ਵਿਸਾਖੀ ਤੋਂ ਬਾਅਦ ਅਨੰਦਪੁਰ ਸਾਹਿਬ ਗੜ ਸ਼ੰਕਰ ਮਾਰਗ ਤੇ ਤੀਜੇ ਗੇੜ ਵਿਚ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਵੇਗਾ।

Spread the love

ਨੂਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਤਕ ਛੇ ਮਾਰਗੀ ਰੋਡ ਦਾ ਪਹਿਲੀ ਵਾਰ ਸਰਕਾਰ ਦੀ ਬਜਾਏ ਕਾਰ ਸੇਵਾ ਤਹਿਤ ਵੱਡਾ ਉਦਮ ਕਰਨ ਵਾਲੇ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਸੰਤ ਬਾਬਾ ਸਤਨਾਮ ਸਿੰਘ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਵਿਸਾਖੀ ਤੋਂ ਅਗਲੇ ਦਿਨ ਤੀਜੇ ਗੇੜ ਦੀ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਅੱਜ ਕਾਹਨਪੁਰ ਖੂਹੀ ਵਿਖੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਪਿੰਡ ਮੋਠਾਪੁਰ ਦੀਆਂ ਸੰਗਤਾਂ ਕਾਰ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਪਹੁੰਚੀਆਂ। ਜਿੱਥੇ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਮਾਰਗ ਨੂੰ ਵੱਡੇ ਪੱਧਰ ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਪਹਿਲੇ ਗੇੜ ਵਿੱਚ ਪੋਜੋਵਾਲ ਤੋਂ ਦੋ ਕਿਲੋਮੀਟਰ ਅੱਗੇ ਤੱਕ ਹਾਈਵੇ ਪੱਧਰ ਦੀ ਰੋਡ ਤਿਆਰ ਹੋ ਚੁੱਕੀ ਹੈ। ਦੂਜੇ ਗੇੜ ਤੋਂ ਭਜਨ ਢਾਬੇ ਤੋਂ ਗੜ ਸ਼ੰਕਰ ਵੱਲ ਨੂੰ ਡੇਢ ਕਿਲੋਮੀਟਰ ਦੇ ਕਰੀਬ ਰੋਡ ਤਿਆਰ ਹੋ ਚੁੱਕੀ।ਤੇ ਇਸੇ ਪ੍ਰਕਾਰ ਹੁਣ ਵਿਸਾਖੀ ਤੋਂ ਬਾਅਦ ਤੀਜੇ ਗੇੜ ਦੀ ਕਾਰ ਸੇਵਾ ਪੋਜੋਵਾਲ ਲਾਗੇ ਪੈਟਰੋਲ ਪੰਪ ਤੋਂ ਹਰੋ ਦੇ ਪੋਅ ਵੱਲ ਨੂੰ ਸ਼ੁਰੂ ਹੋ ਜਾਵੇਗੀ। ਇੱਥੇ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਤੇ ਵੱਖ ਵੱਖ ਪਿੰਡਾਂ ਦੇ ਆਏ ਸੇਵਾਦਾਰਾਂ ਨੇ ਕਿਹਾ ਕਿ ਇਸ ਮਹਾਨ ਸੜਕ ਵਿੱਚ ਹਿੱਸਾ ਪਾਉਣ ਦੇ ਲਈ ਵਾਢੀ ਤੋਂ ਬਾਅਦ ਪਿੰਡਾਂ ਵਿੱਚ ਲੜੀਵਾਰ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿੱਥੋਂ ਸੰਗਤਾਂ ਕਾਰ ਸੇਵਾ ਦੇ ਇਸ ਕਾਰਜ ਵਿੱਚ ਹਿੱਸਾ ਪਾਉਣ ਲਈ ਰਾਹਤ ਰਾਸ਼ੀ ਭੇਂਟ ਕਰੇਗੀ। ਸੰਤ ਬਾਬਾ ਸਤਨਾਮ ਸਿੰਘ ਜੀ ਨੇ ਕਿਹਾ ਕਿ ਸਾਨੂੰ ਸੰਗਤਾਂ ਦਾ ਪਿਆਰ ਚਾਹੀਦਾ ਹੈ। ਤੇ ਇਹ ਕਾਰਜ ਸੰਗਤਾਂ ਦੇ ਸਹਿਯੋਗ ਦੇ ਨਾਲ ਨਿਰੰਤਰ ਜਾਰੀ ਰਹਿਣਗੇ। ਉਹਨਾਂ ਨੇ ਇੱਥੇ ਪਹੁੰਚੇ ਸੇਵਾਦਾਰਾਂ ਨੂੰ ਕਿਹਾ ਕਿ ਧਾਰਮਿਕ ਅਸਥਾਨਾਂ ਤੇ ਸਮਾਜਿਕ ਕਾਰਜਾਂ ਤੇ ਲੋਕ ਭਲੇ ਦੇ ਲਈ ਕਿਸੇ ਵੀ ਪ੍ਰਕਾਰ ਦੀ ਸੇਵਾ ਲਈ ਆਪ ਜੀ ਕਦੇ ਵੀ ਪਹੁੰਚ ਕੇ ਸਮੱਗਰੀ ਪ੍ਰਾਪਤ ਕਰ ਸਕਦੇ ਹੋ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *