ਮਾਨਵਤਾ ਸੇਵਾ ਆਸ਼ਰਮ ਨੇ ਦੋ ਹੋਰ ਲਾਵਾਰਸ ਬੇਸਹਾਰਾ ਔਰਤਾਂ ਨੂੰ ਦਿੱਤਾ ਸਹਾਰਾ-

Spread the love
ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਮਨਜੀਤ ਸਿੱਧੂ):- ਲਾਵਾਰਸ ਅਤੇ ਬੇਸਹਾਰਾ ਔਰਤਾਂ ਤੇ ਬਜ਼ੁਰਗਾਂ ਨੂੰ ਸਮਰਪਿਤ ਮਾਨਵਤਾ ਫਾਊਂਡੇਸ਼ਨ ਵੱਲੋਂ ਡੀ.ਸੀ. ਦਫ਼ਤਰ/ਸੰਧੂਧੌਣ ਰੋਡ ’ਤੇ ਸਥਿਤ ਮਾਨਵਤਾ ਸੇਵਾ ਆਸ਼ਰਮ ਵਿੱਚ ਦੋ ਹੋਰ ਬੇਸਹਾਰਾ ਔਰਤਾਂ ਨੂੰ ਸਹਾਰਾ ਦਿੱਤਾ ਗਿਆ। ਸੰਸਥਾ ਵੱਲੋਂ ਦੋਵਾਂ ਔਰਤਾਂ ਨੂੰ ਵੱਖ-ਵੱਖ ਥਾਵਾਂ ਤੋਂ ਰੈਸਕਿਊ ਕਰਕੇ ਆਸ਼ਰਮ ਲਿਆਂਦਾ ਗਿਆ। ਦੋਵੇਂ ਮਾਨਸਿਕ ਤੌਰ ’ਤੇ ਪਰੇਸ਼ਾਨ ਹਨ ਅਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰਥ ਹਨ। ਇੱਕ ਔਰਤ ਆਪਣਾ ਨਾਮ ਉਰਮਿਲਾ ਦੱਸਦੀ ਹੈ, ਜਿਸ ਦੀ ਉਮਰ ਕਰੀਬ 30 ਤੋਂ 35 ਸਾਲ ਹੈ, ਜਦਕਿ ਦੂਜੀ ਆਪਣਾ ਨਾਮ ਪੂਨਮ ਦੱਸਦੀ ਹੈ ਅਤੇ ਉਸ ਦੀ ਉਮਰ ਕਰੀਬ 50 ਤੋਂ 55 ਸਾਲ ਹੈ। ਦੋਵਾਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਮਾਮਲੇ ਸਬੰਧੀ ਸਿਟੀ ਥਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਚਨਾ ਦਰਜ ਕਰਵਾਈ ਗਈ ਹੈ। ਆਸ਼ਰਮ ਵਿੱਚ ਇਸ ਸਮੇਂ 10 ਬੇਸਹਾਰਾ ਔਰਤਾਂ ਰਹਿ ਰਹੀਆਂ ਹਨ। ਸੰਸਥਾ ਵੱਲੋਂ ਉਨ੍ਹਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੇਕਰ ਕੋਈ ਇਨ੍ਹਾਂ ਔਰਤਾਂ ਨੂੰ ਜਾਣਦਾ ਹੈ ਤਾਂ 8427679015 ’ਤੇ ਸੰਪਰਕ ਕਰ ਸਕਦਾ ਹੈ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *