ਫਗਵਾੜਾ 18 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕਸਭਾ ਨੇ ਫਗਵਾੜਾ ਵਿਧਾਨਸਭਾ ਹਲਕੇ ਦੇ 74 ਪਿੰਡਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਡਾ. ਰਾਜ ਨੇ ਦੱਸਿਆ ਕਿ ਇਹ ਗ੍ਰਾਂਟ ਉਹਨਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਤੀਸਰੇ ਦੌਰ ਅਧੀਨ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਹੈ। ਉਹਨਾਂ ਦੱਸਿਆ ਕਿ ਪਿੰਡ ਅਕਾਲਗੜ੍ਹ, ਬਬੇਲੀ, ਬਘਾਣਾ, ਬਲਾਲੋਂ, ਬਰਨ, ਬੇਗਮਪੁਰ, ਭਾਖੜੀਆਣਾ, ਭਾਣੋਕੀ, ਭੁੱਲਾਰਾਈ, ਬੋਹਾਨੀ, ਬ੍ਰਹਮਪੁਰ, ਬੀੜ ਢੰਡੋਲੀ, ਚਹੇੜੂ, ਚੈੜ, ਚੱਕ ਹਕੀਮ, ਚੱਕ ਪ੍ਰੇਮਾ, ਦਰਵੇਸ਼ ਪਿੰਡ, ਢੱਡੇ, ਜਗਪਾਲਪੁਰ, ਢੱਕ ਜਗਪਾਲਪੁਰ, ਢੱਕ ਪੰਡੋਰੀ, ਢੰਡੋਲੀ, ਡੁਮੇਲੀ, ਡਾ. ਅੰਬੇਡਕਰ ਨਗਰ, ਦੁੱਗ, ਫਤਿਹਗੜ੍ਹ, ਗੰਢਵਾ, ਗੁਜਰਾਤਾਂ, ਗੁਲਾਬਗੜ੍ਹ ਜਗੀਰ, ਹਰਦਾਸਪੁਰ, ਜਗਤਪੁਰ ਜੱਟਾਂ, ਕਾਂਸ਼ੀ ਨਗਰ, ਖਜੂਰਲਾ, ਖਲਵਾੜਾ, ਖਲਵਾੜਾ ਕਲੋਨੀ, ਖੰਗੂੜਾ, ਖਾਟੀ, ਖੇੜਾ, ਖੁਰਮਪੁਰ, ਕ੍ਰਿਪਾਲਪੁਰ, ਕਿਸ਼ਨਪੁਰ, ਲੱਖਪੁਰ, ਮਾਧੋਪੁਰ, ਮਹੇੜੂ, ਮਾਇਓਪੱਟੀ, ਮਸਤ ਨਗਰ, ਮੌਲੀ, ਮੇਹਟ, ਨਾਨਕ ਨਗਰੀ, ਨੰਗਲ, ਨੰਗਲ ਮੱਝਾ, ਨਾਰੰਗਸ਼ਾਹਪੁਰ, ਨਰੂੜ, ਨਸੀਰਾਬਾਦ, ਨਵੀਂ ਆਬਾਦੀ ਨਾਰੰਗਸ਼ਾਹਪੁਰ, ਨਿਹਾਲਗੜ੍ਹ, ਪਾਂਸ਼ਟ, ਪੰਡਵਾ, ਪ੍ਰੇਮਪੁਰ, ਰਾਮਪੁਰ ਖਲਿਆਣ, ਰਾਮਪੁਰ ਸੁੰਨੜਾ, ਰਾਣੀਪੁਰ ਕੰਬੋਆਂ, ਰਾਣੀਪੁਰ ਰਾਜਪੂਤਾਂ, ਰਾਵਲਪਿੰਡੀ, ਸਾਹਨੀ, ਸੰਗਤਪੁਰ, ਸੀਕਰੀ, ਸੁੰਨੜਾਂ ਰਾਜਪੂਤਾਂ, ਠੱਕਰਕੀ, ਉੱਚਾ ਪਿੰਡ, ਵਾਹਦ ਅਤੇ ਵਜੀਦੋਵਾਲ ਵਿਖੇ ਗੰਦੇ ਪਾਣੀ ਦੀ ਨਿਕਾਸੀ, ਛੱਪੜਾਂ ਦੇ ਨਵੀਨੀਕਰਣ, ਗਲੀਆਂ ਨਾਲੀਆਂ ਦੀ ਉਸਾਰੀ, ਪਾਰਕਾਂ ਤੇ ਖੇਡ ਮੈਦਾਨਾਂ ਦੇ ਵਿਕਾਸ ਕਾਰਜਾਂ, ਧਰਮਸ਼ਾਲਾ, ਜਿਮ, ਕਮਿਉਨਿਟੀ ਹਾਲ, ਸ਼ਮਸ਼ਾਨਘਾਟਾਂ ਦੇ ਫਰਸ਼ਾਂ, ਸੜਕਾਂ, ਪੰਚਾਇਤ ਘਰਾਂ ਅਤੇ ਸਕੂਲਾਂ ਆਦਿ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਿੰਡਾ ੰਦੇ ਵਿਕਾਸ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਵਿਕਾਸ ਸਬੰਧੀ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਸੰਬੰਧਤ ਵਿਭਾਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਜਾਰੀ ਹੋਏ ਫੰਡ ਦੀ ਵਰਤੋਂ ਪੂਰੀ ਪਾਰਦਰਸ਼ਿਤਾ ਦੇ ਨਾਲ ਲੋਕ ਭਲਾਈ ਦੇ ਕੰਮਾਂ ‘ਚ ਕੀਤੀ ਜਾਵੇ। ਤਸਵੀਰ – ਡਾ. ਰਾਜਕੁਮਾਰ ਚੱਬੇਵਾਲ।






