ਰੇਂਜ ਸਰਹੰਦ ਦੇ ਰਣਬੀਰ ਸਿੰਘ ਪੰਜੋਲੀ ਕਲਾ ਪ੍ਰਧਾਨ ਤੇ ਹਰਜਿੰਦਰ ਸਿੰਘ ਖਰੌੜੀ ਜਨਰਲ ਸਕੱਤਰ ਬਣੇ

Spread the love

ਫਤਿਹਗੜ੍ਹ ਸਾਹਿਬ, 18 ਦਸੰਬਰ ( ਗੁਰਪ੍ਰੀਤ ਸਿੰਘ ਬਰਸਟ ) ਜੰਗਲਾਤ ਵਰਕਰ ਯੂਨੀਅਨ ਰੇਂਜ ਸਰਹੰਦ ਦਾ ਚੋਣ ਇਜਲਾਸ ਰੇਂਜ ਦਫਤਰ ਸਰਹੰਦ ਵਿਖੇ ਹੋਇਆ ਇਹ ਇਜਲਾਸ ਦਰਸ਼ਨ ਸਿੰਘ ਬੇਲੂ ਮਾਜਰਾ,ਜਸਵਿੰਦਰ ਸਿੰਘ ਸੋਜਾ,ਜਗਤਾਰ ਸਿੰਘ ਸਾਹਪੁਰ, ਸੇਰ ਸਿੰਘ ਸਰਹਿੰਦ ਤੇ ਨਰੇਸ ਬੋਸਰ ਦੀ ਅਗਵਾਈ ਵਿੱਚ ਹੋਇਆ ਜਿਸ ਵਿਚ ਸਰਬ ਸੰਮਤੀ ਨਾਲ ਰੇਂਜ ਸਰਹੰਦ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਰਣਵੀਰ ਸਿੰਘ ਪੰਜੋਲੀ ਕਲਾਂ ਚੁਣੇ ਗਏ ਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਖਰੌੜੀ ਤੇ ਵਿਤ ਸਕੱਤਰ ਜਸਵੰਤ ਸਿੰਘ ਸਿੰਧਵਾਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਸਹਾਇਕ ਖਜਾਨਚੀ ਕ੍ਰਿਸ਼ਨ ਸਿੰਘ ਪ੍ਰੈਸ ਸਕੱਤਰ ਨਾਜਰਾ ਬੇਗਮ ਸਹਾਇਕ ਸਕੱਤਰ ਸੁਰਿੰਦਰ ਸਿੰਘ ਸਹਾਇਕ ਪ੍ਰੈਸ ਸਕੱਤਰ ਕਸ਼ਮੀਰ ਸਿੰਘ ਤੇ ਮੁੱਖ ਸਲਾਹਕਾਰ ਸ਼ੇਰ ਸਿੰਘ ਖਰੋੜੀ ਚੁਣੇ ਗਏ ਸੋ ਚੋਣ ਅਜਲਾਸ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਥੇਬੰਦੀ ਜਿੱਥੇ ਕੱਚੇ ਕਾਮੇ ਪੱਕੇ ਕਰਾਉਣ ਤੇ ਮੰਗ ਪੱਤਰ ਵਿੱਚ ਹੋਰ ਮੰਗਾਂ ਦੇ ਲਈ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ ਉੱਥੇ ਹੀ ਲਗਾਤਾਰ ਚੱਲ ਰਹੀਆਂ ਚੋਣਾਂ ਦੇ ਵਿੱਚ ਵੀ ਸਰਗਰਮੀ ਤੇਜ਼ ਹੈ ਉਹਨਾਂ ਕਿਹਾ ਕਿ 15 ਜਨਵਰੀ ਤੱਕ ਸਮੂਚੀਆ ਚੋਣਾਂ ਕਰਾਉਣ ਤੋਂ ਬਾਅਦ ਜਿਲੇ ਦੀ ਚੋਣ ਕਰਾਉਣ ਉਪਰੰਤ ਫਰਵਰੀ ਵਿੱਚ ਸਰਕਲ ਦੀ ਚੋਣ ਅਤੇ 16 ਮਾਰਚ ਨੂੰ ਪਟਿਆਲਾ ਵਿਖੇ ਸੁਬਾਈ ਟੀਮ ਦੀ ਚੋਣ ਕੀਤੀ ਜਾਵੇਗੀ ਜਿਸ ਦੀ ਤਿਆਰੀ ਤੇ ਪ੍ਰਬੰਧਾਂ ਲਈ ਉਨਾਂ ਸਮੁੱਚੇ ਵਰਕਰਾਂ ਨੂੰ ਆਪਣਾ ਭਰਵਾਂ ਯੋਗਦਾਨ ਪਾਉਣ ਲਈ ਕਿਹਾ ਅੱਜ ਦੇ ਚੋਣ ਇਜਲਾਸ ਵਿੱਚ ਹੋਰਨਾਂ ਤੋਂ ਇਲਾਵਾ ਬਹਾਦਰ ਖਾਂ, ਹਰਦੀਪ ਸਿੰਘ, ਜੀਤ ਸਿੰਘ,

ਮੇਜਰ ਖਾਂ, ਰਾਮ ਸਰੂਪ, ਜਸਪਾਲ ਕੌਰ, ਸੀਤਾ ਰਾਣੀ, ਕਰਮਜੀਤ ਕੌਰ, ਰਾਮ ਦੁਲਾਰੀ ਆਦਿ ਹਾਜ਼ਰ ਹੋਏ| ਅੰਤ ਵਿੱਚ ਰੇਂਜ ਪ੍ਰਧਾਨ ਵੱਲੋਂ ਸਮੁੱਚੇ ਵਰਕਰਾਂ ਦਾ ਇਸ ਚੋਣ ਇਜਲਾਸ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ ਗਿਆ।

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *