ਮਾਲਵੇ ਦਾ ਪੁਰਾਣਾ ਵਿਰਾਸਤੀ ਪੰਜਾਬੀ ਕਲਾਕਾਰ ਬਲਜੀਤ ਬਡਬਰ ਲੈ ਕੇ ਆਇਆ ਨਵਾਂ ਗੀਤ ‘ਕਾਮਯਾਬੀ’ ਨਿਰੋਲ ਪਰਿਵਾਰਕ ਗੀਤ ਨੇ ਪੰਜਾਬੀ ਸੰਗੀਤ ਜਗਤ ਵਿੱਚ ਬਣਾਈ ਵੱਖਰੀ ਪਛਾਣ ਸਰੋਤਿਆਂ ਵੱਲੋਂ  ਯੂਟਿਊਬ ਤੋਂ ਕੀਤਾ ਜਾ ਰਿਹਾ ਬੱਡੀ ਪੱਧਰ ਗਾਉਣ ਲੋਡ

Spread the love
ਬਰਨਾਲਾ, 31 ਅਗਸਤ 2026 | ਬਲਵੰਤ ਸਿੰਘ ਸਿੱਧੂ=ਮਾਲਵੇ ਦਾ ਪੁਰਾਣਾ ਵਿਰਾਸਤੀ ਪੰਜਾਬੀ ਕਲਾਕਾਰ ਬਲਜੀਤ ਸਿੰਘ ਬਰਬਰ ਦਾ ਨਵਾਂ ਗੀਤ ‘ਕਾਮਯਾਬੀ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਹ ਗੀਤ ਨਿਰੋਲ ਪਰਿਵਾਰਕ ਹੈ ਅਤੇ ਧੀ ਦੇ ਦਾਜ਼ ਦੇ ਇਰਦ-ਗਿਰਦ ਘੁੰਮਦਾ ਹੈ। ਗੀਤ ਦੇ ਬੋਲ ਬਹੁਤ ਸੋਹਣੇ ਅਤੇ ਭਾਵਪੂਰਨ ਹਨ, ਜਦਕਿ ਬਲਜੀਤ ਬਡਬਰ ਨੇ ਆਪਣੀ ਪਿਆਰੀ ਆਵਾਜ਼ ਨਾਲ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ।ਇਸ ਪੰਜਾਬੀ ਪਰਿਵਾਰਕ ਗੀਤ ਨੂੰ ਰਿਲੀਜ਼ ਹੋਇਆਂ ਅਜੇ ਤਿੰਨ ਦਿਨ ਹੀ ਹੋਏ ਹਨ, ਪਰ ਇਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਚਰਚਾ ਛੇੜ ਦਿੱਤੀ ਹੈ। ਸੰਗੀਤ ਨਾਲ ਪਿਆਰ ਰੱਖਣ ਵਾਲਾ ਹਰ ਵਿਅਕਤੀ ਇਸ ਗੀਤ ਦੀ ਗੱਲ ਕਰ ਰਿਹਾ ਹੈ। ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਅਤੇ ਸਮਝਣ ਵਿੱਚ ਆਸਾਨ ਹੈ, ਜਿਸ ਵਿੱਚ ਅਦਾਕਾਰਾਂ ਵੱਲੋਂ ਨਿਭਾਈਆਂ ਭੂਮਿਕਾਵਾਂ ਵੀ ਸ਼ਲਾਘਾਯੋਗ ਹਨ।ਗਾਇਕ ਬਲਜੀਤ ਸਿੰਘ ਬਡਬਰ ਨੇ ਜਿੱਥੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ, ਉੱਥੇ ਗੀਤ ਵਿੱਚ ਅਦਾਕਾਰੀ ਕਰਕੇ ਵੀ ਸਭ ਦਾ ਮਨ ਮੋਹ ਲਿਆ ਹੈ। ਉਨ੍ਹਾਂ ਦਾ ਉੱਚਾ-ਲੰਮਾ ਕੱਦ ਅਤੇ ਸੋਹਣੀ ਦਸਤਾਰ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਪੱਗ ਵਾਲੇ ਸਰਦਾਰ ਦੀ ਪਛਾਣ ਬਣਾਉਂਦੀ ਹੈ।ਗੀਤ ਵਿੱਚ ਧੀ ਲਈ ਗਾਏ ਗਏ ਸਿੱਧੇ ਅਤੇ ਭਾਵਪੂਰਨ ਬੋਲ ਸਰੋਤਿਆਂ ਦੇ ਦਿਲ ਨੂੰ ਅੰਦਰ ਤੱਕ ਛੂਹ ਜਾਂਦੇ ਹਨ। ਬਲਜੀਤ ਬਡਬਰ ਦੇ ਪਹਿਲਾਂ ਵੀ ਕਈ ਗੀਤ ਆ ਚੁੱਕੇ ਹਨ, ਪਰ ‘ਕਾਮਯਾਬੀ’ ਨੇ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਬਣਾਈ ਹੈ।ਬਲਜੀਤ ਬਡਬਰ ਦਾ ਪਿੰਡ ਬਡਬਰ, ਜ਼ਿਲ੍ਹਾ ਬਰਨਾਲਾ ਵਿੱਚ ਹੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇੱਕ-ਦੋ ਨਾਮੀ ਕਲਾਕਾਰਾਂ ਨੂੰ ਛੱਡ ਕੇ ਬਲਜੀਤ ਬਡਬਰ ਵਰਗਾ ਸੁਰੀਲਾ ਅਤੇ ਪਰਿਵਾਰਕ ਗੱਲ ਕਰਨ ਵਾਲਾ ਕਲਾਕਾਰ ਅੱਜਕੱਲ੍ਹ ਘੱਟ ਹੀ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਮਿਹਨਤ ਕਰਕੇ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਨਾਮ ਉੱਚਾ ਕੀਤਾ ਹੈ, ਜਿਸ ਲਈ ਸਾਰਾ ਪੰਜਾਬ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹੈ।ਬਲਜੀਤ ਬਡਬਰ  ਦਾ ਗੀਤ ‘ਕਾਮਯਾਬੀ’ ਯੂਟਿਊਬ ’ਤੇ ਉਪਲਬਧ ਹੈ। ਵੱਧ ਤੋਂ ਵੱਧ ਲੋਕ ਇਸ ਗੀਤ ਨੂੰ ਸੁਣਨ ਅਤੇ ਸਾਂਝਾ ਕਰਨ ਅਤੇ ਬਲਜੀਤ ਬਡਬਰ ਦੀ ਹੌਸਲਾ-ਅਫ਼ਜ਼ਾਈ ਕਰਨ, ਤਾਂ ਜੋ ਉਹ ਭਵਿੱਖ ਵਿੱਚ ਵੀ ਹੋਰ ਸੋਹਣੇ ਪਰਿਵਾਰਕ ਗੀਤ ਪੇਸ਼ ਕਰਕੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ।
ਬਲਵੰਤ ਸਿੰਘ ਸਿੱਧੂ
ਸੀਨੀਅਰ ਪੱਤਰਕਾਰ, ਬਰਨਾਲਾ
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *