ਵਿਸ਼ਕਰਮਾ ਮੰਦਿਰ ਕਮੇਟੀ ਵੱਲੋਂ ਜਤਿੰਦਰ ਸਿੰਘ ਰਾਮਗੜੀਆ ਦਾ ਸਨਮਾਨ

Spread the love
ਭਾਦਸੋਂ, 13 ਅਗਸਤ (ਜਗਜੀਤ ਸਿੰਘ ਕੈਂਥ ) ਵਿਸ਼ਕਰਮਾ ਮੰਦਿਰ ਕਮੇਟੀ ਭਾਦਸੋਂ ਵੱਲੋਂ ਮੰਦਿਰ ਦੇ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਲੋਟੇ ਐਮ.ਡੀ. ਕਰਤਾਰ ਕੰਬਾਈਨ ਦੀ ਅਗਵਾਈ ਹੇਠ ਸਮੁੱਚੀ ਕਮੇਟੀ ਵੱਲੋਂ ਜਤਿੰਦਰ ਸਿੰਘ ਰਾਮਗੜੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਤਿੰਦਰ ਸਿੰਘ ਰਾਮਗੜੀਆ ਨੂੰ ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿੱਚ ਬਲਾਕ ਭਾਦਸੋਂ ਦੇ ਬੀਸੀ ਵਿੰਗ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਡਾ. ਗਿਆਨ ਸਿੰਘ ਖਨੌੜਾ  ਰਾਮਗੜੀਆ ਬੀਸੀ ਵਿੰਗ ਹਲਕਾ ਇੰਚਾਰਜ ਨਾਭਾ ਨੇ ਸ਼ਿਰਕਤ ਕਰਦਿਆਂ ਜਤਿੰਦਰ ਸਿੰਘ ਰਾਮਗੜੀਆ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਸਮੇਂ ਦੀ ਲੋੜ ਹੈ।ਇਸ ਮੌਕੇ ਜਸਵੀਰ ਸਿੰਘ ਰਾਜੂ, ਸਤਨਾਮ ਸਿੰਘ ਧੀਮਾਨ ਕੌਂਸਲਰ, ਧਰਮਿੰਦਰ ਸਿੰਘ ਰਾਮਗੜੀਆ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਭੋਲਾ ਅਤੇ ਦਵਿੰਦਰ ਸਿੰਘ ਕਾਕਾ ਡਕੌਂਦਾ ਸਮੇਤ ਵਿਸ਼ਵਕਰਮਾ ਮੰਦਿਰ ਕਮੇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਕਮੇਟੀ ਵੱਲੋਂ ਜਤਿੰਦਰ ਸਿੰਘ ਰਾਮਗੜੀਆ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *