ਚੇਅਰਮੈਨ ਨੇ ਫਿਰ ਦੋਹਰਾਇਆ ਕਿ ਉਹ ਪੁਰਾਣੇ ਜਾਂ ਐਕਸਟੈਨਸ਼ਨ ਤੇ ਰੱਖਣ ਨਾਲੋਂ ਨਵੇਂ ਅਸਟੇਟ ਅਫਸਰਾਂ ਨੂੰ ਕੰਮ ਕਰਨ ਵਜੋਂ ਤਰਜੀਹ ਦੇਣਗੇ। ਜਦੋਂ ਕਿ ਮੈਂਬਰ ਅਨਵਰ ਭਸੋੜ ਨੇ ਕਿਹਾ ਕਿ ਉਕਤ ਕਮੇਟੀ ਜਨਾਬ ਉਵੈਸ ਸਾਹਿਬ ਦੀ ਅਗਵਾਈ ਚ ਵਧੀਆ ਕੰਮ ਕਰੇਗੀ ਅਤੇ ਉਹਨਾਂ ਦਾ ਫੋਕਸ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਵਧੇਰੇ ਹੋਵੇਗਾ। ਉਹਨਾਂ ਹੋਰ ਕਿਹਾ ਕਿ ਅਸਟੇਟ ਅਫਸਰ ਅਤੇ ਆਰਸੀ ਪਹਿਲਾਂ ਫੀਲਡ ਵਿੱਚ ਜਾ ਕੇ ਨਜਾਇਜ਼ ਕਬਜ਼ੇ ਛੁਡਵਾਉਣ ਅਤੇ ਹੋਰ ਅਜਿਹੇ ਕੰਮਾਂ ਮੌਕੇ ਅਫਸਰਾਂ ਨੂੰ ਫੋਨ ਕਰਨ ਤੋਂ ਬਚਦੇ ਰਹਿੰਦੇ ਸਨ ਪਰ ਹੁਣ ਅਸੀਂ ਉਹਨਾਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਮੈਂਬਰਾਂ ਸਮੇਤ ਚੇਅਰਮੈਨ ਸਾਹਿਬ ਨਾਲ ਅਜਿਹੇ ਮੌਕੇ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਕਿਉਂ ਜੋ ਉਹ ਇਸ ਮੌਕੇ ਸਰਕਾਰ ਵਿੱਚ ਹਨ ਅਤੇ ਸਾਡੇ ਮੁੱਖ ਮੰਤਰੀ ਇੱਕ ਇਮਾਨਦਾਰ ਇਨਸਾਨ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਨੂੰ ਉਕਾ ਹੀ ਪਸੰਦ ਨਹੀਂ ਕਰਦੇ। ਲੁਧਿਆਣਾ ਤੋਂ ਮੈਂਬਰ ਐਡਵੋਕੇਟ ਕਾਦਿਰ ਨੇ ਕਿਹਾ ਕਿ ਉਹ ਨਜਾਇਜ਼ ਕਬਜ਼ਾਧਾਰੀਆਂ ਨੂੰ ਵਾਰਨਿੰਗ ਦਿੰਦੇ ਹਨ ਕਿ ਉਹ ਅਜਿਹੇ ਕਬਜ਼ੇ ਛੱਡ ਦੇਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਕਫ਼ ਬੋਰਡ ਉਹਨਾਂ ਤੋਂ ਜ਼ਬਰਦਸਤੀ ਇਹ ਕਬਜ਼ੇ ਛਡਵਾਏਗਾ ਅਤੇ ਇਸ ਤਰ੍ਹਾਂ ਦੇ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਚ ਲਿਆਂਦੀ ਜਾਵੇ।Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…
Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

