ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦਾ ਹੋਇਆ ਤਾਜਪੋਸ਼ੀ ਸਮਾਗਮ

Spread the love
ਕਪੂਰਥਲਾ , 4 ਅਗਸਤ ( ਕੌੜਾ )-ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਨਵਨਿਯੁਕਤ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ਬੇਗੋਵਾਲ ਦੇ ਇਕ ਹੋਟਲ ਵਿਖੇ ਹੋਏ ਸਮਾਗਮ ਦੌਰਾਨ ਸਾਬਕਾ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ, ਸਾਬਕਾ ਡਿਸਟਿ੍ਕਟ ਸੈਕਟਰੀ ਸੁਕੇਸ਼ ਜੋਸ਼ੀ ਤੇ ਰੋਟੇਰੀਅਨ ਅਮਰਜੀਤ ਸਿੰਘ ਸਡਾਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਨਵਨਿਯੁਕਤ ਪ੍ਰਧਾਨ ਅਤੇ ਸੈਕਟਰੀ ਨੂੰ  ਕਾਲਰ ਪਹਿਨਾ ਕੇ ਰੋਟਰੀ ਦੇ ਨਵੇਂ ਵਰ੍ਹੇ ਦੀ ਜ਼ਿੰਮੇਵਾਰੀ ਸੌਂਪੀ | ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਉਹ ਕਲੱਬ ਮੈਂਬਰਾਂ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ  ਤਨਦੇਹੀ ਨਾਲ ਨਿਭਾਉਣਗੇ ਤੇ ਸਮਾਜ ਸੇਵਾ ਦੇ ਕੰਮਾਂ ਨੂੰ  ਪਹਿਲਾਂ ਨਾਲੋਂ ਵੀ ਵੱਧ ਚੜ੍ਹ ਕੇ ਮੈਂਬਰਾਂ ਦੇ ਸਾਥ ਨਾਲ ਕਰਨਗੇ | ਸਮਾਗਮ ਦੌਰਾਨ ਡਾ. ਸਰਬਜੀਤ ਸਿੰਘ ਨੇ ਰੋਟਰੀ ਇੰਟਰਨੈਸ਼ਨਲ ਦੇ ਕੰਮਾਂ ਬਾਰੇ ਹਾਜ਼ਰਾਂ ਨੂੰ  ਜਾਣੂ ਕਰਵਾਇਆ ਤੇ ਆਏ ਹੋਏ ਕਲੱਬ ਮੈਂਬਰਾਂ ਨੂੰ  ਰੋਟਰੀ ਪਿੰਨ ਲਗਾ ਕੇ ਸਨਮਾਨਿਤ ਕਰਨ ਦੇ ਨਾਲ-ਨਾਲ ਦਲਜੀਤ ਸਿੰਘ ਪਟਵਾਲੀਆ, ਸਤਨਾਮ ਸਿੰਘ ਖ਼ਾਲਸਾ ਤੇ ਬਲਰਾਜ ਅਰੋੜਾ ਤਿੰਨਾਂ ਨਵੇਂ ਮੈਂਬਰਾਂ ਨੂੰ  ਰੋਟਰੀ ਦੀ ਪਿੰਨ ਲਗਾ ਕੇ ਕਲੱਬ ਵਿਚ ਸ਼ਾਮਲ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰੋਟੇਰੀਅਨ ਵਿੱਦਿਆ ਸਾਗਰ ਨੇ ਨਿਭਾਈ ਤੇ ਅੰਤ ਵਿਚ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਆਏ ਹੋਏ ਮਹਿਮਾਨਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੱਤਰ ਬਲਜਿੰਦਰ ਗਾਂਧੀ, ਰਕੇਸ਼ ਕੁਮਾਰ ਸਡਾਨਾ, ਵਿੱਦਿਆ ਸਾਗਰ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਰਾਜੂ, ਧਰਮਪਾਲ ਸਰਾਫ਼, ਜਨਕ ਸਿੰਘ, ਰਣਜੀਤ ਅੰਮਿ੍ਤਸਰੀਆ, ਰੂਪ ਸਿੰਘ ਖਾਸਰੀਆ, ਲਖਵਿੰਦਰ ਸਿੰਘ ਫੌਜੀ, ਚੇਤਨ ਢੀਂਗਰਾ, ਤੀਰਥ ਚੰਦ, ਰਵੀ ਭੋਗਪੁਰੀਆ, ਸੀਤਾ ਰਾਮ ਤੇ ਹੋਰ ਹਾਜ਼ਰ ਸਨ |
  • Related Posts

    ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਨਵਾਂ ਪੰਜਾਬੀ ਗੀਤ “ਮਾਂ” ਜਲਦ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੀ ਨਵੀਂ ਪੇਸ਼ਕਸ਼: ਗੀਤਕਾਰ ਮਹਿੰਦਰ ਸੂਦ ਵਿਰਕ ਦਾ ਭਾਵਪੂਰਤ ਪੰਜਾਬੀ ਗੀਤ ‘ਮਾਂ’ ਹੋ ਰਿਹਾ ਹੈ ਰਿਲੀਜ਼

    Spread the love

    Spread the loveਫਗਵਾੜਾ ,ਵਿਰਕ 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਇੱਕ ਹੋਰ ਨਵਾਂ…

    ਸਰਜੀਵਨ ਲਤਾ ਸ਼ਰਮਾ ਸ਼੍ਰੀ ਬ੍ਰਾਹਮਣ ਸਭਾ ਮਹਿਲਾ ਵਿੰਗ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਣੀ। ਪੰਜਾਬ ਪ੍ਰਧਾਨ ਸੁਨੀਲ ਪਰਾਸ਼ਰ ਨੇ ਨਿਯੁਕਤੀ ਪੱਤਰ ਸੌਂਪਿਆ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

    Spread the love

    Spread the loveਫਗਵਾੜਾ, 26 ਸਤੰਬਰ (ਪ੍ਰੀਤ ਕੌਰ ਪ੍ਰੀਤੀ) ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ, ਸ਼੍ਰੀ ਬ੍ਰਾਹਮਣ ਸਭਾ ਪੰਜਾਬ (ਰਜਿਸਟਰਡ) ਨੇ ਫਗਵਾੜਾ ਦੀ ਸਰਜੀਵਨ ਲਤਾ…

    Leave a Reply

    Your email address will not be published. Required fields are marked *