ਮੁਕਤੀਧਾਮ ਸ਼ਿਵ ਮੰਦਿਰ ਵਿਖੇ ਸਾਵਣ ਦੀ ਸ਼ਿਵਰਾਤਰੀ ਸ਼ਰਧਾ-ਭਾਵਨਾ ਨਾਲ ਮਨਾਈ

Spread the love
ਮਾਛੀਵਾੜਾ ਸਾਹਿਬ, 11 ਅਗਸਤ (ਸੁੱਚਾ ਬੰਗੜ) -ਭਗਵਾਨ ਭੋਲੇਨਾਥ ਦੀ ਆਰਾਧਨਾ ਦੇ ਪਵਿੱਤਰ ਮਹੀਨੇ ਸਾਵਣ ਦੀ ਸ਼ਿਵਰਾਤਰੀ ਸ਼ਹਿਰ ਨਜ਼ਦੀਕ ਮਾਲਵਾ ਚੌਂਕ ਸਥਿਤ ਸ਼੍ਰੀ ਮੁਕਤੀਧਾਮ ਸ਼ਿਵ ਮੰਦਿਰ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਇਸ ਦਿਹਾੜੇ ਨੂੰ ਉਤਸ਼ਾਹਪੂਰਵਕ ਮਨਾਇਆ ਗਿਆ।ਇਸ ਮੌਕੇ ਮੰਦਿਰ ਵਿੱਚ ਸਥਾਪਿਤ ਨਰਮਦੇਸ਼ਵਰ ਸ਼ਿਵਲਿੰਗ ਦਾ ਮਰਿਆਦਾ ਅਨੁਸਾਰ ਰੁਦਰਾਭਿਸ਼ੇਕ ਕੀਤਾ ਗਿਆ। ਪੂਜਾ-ਅਰਚਨਾ ਤੋਂ ਬਾਅਦ ਸਾਰੀ ਸੰਗਤ ਨੇ ਭਗਵਾਨ ਸ਼ਿਵ ਅੱਗੇ ਅਰਦਾਸ ਕੀਤੀ। ਮੰਦਿਰ ਦੇ ਪੁਜਾਰੀ  ਪ੍ਰਵੇਸ਼ ਭਾਰਦਵਾਜ ਵੱਲੋਂ ਸੰਗਤਾਂ ਨਾਲ ਹਵਨ-ਯੱਗ ਕਰਵਾਇਆ ਗਿਆ ਅਤੇ ਸੰਸਾਰ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਗਈ। ਇਸ ਪਵਿੱਤਰ ਦਿਹਾੜੇ ‘ਤੇ ਸੰਗਤਾਂ ਲਈ ਮਿੱਠੇ ਚਾਵਲਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਲੰਗਰ ਵਿੱਚ ਮੰਦਿਰ ਦੇ ਸ਼ਰਧਾਲੂਆਂ ਤੋਂ ਇਲਾਵਾ ਲੰਘਣ ਵਾਲੇ ਮੁਸਾਫ਼ਰਾਂ ਨੇ ਵੀ ਪ੍ਰਸ਼ਾਦ ਛਕਿਆ।ਸ਼ਰਧਾਲੂਆਂ ਨੇ ਕਿਹਾ ਕਿ ਮੁਕਤੀਧਾਮ ਮੰਦਿਰ ਵਿੱਚ ਵਿਰਾਜਮਾਨ ਨਰਮਦੇਸ਼ਵਰ ਸ਼ਿਵਲਿੰਗ ਹਿੰਦੂ ਧਰਮ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ। ਇਸ ਦੀ ਪੂਜਾ ਨਾਲ ਮਨ ਨੂੰ ਸ਼ਾਂਤੀ, ਸੁੱਖ ਅਤੇ ਅਧਿਆਤਮਿਕ ਬਲ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਕਮੇਟੀ ਪ੍ਰਧਾਨ ਪਵਨ ਅਰੋੜਾ ਅਤੇ ਲੰਗਰ ਦੇ ਸਹਿਯੋਗੀ ਸ੍ਰੀ ਮੋਹਿਤ ਜੈਨ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ  ਪਵਨ ਬਤਰਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *