ਰਾਜਸਥਾਨੀ ਬਸਤੀ ਵਿੱਚ ਪੀਐਚਸੀ ਝਾਂਡੀਆਂ ਵੱਲੋਂ ਓਰਲ ਹੈਲਥ ਚੈੱਕ ਅਪ ਕੈਂਪ ਲਗਾਇਆ 

Spread the love
 ਨੂਰਪੁਰ ਬੇਦੀ 27 ਮਾਰਚ ( ਦਲਜੀਤ ਚਨੌਲੀ ) ਸਿਵਲ ਸਰਜਨ ਡਾ. ਨਵਰੂਪ ਕੌਰ, ਡੀ.ਡੀ.ਐਚ.ਓ ਡਾ. ਰਜਨੀਤ ਬੈਂਸ ਅਤੇ ਐਸ.ਐਮ.ਓ ਅਮਰਜੀਤ ਸਿੰਘ ਦੀ ਅਗਵਾਈ ਹੇਠ,  ਨੂਰਪੁਰ ਬੇਦੀ ਦੀ ਰਾਜਸਥਾਨੀ ਬਸਤੀ ਵਿਖੇ  ਡਾ. ਚਮਨ ਲਾਲ ਡੈਂਟਿਸਟ ਪੀ.ਐਚ.ਸੀ ਝੰਡੀਆਂ ਕਲਾਂ ਵੱਲੋਂ ਵਿਸ਼ਵ ਓਰਲ ਹੈਲਥ ਦਿਵਸ 2026 ਮਨਾਇਆ ਗਿਆ। ਇਸ ਦੌਰਾਨ ਡੈਂਟਿਸਟ ਡਾਕਟਰ ਚਮਨ ਲਾਲ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਹਰ ਛੋਟੇ ਵੱਡੇ ਅਤੇ ਨੌਜਵਾਨ ਨੂੰ ਕੋਸ਼ਿਸ਼ ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ, ਉਹਨਾਂ ਨੇ ਦੱਸਿਆ ਕਿ ਮਨੁੱਖੀ ਦੰਦਾਂ ਦੀ ਤੰਦਰੁਸਤੀ ਲਈ ਸਿਹਤਮੰਦ ਖੁਰਾਕ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ । ਇਹ ਕਹਾਵਤ ਉਸ ਸਮੇਂ ਸਿੱਧ ਹੋ ਜਾਂਦੀ ਹੈ ਜਦੋਂ ਕਿ ਮਨੁੱਖੀ ਸਰੀਰ ਦੇ ਇਹ ਦੋ ਅੰਗ ਜੇਕਰ ਕੰਮ ਨਾ ਕਰਨ ਤਾਂ ਜਿੰਦਗੀ ਨੀਰ ਹੋ ਜਾਂਦੀ ਹੈ ਇਸ ਲਈ ਹਰ ਵਿਅਕਤੀ ਨੂੰ ਆਪਣੇ ਦੰਦਾਂ ਦੀ ਸਾਫ ਸਫਾਈ ਅਤੇ ਖਾਣ ਪੀਣ ਵਿੱਚ ਸੰਤੁਲਿਤ ਖੁਰਾਕ ਦਾ ਹੋਣਾ ਬਹੁਤ ਜਰੂਰੀ ਹੈ । ਪੀਐਚਸੀ ਝਾਂਡੀਆਂ ਵੱਲੋਂ ਬਸਤੀ ਦੇ ਦੇ ਬੱਚਿਆਂ ਵਿੱਚ ਦੰਦਾਂ ਦੇ ਬੁਰਸ਼ ਵੰਡੇ ਗਏ। ਉਨ੍ਹਾਂ ਨੂੰ ਬੁਰਸ਼ ਕਰਨ ਦੀ ਤਕਨੀਕੀ ਸਿੱਖਿਆ ਆਸਾਨ ਢੰਗ ਨਾਲ ਦਿੱਤੀ ਗਈ ਇਸ ਮੌਕੇ ਮੌਕੇ ਮਲਟੀ ਪਰਪਸ ਹੈਲਥ ਵਰਕਰ ਮਨਦੀਪ ਸਿੰਘ, ਮਲਟੀ ਪਰਪਸ ਹੈਲਥ ਵਰਕਰ ਤਰਨਜੀਤ ਸਿੰਘ ਅਤੇ ਬਸਤੀ ਦੇ ਲੋਕ ਹਾਜ਼ਰ ਸਨ
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *