ਮਿੰਨੀ ਕਹਾਣੀ                      ਕੰਮ ਤਾਂ ਕਰਨਾ ਹੀ ਪਊ

Spread the love
ਸਿਵਲ ਹਸਪਤਾਲ ਵਿੱਚ ਤੈਨਾਤ ਡਾਕਟਰ ਸੰਜੀਵ ਗੋਇਲ ਦੀ ਡਿਊਟੀ ਝੋਨੇ ਦੀ ਪਰਾਲੀ ਪ੍ਰਬੰਧਨ ਵਿੱਚ ਲਗਾ ਦਿੱਤੀ ਗਈ।ਇਸ ਸਬੰਧ ਵਿੱਚ ਜਦੋਂ ਸੰਜੀਵ ਗੋਇਲ ਸਿਹਤ ਮੰਤਰੀ ਜੀ ਨੂੰ ਮਿਲਿਆ ਅਤੇ ਆਪਣੀ ਡਿਊਟੀ ਕਟਵਾਉਣ ਲਈ ਬੇਨਤੀ ਕੀਤੀ ਤਾਂ ਅੱਗੋਂ ਮੰਤਰੀ ਸਾਹਿਬ ਕਹਿਣ ਲੱਗੇ,ਡਾਕਟਰ ਸਾਹਿਬ ਕੰਮ ਤਾਂ ਕਰਨਾ ਹੀ ਪੈਣਾ,ਇਹ ਸੁਣ ਕੇ ਸੰਜੀਵ ਗੋਇਲ ਮੰਤਰੀ ਸਾਹਿਬ ਨੂੰ ਕਹਿਣ ਲੱਗੇ,ਸਰ ਮੈਂ ਸਰਜਨ ਹਾਂ, ਮੈਂ ਆਪ੍ਰੇਸ਼ਨ ਕਰਦਾ ਹਾਂ, ਦੋਵਾਂ ਪਾਸੇ ਮੈਂ ਡਿਊਟੀ ਕਿਵੇਂ ਕਰਾਂਗਾ? ਡਾਕਟਰ ਸਾਹਿਬ ਦੀ ਗੱਲ ਸੁਣ ਕੇ ਮੰਤਰੀ ਸਾਹਿਬ ਕਹਿਣ ਲੱਗੇ, ਡਾਕਟਰ ਸਾਹਿਬ ਕਿਸਾਨ ਗਿਆਰਾਂ ਵਜੇ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਂਦੇ ਨੇ, ਤੁਸੀਂ ਗਿਆਰਾਂ ਵਜੇ ਤੱਕ ਆਪਣੇ ਆਪ੍ਰੇਸ਼ਨ ਕਰ ਲਵੋ ਅਤੇ ਬਾਅਦ ਵਿੱਚ ਝੋਨੇ ਦੀ ਪਰਾਲੀ ਦੇ ਸਾਂਭ ਸੰਭਾਲ ਸਬੰਧੀ ਡਿਊਟੀ ਕਰੋਂ।ਇਹ ਸਭ ਸੁਣ ਕੇ ਸੰਜੀਵ ਗੋਇਲ ਜਦੋਂ ਮੰਤਰੀ ਦੇ ਦਫ਼ਤਰ ਚੋਂ ਬਾਹਰ ਆਇਆ ਅਤੇ ਸੋਚਣ ਲੱਗਿਆ ਕਿ ਉਹ ਆਪ੍ਰੇਸ਼ਨਾਂ ਦਾ ਚਾਹੇ ਕਿੰਨਾ ਵੀ ਸਫ਼ਲ ਡਾਕਟਰ ਕਿਉਂ ਨਾ ਹੋਵੇ ਪਰੰਤੂ ਅੱਜ ਉਹ ਇੱਕ ਅਨਪੜ੍ਹ ਮੰਤਰੀ ਸਾਹਮਣੇ  ਅਸਫ਼ਲ ਰਿਹਾ।
     ਰਜਵਿੰਦਰ ਪਾਲ ਸ਼ਰਮਾ
     ਪਿੰਡ ਕਾਲਝਰਾਣੀ
     ਡਾਕਖਾਨਾ ਚੱਕ ਅਤਰ ਸਿੰਘ ਵਾਲਾ
      ਤਹਿ ਅਤੇ ਜਿਲ੍ਹਾ ਬਠਿੰਡਾ
       7087367969
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *