ਰਾਮੇਆਣਾ ਵਿਖੇ ਬੀ.ਕੇ.ਯੂ ਫਤਿਹ ਵੱਲੋਂ ਪਿੰਡ ਵਿੱਚ ਜਥੇਬੰਧਕ ਚੋਣ ਕੀਤੀ ਗਈ 

Spread the love

 ਰਾਮੇਆਣਾ, 16 ਦਸੰਬਰ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ)  ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਵੱਲੋਂ ਅੱਜ  ਪਿੰਡ ਰਾਮੇਆਣਾ ਵਿਖੇ ਅਹਿਮ ਮੀਟਿੰਗ ਰੱਖੀ ਗਈ, ਜਿਸ ਵਿੱਚ ਆਪਣੀ ਜਥੇਬੰਧਕ ਪਿੰਡ ਦੀ ਇਕਾਈ ਸਥਾਪਤ ਕੀਤੀ ਗਈ , ਜਿਸਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਫਤਿਹ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਸ. ਬੇਅੰਤ ਸਿੰਘ ਸਿੱਧੂ ਬਰਾੜ ਅਤੇ ਬਲਾਕ ਜੈਤੋ ਤੋਂ ਜਨਰਲ ਸਕੱਤਰ ਸ. ਮਨਜੀਤ ਸਿੰਘ ਸੋਢੀ ਦੁਆਰਾ ਕੀਤੀ ਗਈ। ਉਹਨਾਂ ਨੇ ਨਵੇਂ ਚੁਣੇ ਗਏ  ਮੈਂਬਰ ਤੇ ਅਹੁਦੇਦਾਰਾਂ ਸਵਾਗਤ ਕੀਤਾ, ਨਾਲ਼ ਹੀ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਨਵੇਂ ਚੁਣੇ ਗਏ ਨੂੰ ਮੈਂਬਰਾਂ ਜਥੇਬੰਦੀ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ ਤੇ ਸਾਰਿਆਂ ਵੱਲੋਂ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ ਲਖਵੀਰ ਸਿੰਘ ਗਿੱਲ ਨੂੰ ਪ੍ਰਧਾਨ,  ਜਗਤਾਰ ਸਿੰਘ ਵਾਂਦਰ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਵਾਂਦਰ ਸਹਾਇਕ ਜਨਰਲ ਸਕੱਤਰ, ਜਸਕਰਨ ਸਿੰਘ ਬਰਾੜ ਖ਼ਜ਼ਾਨਚੀ, ਜਸਪ੍ਰੀਤ ਸਿੰਘ ਮਲਹੋਤਰਾ ( ਲੱਕੀ) ਸੋਸ਼ਲ ਮੀਡੀਆ ਇੰਚਾਰਜ ਅਤੇ ਜੁਗਰਾਜ ਸਿੰਘ ਨੂੰ ਇਕਾਈ ਰਾਮੇਆਣਾ ਸਲਾਹਕਾਰ ਚੁਣਿਆ ਗਿਆ। ਇਸ ਤੋਂ

  

ਇਲਾਵਾ ਗੁਰਤੇਜ ਸਿੰਘ ਅਕਾਲੀ, ਮਲਕੀਤ ਸਿੰਘ, ਕੁਲਵੀਰ ਸਿੰਘ ਗਿੱਲ ਤੇ ਸਵਰਨ ਸਿੰਘ ਇਕਾਈ ਪਿੰਡ ਰਾਮੇਆਣਾ ਦੇ ਮੈਂਬਰ ਹਾਜ਼ਰ ਸਨ।

 

 

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *