ਰਾਜਪੁਰਾ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ; 154 ਮਰੀਜ਼ਾਂ ਦੀ ਜਾਂਚ, 138 ਨੂੰ ਵੰਡੀਆਂ ਐਨਕਾਂ

Spread the love
ਪੱਟੀ ਸਦੀਕ, 31 ਜੁਲਾਈ (ਬਲਕਰਨ ਸਿੰਘ ਮਸ਼ਾਲ)- ਸਿਵਲ ਸਰਜਨ ਦਫ਼ਤਰ, ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਅੱਜ ਰਾਜਪੁਰਾ ਵਿਖੇ ਇੱਕ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਇਲਾਜ ਸਬੰਧੀ ਯੋਗ ਸਲਾਹ ਦਿੱਤੀ ਗਈ। ਇਸ ਕੈਂਪ ਦੌਰਾਨ ਕੁੱਲ 154 ਮਰੀਜ਼ਾਂ ਦੀ ਓ.ਪੀ.ਡੀ. (OPD) ਕੀਤੀ ਗਈ, ਜਿਨ੍ਹਾਂ ਵਿੱਚੋਂ 138 ਲਾਭਪਾਤਰੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ 16 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਅਪ੍ਰੇਸ਼ਨ ਲਈ ਹਸਪਤਾਲ ਰੈਫ਼ਰ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਰ ਐੱਸ.ਐੱਮ.ਓ. ਡਾ. ਗਗਨਦੀਪ ਸਿੰਘ, ਡਾ. ਲਵਲੀ ਕਾਂਸਲ, ਓਪਥੈਲਮਿਕ ਅਫ਼ਸਰ ਮੰਦੀਪ ਸਿੰਘ, ਐੱਨ.ਐੱਸ. ਕੁਲਜੀਤ ਕੁਮਾਰ ਅਤੇ ਡਬਲਿਊ/ਏ ਵਿਨੋਦ ਕੁਮਾਰ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਇਸ ਮੌਕੇ ਤੇ ਸਰਪੰਚ ਸੋਨੂੰ ਰਾਜਪੁਰਾ, ਸੀ.ਐੱਚ.ਓ. ਕੁਲਦੀਪ ਸਿੰਘ, ਏ.ਐੱਨ.ਐੱਮ. ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰ ਬਬੀਤਾ ਕੌਰ, ਗੁਰਮੀਤ ਕੌਰ ਤੇ ਰਾਜਿੰਦਰਾ ਦੇਵੀ ਨੇ ਕੈਂਪ ਦੇ ਸੁਚੱਜੇ ਪ੍ਰਬੰਧਾਂ ਅਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਵਿੱਚ ਅਹਿਮ ਯੋਗਦਾਨ ਪਾਇਆ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਅੱਖਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਈ ਜਾਵੇ, ਤਾਂ ਜੋ ਨਜ਼ਰ ਨਾਲ ਸਬੰਧਤ ਬੀਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਕੀਤਾ ਜਾ ਸਕੇ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *