਸਿੰਘ ਠਾਕੁਰ, ਸਰਬਜੀਤ ਸਿੰਘ ਕਾਦੀ ਮਾਜਰਾ, ਮਨਜੀਤ ਸਿੰਘ ਮੁੰਧੋ ਭਾਰਤ ਭੂਸ਼ਣ ਵਰਮਾ ਕੌਂਸਲਰ ਪਰਮਜੀਤ ਸਿੰਘ ਪੰਮੀ ਸਾਬਕਾ ਕੌਂਸਲਰ, ਖੁਸ਼ਵੀਰ ਸਿੰਘ ਹੈਪੀ ਕੌਂਸਲਰ, ਕੁਲਵੰਤ ਕੌਰ ਪਾਬਲਾ ਕੌਂਸਲਰ, ਕੌਂਸਲਰ ਆਸੂ ਰਾਣਾ, ਬਿੱਟੂ ਖੁੱਲਰ, ਪੰਕਜ ਗੋਇਲ, ਪ੍ਰਿੰਸ ਅਗਰਵਾਲ, ਅਮਿਤ ਖੁੱਲਰ, ਮੌਜੂਦਾ ਕਮੇਟੀ ਵਿੱਚ ਸ਼੍ਰੀ ਸੁਸ਼ੀਲ ਸਿੰਗਲਾ, ਸ਼੍ਰੀ ਆਸ਼ੂ ਗੋਇਲ (ਪ੍ਰਧਾਨ), ਸ਼੍ਰੀ ਵਿਕਾਸ ਗੁਪਤਾ (ਉਪ ਪ੍ਰਧਾਨ), ਸ਼੍ਰੀ ਸੰਜੇ ਗੋਇਲ (ਖਜ਼ਾਨਚੀ), ਸ਼੍ਰੀ ਪ੍ਰਿੰਸ ਅਗਰਵਾਲ (ਸਕੱਤਰ), ਸ਼੍ਰੀ ਮਨੀਸ਼ ਬਾਂਸਲ ( ਸਕੱਤਰ), ਸ਼੍ਰੀ ਮੋਹਿਤ ਸਿੰਗਲਾ, ਸ਼੍ਰੀ ਵਿਸ਼ੂ ਅਗਰਵਾਲ, ਸ਼੍ਰੀ ਰਾਧਾ ਕ੍ਰਿਸ਼ਨ ਵਿਨਾਇਕ, ਸ਼੍ਰੀ ਰਾਜ ਕੁਮਾਰ ਅਗਰਵਾਲ, ਸ਼੍ਰੀ ਹਰੀ ਮੋਹਨ, ਮਨਜੀਤ ਸਿੰਘ ਜ਼ੈਲਦਾਰ, ਪੁਨੀਤ ਜੋਸ਼ੀ, ਮਨੋਜ ਚਿੱਘਲ, ਸੀਤਾ ਵਿਨਾਇਕ ਅਤੇ ਸ਼ਹਿਰ ਦੇ ਅਨੇਕਾਂ ਪਤਵੰਤੇ ਸੱਜਣਾਂ ਨੇ ਲੰਗਰ ਸੇਵਾ ਵਿੱਚ ਆਪਣਾ ਸਹਿਯੋਗ ਦਿੱਤਾ।ਇਸ ਮੌਕੇ ਕਮੇਟੀ ਮੈਂਬਰਾਂ ਨੇ ਸਮੂਹ ਸੰਗਤ ਨੂੰ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੀ ਯਾਤਰਾ ਦੌਰਾਨ ਲੰਗਰ ਸੇਵਾ ਦਾ ਲਾਭ ਉਠਾਉਣ ਅਤੇ ਸੇਵਾ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।