ਮਾਤਾ ਹਰਜਿੰਦਰ ਕੌਰ ਤੱਖਰਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ

Spread the love

ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ) ਪੱਤਰਕਾਰ ਬਲਬੀਰ ਸਿੰਘ ਬੱਬੀ ਤੱਖਰਾਂ ਦੇ ਮਾਤਾ ਦੀ ਯਾਦ ਦੇ ਵਿੱਚ ਐਸ ਜੀ ਬੀ ਚੈਰੀਟੇਬਲ ਹਸਪਤਾਲ ਭੂਰੀ ਵਾਲਿਆਂ ਵਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਸੁਰਜੀਤ ਸਿੰਘ ਮਾਂਗਟ ਬਾਬਾ ਗੁਰਨਾਮ ਸਿੰਘ ਧੰਨੂਰ ਤੇ ਗੁਰਚਰਨ ਸਿੰਘ ਨੇ ਸਾਂਝੇ ਤੌਰ ਉੱਤੇ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਚਰਨਜੀਤ ਸਿੰਘ ਥੋਪੀਆ ਨੇ ਇਸ ਕੈਂਪ ਵਿੱਚ ਆਏ ਹੋਏ ਸਾਰੇ ਹੀ ਲੋਕਾਂ ਨੂੰ ਜੀ ਆਇਆ ਕਿਹਾ।  ਸੰਸਥਾ ਵੱਲੋਂ ਅੱਖਾਂ ਦੰਦਾਂ ਤੇ ਹੱਡੀਆਂ ਦੇ ਮਾਹਰ ਡਾਕਟਰ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਜਿਨ੍ਹਾਂ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦੀ ਚੈੱਕ ਅੱਪ ਕੀਤੀ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਚੈੱਕ ਅੱਪ ਕਰਵਾਇਆ। ਇਸ ਕੈਂਪ ਵਿੱਚ ਡਾਕਟਰ ਕਿਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪੁਹੰਚੇ।ਡਾਕਟਰ ਵਿਸ਼ਾਲ ਗਰਗ ਹੱਡੀਆਂ ਦੇ ਮਾਹਰ ਲੁਧਿਆਣਾ ਤੋਂ ਆਪਣੀ ਟੀਮ ਦੇ ਨਾਲ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਡਾਕਟਰ ਸੁਰਿੰਦਰ ਪਾਲ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਦੀਪ ਕੁਮਾਰ, ਗੁਰਪ੍ਰੀਤ ਕੌਰ ਜਸਵੀਰ ਕੌਰ ਹਰਪ੍ਰੀਤ ਕੌਰ ਇਸ ਕੈਂਪ ਦੇ ਵਿੱਚ ਮੈਡੀਕਲ ਸੇਵਾਵਾਂ ਨਿਭਾ ਰਹੀਆਂ ਸਨ।  ਇਸ ਮੌਕੇ ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ, ਸੁਖਦੇਵ ਸਿੰਘ, ਕੁਲਦੀਪ ਸਿੰਘ , ਅੰਮ੍ਰਿਤ ਸਿੰਘ, ਮਨਜਿੰਦਰ ਸਿੰਘ , ਅਸ਼ੋਕ ਖੁਰਾਣਾ, ਸੁਮਨਪ੍ਰੀਤ ਚੌਹਾਨ, ਪਰਮਜੀਤ ਕੌਰ ਸਰਪੰਚ ਲੁਬਾਣਗੜ,ਸ਼ਿਵਚਰਨ ਸ਼ਰਮਾਂ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *