ਮਿਠਾਈਆਂ ਦੇ ਨਾਂ ‘ਤੇ ਵੇਚਿਆ ਜਾ ਰਿਹਾ ਸੀ ਜ਼ਹਿਰ ਫੂਡ ਸੇਫਟੀ ਟੀਮ ਨੇ 3 ਕੁਇੰਟਲ ਖਰਾਬ ਮਾਲ ਕਰਵਾਇਆ ਨਸ਼ਟ।

Spread the love
ਫਿਰੋਜ਼ਪੁਰ 17 ਅਗਸਤ (ਅਸ਼ੋਕ ਭਾਰਦਵਾਜ)ਅੱਜ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਆਮ ਜਨਤਾ ਦੀ ਸਿਹਤ ਨਾਲ ਸਮਝੌਤਾ ਨਾ ਹੋਣ ਦੇਣ ਦੇ ਮਕਸਦ ਨਾਲ ਫੂਡ ਸੇਫਟੀ ਵਿੰਗ ਵੱਲੋਂ ਇੱਕ ਵਿਸ਼ੇਸ਼ ਅਤੇ ਵੱਡੀ ਇਨਫੋਰਸਮੈਂਟ ਕਾਰਵਾਈ ਅੰਜਾਮ ਦਿੱਤੀ ਗਈ। ਇਸ ਕਾਰਵਾਈ ਦੌਰਾਨ ਜਿੱਥੇ 06 ਮਿਲਕ ਪ੍ਰੋਡਕਟ ਆਧਾਰਿਤ ਮਿਠਾਈਆਂ ਦੇ ਸੈਂਪਲ ਭਰੇ ਗਏ, ਉੱਥੇ ਹੀ ਮਾਨਵ ਖਪਤ ਲਈ ਬੇਹੱਦ ਖ਼ਤਰਨਾਕ ਅਤੇ ਅਸੁਰੱਖਿਅਤ ਪਾਈ ਗਈ ਲਗਭਗ 300 ਕਿਲੋਗ੍ਰਾਮ ਮਿਠਾਈ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ। ਤਫਤੀਸ਼ ਦੌਰਾਨ ਟੀਮ ਵੱਲੋਂ ਦੇਖਿਆ ਗਿਆ ਕਿ ਮਿਲਕ-ਬੇਸਡ ਮਿਠਾਈਆਂ (ਖੋਆ, ਬਰਫੀ, ਪਤੀਸਾ, ਬਦਾਮ ਪਤੀਸਾ ਆਦਿ) ਨੂੰ ਅਤਿਅੰਤ ਖ਼ਰਾਬ ਅਤੇ ਅਨਹਾਈਜੀਨਿਕ ਹਾਲਾਤਾਂ ਵਿੱਚ ਰੱਖਿਆ ਗਿਆ ਸੀ। ਮਿਠਾਈਆਂ ਵਿੱਚੋਂ ਤਿੱਖੀ ਬਦਬੂ ਆ ਰਹੀ ਸੀ, ਵੱਡੀ ਗਿਣਤੀ ਵਿੱਚ ਮੱਖੀਆਂ ਬੈਠੀਆਂ ਹੋਈਆਂ ਸਨ ਅਤੇ ਕੁਝ ਮਾਲ ਵਿੱਚ ਕੀੜੇ/ਸੁਸਰੀਆਂ ਵੀ ਮੌਜੂਦ ਸਨ। ਜਨਤਕ ਸਿਹਤ ਲਈ ਇਸ ਗੰਭੀਰ ਖ਼ਤਰੇ ਨੂੰ ਦੇਖਦਿਆਂ, ਲੋੜੀਂਦੇ ਸੈਂਪਲ ਲੈਣ ਉਪਰੰਤ ਬਾਕੀ ਸਾਰੀ ਖ਼ਰਾਬ ਮਿਠਾਈ ਕਾਨੂੰਨੀ ਪ੍ਰਕਿਰਿਆ ਤਹਿਤ ਨਸ਼ਟ ਕਰ ਦਿੱਤੀ ਗਈ।ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਐਕਸ਼ਨ ਇਹ ਸਮੁੱਚੀ ਕਾਰਵਾਈ ਮਾਨਯੋਗ ਕਮਿਸ਼ਨਰ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ) ਮੈਡਮ ਕਨਵਰਪ੍ਰੀਤ ਬਰਾੜ ਜੀ ਦੇ ਸਖ਼ਤ ਆਦੇਸ਼ਾਂ, ਸਿਵਲ ਸਰਜਨ ਜੀ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ  ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਫੂਡ ਸੇਫਟੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਲਏ ਗਏ ਸੈਂਪਲਾਂ ਦੀ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਸਖ਼ਤ legal ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੁਕਾਨਦਾਰ ਅਤੇ ਬਿਜ਼ਨਸ ਆਪਰੇਟਰ ਸਾਫ਼-ਸਫ਼ਾਈ, ਸਟੋਰੇਜ ਅਤੇ FSSAI ਲਾਇਸੈਂਸ ਦੀਆਂ ਸ਼ਰਤਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ। ਹਾਈਜੀਨ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਗਾਹਕ ਮਠਿਆਈਆਂ ਖਰੀਦਣ ਸਮੇਂ ਸਫ਼ਾਈ ਅਤੇ ਤਾਜ਼ਗੀ ਦਾ ਵਿਸ਼ੇਸ਼ ਧਿਆਨ ਰੱਖਣ। ਕਿਸੇ ਵੀ ਸ਼ੱਕੀ ਜਾਂ ਅਸੁਰੱਖਿਅਤ ਖਾਣ-ਪੀਣ ਵਾਲੀ ਵਸਤੂ ਬਾਰੇ ਤੁਰੰਤ ਫੂਡ ਸੇਫਟੀ ਵਿੰਗ ਨੂੰ ਸੂਚਿਤ ਕਰਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *