ਵੈਸਟਸਿਟੀ-1 ਅਤੇ ਮਹਾਵੀਰ ਕਲੋਨੀ ਦੇ ਵਾਸੀ ਦੋ ਰਾਤਾਂ ਤੋਂ ਬਿਜਲੀ ਨਾ ਆਉਣ ਕਾਰਨ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਮੱਛਰ ਕਾਰਨ ਬੱਚੇ ਬਿਮਾਰ 

Spread the love
ਬਲਵੰਤ ਸਿੰਘ ਸਿੱਧੂ (ਬਰਨਾਲਾ)ਮਿਤੀ: 03-08-2026=ਬਰਨਾਲਾ ਦੀ ਪੌਸ਼ ਕਲੋਨੀ ਵੈਸਟਸਿਟੀ-1 ਇਨ੍ਹਾਂ ਦਿਨਾਂ ਸੁਰਖੀਆਂ ਵਿੱਚ ਹੈ। ਅੱਜਕੱਲ੍ਹ ਵੈਸਟਸਿਟੀ-1 ਅਤੇ ਮਹਾਵੀਰ ਕਲੋਨੀ ਵਿੱਚ 24 ਘੰਟਿਆਂ ਤੋਂ ਵੱਧ ਸਮੇਂ ਤੋਂ ਬਿਜਲੀ ਨਾ ਆਉਣ ਕਾਰਨ ਮਾਤਾਵਾਂ, ਭੈਣਾਂ ਅਤੇ ਨਿੱਕੇ-ਨਿੱਕੇ ਬੱਚੇ ਗੋਦ ਵਿੱਚ ਚੁੱਕ ਕੇ ਕਲੋਨੀ ਦੀਆਂ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਇਨਵਰਟਰ ਵੀ ਆਪਣੀ ਸਮਰੱਥਾ ਮੁਤਾਬਕ ਬੰਦ ਹੋ ਚੁੱਕੇ ਹਨ ਅਤੇ ਉੱਪਰੋਂ ਮੀਂਹ ਪੈਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।ਰਾਤ ਨੂੰ ਕਲੋਨੀ ਵਾਸੀਆਂ ਨੇ ਸਾਡੀ ਟੀਮ ਨਾਲ ਰਾਬਤਾ ਕੀਤਾ ਕਿ ਅਸੀਂ ਸਾਰੇ ਘਰਾਂ ਤੋਂ ਬਾਹਰ ਹਾਂ, ਸਾਡੀ ਵੀ ਖ਼ਬਰ ਲਵੋ। ਜਦੋਂ ਸਾਡੀ ਟੀਮ ਮੌਕੇ ’ਤੇ ਪੁੱਜੀ ਤਾਂ ਬੀਬੀਆਂ, ਭੈਣਾਂ ਅਤੇ ਮਾਤਾਵਾਂ ਆਪਣੇ ਬੱਚਿਆਂ ਨੂੰ ਗੋਦ ਵਿੱਚ ਚੁੱਕ ਕੇ ਮੀਂਹ ਦੀ ਭੂਰ ਵਿੱਚ ਸੜਕਾਂ ’ਤੇ ਸਮਾਂ ਕੱਟਦੀਆਂ ਨਜ਼ਰ ਆਈਆਂ।ਕਲੋਨੀ ਵਾਸੀਆਂ ਸਤੀਸ਼, ਦਾਨਗੜੀਆ ਕੁਲਦੀਪ, ਲਵਲੀ, ਹੁਕਮ ਚੰਦ, ਨਵੀਨ, ਜੈਪੁਰ ਵਾਲੇ ਕ੍ਰਿਸ਼ਨ ਜੀ, ਰਜਿੰਦਰ ਜੀ, ਅਸ਼ੋਕ ਜੀ, ਵੀਰਪ੍ਰਤਾਪ ਸਿੰਘ ਸ਼ੈਰੀ, ਮੋਨੂੰ, ਸੁਤੀਸ ਕੁਮਾਰ ਕੋਟਦੁਨਾ ਵਾਲੇ ਪ੍ਰਧਾਨ ਜੀ ਰਵਿੰਦਰ ਅਤੇ ਹਰਿੰਦਰ ਭਰਾਨੀ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇੰਨੀ ਵੱਡੀ ਸਮੱਸਿਆ ਵਿੱਚ ਹਾਂ ਪਰ ਸਾਡੀ ਕਿਸੇ ਵੀ ਕਲੋਨੀ ਪ੍ਰਬੰਧਕ ਨੇ ਸਾਰ ਨਹੀਂ ਲਈ। ਜੇਕਰ ਉਹ ਬਿਜਲੀ ਵਿਭਾਗ ਨਾਲ ਗੱਲ ਕਰਦੇ ਤਾਂ ਸਾਨੂੰ ਮਾਣ ਹੁੰਦਾ ਕਿ ਉਹ ਸਾਡੇ ਨਾਲ ਖੜ੍ਹੇ ਹਨ, ਪਰ ਕਿਸੇ ਨੇ ਸਾਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ।ਕਈ ਵਾਸੀਆਂ ਨੇ ਭਰੇ ਮਨ ਨਾਲ ਕਿਹਾ ਕਿ ਬਣੀ ਹੋਈ ਕਮੇਟੀ ਵਿੱਚ ਸਿਰਫ਼ ਚਾਰ-ਪੰਜ ਬੰਦਿਆਂ ਦੀ ਹੀ ਚੱਲਦੀ ਹੈ, ਬਾਕੀ ਕਿਸੇ ਨੂੰ ਕੋਈ ਨਹੀਂ ਪੁੱਛਦਾ। ਜਦੋਂ ਇੱਕ ਕਲੋਨੀ ਮੈਂਬਰ ਤੋਂ ਪੁੱਛਿਆ ਗਿਆ ਕਿ ਤੁਸੀਂ ਪ੍ਰਧਾਨ ਨਾਲ ਗੱਲ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਨੇ ਜਵਾਬ ਦਿੱਤਾ ਕਿ ਰਾਹੁਲ ਕਲੋਨੀ ਮਾਲਕ ਦੇ ਘਰ ਅੱਗੇ ਜਾ ਕੇ ਧਰਨਾ ਦਿਓ, ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ।ਰਾਤ ਨੂੰ ਧੱਕੇ ਖਾ ਰਹੇ ਕਲੋਨੀ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਬਿਜਲੀ ਸਪਲਾਈ ਬਹਾਲ ਨਾ ਹੋਈ ਅਤੇ ਨਵਾਂ ਟਰਾਂਸਫਾਰਮਰ ਨਾ ਲੱਗਿਆ ਤਾਂ ਉਹ ਕਲੋਨੀ ਦੇ ਮੁੱਖ ਗੇਟ ਅੱਗੇ ਧਰਨਾ ਦੇਣਗੇ। ਕਈ ਲੋਕਾਂ ਨੇ ਗੁੱਸੇ ਵਿੱਚ ਕਿਹਾ ਕਿ ਜਿਸ ਦਿਨ ਤੋਂ ਇੱਥੇ ਘਰ ਲਿਆ ਹੈ, ਉਸ ਦਿਨ ਤੋਂ ਕੋਈ ਨਾ ਕੋਈ ਸਮੱਸਿਆ ਲਗਾਤਾਰ ਸਾਹਮਣੇ ਆ ਰਹੀ ਹੈ
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *