ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ 257 ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ 11 ਨੂੰ 

Spread the love

ਭਗਤਾ ਭਾਈਕਾ, 8 ਅਪ੍ਰੈਲ ( ਅਵਤਾਰ ਸਿੰਘ ਮੱਲਾ )  ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੁਆਮੀ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀ ਮਾਨ  ਬਾਬਾ ਗੰਗਾ ਰਾਮ ਜੀ ਦੇ ਯਤਨਾਂ ਸਦਕਾ 257 ਵਾਂ ਅੱਖਾਂ ਦਾ ਮੁਫਤ ਲੈੰਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ (ਬਠਿੰਡਾ) ਜੋ ਕਿ ਗੁਰੂਸਰ ਬਸ ਸਟੈਡ ਉੱਪਰ ਸਥਿਤ ਹੈ  11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ ।ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਜੀ ਨੇ ਦੱਸਿਆ ਕਿ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਡਾ ਮਿਨਾਕਸ਼ੀ ਸਿੰਧੂ ਅਤੇ ਡਾ ਸੁਪਰੀਤ ਕੋਰ ਮਰੀਜਾ ਦਾ ਚੈੱਕਅਪ ਕਰਨਗੇ ਚੈੱਕਅਪ ਉਪਰੰਤ ਉਪਰੇਸ਼ਨ ਯੋਗ ਮਰੀਜਾਂ ਦੇ ਮੁਫਤ ਲੈਂਜ ਪਾਏ ਜਾਣਗੇ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਨਾਲ ਹੀ ਬੇਨਤੀ ਕੀਤੀ ਕਿ ਮਰੀਜ ਆਪਣੇ ਨਾਲ ਅਧਾਰ ਕਾਰਡ , ਵੋਟ ਕਾਰਡ ਅਤੇ ਪੈਨ ਕਾਰਡ ਦੀ ਫੋਟੋ ਕਾਪੀ ਇੱਕ ਫੋਨ ਨੰਬਰ ਲਿਖਵਾ ਕੇ ਲਿਉਣਾ ਅਤੇ ਇੱਕ ਵਾਰਸ ਨੂੰ ਜਰੂਰ ਲੈ ਕੇ ਆਉਣ ਅਤੇ ਇਸ਼ਨਾਨ ਕਰਕੇ ਆਉਣ । ਦਿਲ ਅਤੇ ਸ਼ੁਗਰ ਦੇ ਮਰੀਜਾਂ ਦੇ ਉਪਰੇਸ਼ਨ ਨਹੀ ਕੀਤੇ ਜਾਣਗੇ ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਇਸ ਮੌਕੇ ਗੁਲਾਬ ਚੰਦ ਸਿੰਗਲਾ ਜਲਾਲ ਵਾਲੇ , ਸਤੀਸ਼ ਸ਼ਰਮਾਂ ਕਲਿਆਣ ਵਾਲੇ , ਮਨਪ੍ਰੀਤ ਸ਼ਰਮਾਂ , ਸੁਖਦੀਪ ਸਿੰਘ ਖੇਮੁਆਣਾ , ਬਿੱਟੂ ਸਿੰਘ , ਮਹਿੰਦਰ ਸਿੰਘ , ਸੁਰਿਦਰ ਚੋਪੜਾ , ਨਿਰਮਲ ਸਿੰਘ ਆਦਿ ਹਾਜਰ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *