ਵਿਜੇ ਸ਼ਰਮਾ ਟਿੰਕੂ ਨੇ ਪਿੰਡ ਓਇੰਦ ਦੇ ਖੇਡ ਮੇਲੇ ਦਾ ਸਟਿਕਰ ਕੀਤਾ ਯਾਰੀ

Spread the love
ਕੁਰਾਲੀ 17 ਅਗਸਤ (ਜਗਦੇਵ ਸਿੰਘ )ਅਜੋਕੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਸੰਭਾਲਣ ਦੇ ਲਈ ਅਤੇ  ਉਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਕੁਰਾਲੀ ਆਪਣੇ ਦਫਤਰ ਵਿਖੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਪਿੰਡ ਓਇੰਦ ਦੇ ਸੱਭਿਆਚਾਰਕ ਮੇਲਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦਾ ਸਟੀਕਰ ਜਾਰੀ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨਾ ਪਿੰਡ ਓਇੰਦ ਇਸ ਕਲੱਬ ਦਾ ਪਿਛਲੇ 28-29 ਸਾਲਾਂ ਤੋਂ ਬਹੁਤ ਵੱਡਾ ਉਪਰਾਲਾ ਹੈ ਜੋ ਹਰ ਸਾਲ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਖੇਡ ਮੇਲਾ ਕਰਵਾਉਂਦੇ ਹਨ ਸ਼੍ਰੀ ਟਿੰਕੂ ਨੇ ਦੱਸਿਆ ਕਿ 4 ਸਤੰਬਰ ਨੂੰ ਸੱਭਿਆਚਾਰਕ ਮੇਲਾ ਜਿਸ ਵਿੱਚ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਲੱਗੇਗਾ ਅਤੇ ਹੋਰ ਵੀ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਨਗੇ 5 ਤਰੀਕ ਨੂੰ ਕਬੱਡੀ ਟੂਰਨਾਮੈਂਟ ਹੋਵੇਗਾ ਅਤੇ 6 ਸਤੰਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ ਜਿਸ ਵਿੱਚ ਨਾਮੀ ਪਹਿਲਵਾਨ ਭਾਗ ਲੈਣਗੇ ਅਤੇ ਪਹਿਲੇ ਕੁਸ਼ਤੀਆਂ ਦੇ ਇਨਾਮ ਢਾਈ ਲੱਖ ਰੁਪਏ ਦੇ ਹੋਣਗੇ ਵੱਡੀ ਝੰਡੀ ਦੀ ਕੁਸ਼ਤੀ 1 ਲੱਖ ਰੁਪਏ ਦੀ ਹੋਵੇਗੀ ਅਤੇ ਝੰਡੀ ਦੇ ਜੇਤੂ ਪਹਿਲਵਾਨ ਨੂੰ ਸੱਜਰ ਸੂਈ ਝੋਟੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਪ੍ਰੋਗਰਾਮ ਦਾ ਸਟਿਕਰ ਜਾਰੀ ਕਰਨ ਮੌਕੇ ਜਸਕਰਨ ਸਿੰਘ ਓਇੰਦ, ਮਨਜੀਤ ਸਿੰਘ ਨਵਾਂ ਗਰਾਉਂ ਸੀਨੀਅਰ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਮੋਹਾਲੀ,  ਗੋਲੀ ਮੋਰਿੰਡਾ, ਹਰਦੀਪ ਸਿੰਘ ਦੀਪਾ ਖਾਬੜਾ, ਅੰਮ੍ਰਿਤਪਾਲ ਸਿੰਘ ਬਾਠ ਧਿਆਨਪੁਰਾ,  ਗਗਨ ਚਕਲਾ  ਨਵਦੀਪ ਉਪਲ , ਛਮੀ ਧੀਮਾਨ, ਅਜੇ ਕੁਮਾਰ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *