ਨਾਭਾ, 14,ਸਤੰਬਰ,(ਰਮਨ ਭਾਟੀਆ) ਪਿਛਲੇ ਦਿਨੀ ਨਾਭਾਂ ਦੇ ਪਿੰਡ ਮਾਂਗੇਵਾਲ ਵਿਖੇ ਸੋਗ ਦੀ ਲਹਿਰ ਫੈਲ ਗਈ ਜਦੋਂ ਕੁਝ ਦਿਨ ਬਿਮਾਰ ਰਹਿਣ ਕਾਰਨ ਮਾਤਾ ਗੁਰਨਾਮ ਕੌਰ ਜੀ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਪਤੀ ਕਿਸਾਨ ਆਗੂ ਪਵਿੱਤਰ ਸਿੰਘ ਜੀ ਵੀ ਕਿਸਾਨ ਜਥੇਬੰਦੀਆਂ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਮਾਤਾ ਗੁਰਨਾਮ ਕੌਰ ਜੀ ਇੱਕ ਬਹੁਤ ਹੀ ਵਧੀਆ ਧਾਰਮਿਕ ਖਿਆਲਾਂ ਵਾਲੇ ਸਨ ਉਹ ਆਪਣੇ ਪਿੱਛੇ ਦੋ ਪੁੱਤਰ ਨੂੰਹਾ ਪੋਤੇ ਪੋਤੀਆਂ ਛੱਡ ਗਏ ਹਨ ਮਾਤਾ ਗੁਰਨਾਮ ਕੌਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਜੋਗੀ ਨਾਨੋਕੀ, ਨਾਭਾ ਤੋਂ ਐਮਸੀ ਯਾਦਵਿੰਦਰ ਸਿੰਘ ਜਾਦੂ, ਸੋਨੂ ਐਮਸੀ, ਆਜ਼ਾਦ ਪ੍ਰੈਸ ਕਲੱਬ ਨਾਭਾ ਦੇ ਮੈਂਬਰ ਰਮਨ ਦੀਪ ਭਾਟੀਆ, ਬੀੜਵਾਲ ਦੇ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਖਹਿਰਾ, ਗਾਮਾ ਅਗੋਲ ਆਦੀ ਹਾਜਰ ਸਨ






