ਮੈਰਿਜ਼ ਪੈਲੇਸ ਐਸੋਸੀਏਸ਼ਨ ਵੱਲੋਂ ਇੱਕ-ਦੂਜੀ ਯੂਨੀਅਨ ਨੂੰ ਸਹਿਯੋਗ ਦੇਣ ਦਾ ਮਤਾ ਕੀਤਾ ਪਾਸ

Spread the love
ਬਰਨਾਲਾ, 14 ਜੁਲਾਈ 2026 ਬਲਵੰਤ ਸਿੰਘ ਸਿੱਧੂ = ਕੇਟਰਜ਼ (ਹਲਵਾਈ) ਵੈਲਫੇਅਰ ਐਸੋਸੀਏਸ਼ਨ ਵੱਲੋਂ ਪੈਲੇਸ ਮਾਲਕਾਂ ’ਤੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਅੱਜ ਪੈਲੇਸ ਐਸੋਸੀਏਸ਼ਨ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ, ਜਿਸ ਵਿੱਚ ਮੈਰੀਲੈਂਡ, ਸਪਰਿੰਗਵਿਲਾ, ਪਾਮ ਕਲਾਸਿਕ, ਕੈਸਲ, ਗਰੇਵਾਲ, ਗਰੀਨ, ਓਮ ਜੀ, ਗੋਲਡਨ ਪੈਲੇਸ, ਸਿੰਗਲਾ ਪੈਲੇਸ ਤੇ ਕਪਿਲ ਪੈਲੇਸ ਦੇ ਪ੍ਰਬੰਧਕਾਂ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਬੁਲਾਰੇ ਰਿੰਪੀ ਦੇਵਗਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਕੇਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੈਲੇਸ ਪ੍ਰਬੰਧਕਾਂ ’ਤੇ ਦੋਸ਼ ਲਾਉਂਦੇ ਕਿਹਾ ਸੀ ਕਿ ਕਈ ਪੈਲੇਸ ਵਾਲੇ ਆਪ-ਹੁੰਦਰੀਆਂ ਕਰਦੇ ਹਨ। ਕੇਟਰਜ਼ ਨੂੰ ਸਹਿਯੋਗ ਨਹੀਂ ਦਿੰਦੇ, ਜੋ ਕਿ ਉੱਕਾ ਹੀ ਗਲਤ ਹੈ। ਦੇਵਗਨ ਨੇ ਕਿਹਾ ਕਿ ਪੈਲੇਸ ਯੂਨੀਅਨ ਇੱਕ ਸੰਗਠਿਤ ਇਕਾਈ ਹੈ, ਜੋ 2002 ਤੋਂ ਲੈ ਕੇ ਅੱਜ ਤੱਕ ਬਿਨਾਂ ਕਿਸੇ ਤਰਫ਼ਦਾਰੀ ਤੋਂ ਕੰਮ ਕਰਦੀ ਆ ਰਹੀ ਹੈ। ਸੀਨੀਅਰ ਵਾਈਸ ਪ੍ਰਧਾਨ ਸ੍ਰੀ ਪਿਆਰਾ ਲਾਲ ਰਾਏਸਰੀਆ, ਮੀਤ ਪ੍ਰਧਾਨ ਸ੍ਰੀ ਮੁਕਲ ਗਰਗ, ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕੁੱਝ ਕੇਟਰਜ਼ (ਹਲਵਾਈ) ਸਮਾਗਮ ਵਾਲੀ ਪਾਰਟੀ ਨੂੰ ਗੁੰਮਰਾਹ ਕਰਕੇ ਬੁਕਿੰਗ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਸਮਾਗਮ ਕਰਨ ਵਾਲੀ ਪਾਰਟੀ ਆਮ ਤੌਰ ’ਤੇ ਅਣਜਾਨ ਤੇ ਭੋਲੀ-ਭਾਲੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਕੇਟਰਜ਼ (ਹਲਵਾਈ) ਕਥਿੱਤ ਤੌਰ ’ਤੇ ਕਮਿਸ਼ਨ ਆਦਿ ਦੀ ਵੀ ਮੰਗ ਕਰਦੇ ਹਨ? ਪੈਲੇਸ ਪ੍ਰਬੰਧਕਾਂ ਨੂੰ ਨਾ ਚਾਹੁੰਦੇ ਹੋਏ ਵੀ ਉਕਤ ਕੇਟਰਜ਼ ਨੂੰ ਕੁੱਝ ਨਾ ਕੁੱਝ ਦੇਣਾ ਪੈਂਦਾ ਹੈ। ਮੈਰੀਲੈਂਡ ਪੈਲੇਸ ਦੇ ਪ੍ਰਬੰਧਕ ਮਹਿੰਦਰ ਗਰੋਵਰ ਦਾ ਕਹਿਣਾ ਸੀ ਕਿ ਜੋ ਵਿਆਕਤੀ ਜਾਂ ਕੇਟਰਜ਼ (ਹਲਵਾਈ) ਉਨ੍ਹਾਂ ਕੋਲ ਆਉਂਦਾ ਹੈ ਤਾਂ ਤਰੀਕ ਖਾਲੀ ਹੋਣ ਸਦਕਾ ਉਨ੍ਹਾਂ ਦੀ ਸਾਈ ਬਿਨਾਂ ਕਿਸੇ ਲਾਰ-ਲਪੇਟ ਤੋਂ ਬੁੱਕ ਕਰ ਲਈ ਜਾਂਦੀ ਹੈ। ਪੈਲੇਸ ਯੂਨੀਅਨ ਦੇ ਪ੍ਰਧਾਨ ਕੁਲਦੀਪ ਸੂਦ ਨੇ ਉਕਤ ਮੈਂਬਰਾਂ ਨਾਲ ਸਹਿਮਤ ਹੁੰਦਿਆਂ ਕੇਟਰਜ਼ (ਹਲਵਾਈ) ਐਸੋਸੀਏਸ਼ਨ ਨੂੰ ਇਹ ਬੇਨਤੀ ਕੀਤੀ ਕਿ ਆਪਣੇ ਮਨ ਵਿੱਚ ਕੋਈ ਰੋਸ ਨਾ ਰੱਖਣ ਸਮੁੱਚੀ ਯੂਨੀਅਨ ਉਨ੍ਹਾਂ ਨਾਲ ਖੜੀ ਹੈ। ਸ੍ਰੀ ਸੂਦ ਨੇ ਇਹ ਵੀ ਕਿਹਾ ਕਿ ਕੇਟਰਜ਼ (ਹਲਵਾਈ) ਯੂਨੀਅਨ ਜੋ ਰੋਸ-ਰੈਲੀਆਂ ਕਰ ਰਹੀ ਹੈ, ਇਸ ਨਾਲ ਭਾਈਚਾਰਕ ਜਥੇਬੰਦੀਆਂ ਵਿੱਚ ਤਰੇੜ ਪੈ ਜਾਵੇਗੀ, ਜੋ ਦੋਵੇਂ ਧਿਰਾਂ ਲਈ ਮਾੜੀ ਸਿੱਧ ਹੋਵੇਗੀ।
  • Related Posts

    ਹਲਕਾ ਜਗਰਾਉਂ ਦੀ ਸੰਗਠਨਾਤਮਕ ਮਜ਼ਬੂਤੀ ‘ਤੇ ਸੁਖਬੀਰ ਬਾਦਲ ਨਾਲ ਐੱਸ. ਆਰ. ਕਲੇਰ ਦੀ ਅਹਿਮ ਬੈਠਕ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦੀ ਰਣਨੀਤੀ ‘ਤੇ ਚਰਚਾ, 194 ਬੂਥਾਂ ‘ਤੇ ਬੀ.ਐਲ.ਏ.-2 ਨਿਯੁਕਤ ਕਰਨ ਦਾ ਦਾਅਵਾ

    Spread the love

    Spread the love ਜਗਰਾਉਂ, 14(ਜਸਵਿੰਦਰ ਸਿੰਘ ਡਾਂਗੀਆ ) ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਵਿਧਾਇਕ ਅਤੇ ਹਲਕਾ ਜਗਰਾਉਂ ਦੇ ਇੰਚਾਰਜ ਐੱਸ. ਆਰ. ਕਲੇਰ ਨੇ ਸੋਮਵਾਰ ਨੂੰ ਪਿੰਡ…

    ਰੂਹਾਨੀ ਰਿਵਾਇਤ ਨੂੰ ਮਿਲਿਆ ਨਵਾਂ ਸਰਪ੍ਰਸਤ, ਬਾਬਾ ਸਤ ਮੁਨੀ ਜੀ ਭਗਤੂਆਣਾ ਦੇ ਸਿਰ ਸਜਿਆ ਮੁਖੀਆ ਮਹੰਤ ਦਾ ਤਾਜ ਵੇਦ ਮੰਤਰਾਂ ਦੀ ਗੂੰਜ ਵਿਚ ਸੇਵਾ, ਸਮਰਪਣ ਅਤੇ ਏਕਤਾ ਦਾ ਹੋਇਆ ਸ਼ੰਖਨਾਦ; ਦੇਸ਼ ਭਰ ਦੇ ਸੰਤ-ਮਹੰਤਾਂ ਨੇ ਦਿੱਤੀਆਂ ਅਸੀਸਾਂ

    Spread the love

    Spread the loveਜੈਤੋ, 14 ਜੁਲਾਈ (ਮਨਜੀਤ ਸਿੰਘ ਢੱਲਾ): ਤਮਿਲਨਾਡੂ ਦੇ ਕਾਂਚੀਪੁਰਮ ਸਥਿਤ ਸ਼੍ਰੀ ਉਦਾਸੀਨ ਬਾਬਾ ਜੀ ਮਠ ਵਿਖੇ ਸ਼੍ਰੀ ਪੰਚ ਪਰਮੇਸ਼ਵਰ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਨਿਰਵਾਣ (ਮੁੱਖ ਦਫ਼ਤਰ ਕੋੜਾਂਚ,…

    Leave a Reply

    Your email address will not be published. Required fields are marked *