ਸ਼੍ਰੋਮਣੀ ਅਕਾਲੀ ਦਲ ਵੱਲੋਂ ਬੂਟਾ ਸਿੰਘ ਚੌਹਾਨ ਨੂੰ ਵਿਦਿਆਰਥੀ ਵਿੰਗ (ਐਸ. ਓ. ਆਈ.) ਹਲਕਾ ਸਮਰਾਲਾ ਦਾ ਪ੍ਰਧਾਨ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਦੇ ਹੱਥ ਵਾਂਗਡੋਰ ਸੌਂਪਣ ਦੀ ਦੂਰਅੰਦੇਸ਼ੀ ਨਾਲ ਵਿਦਿਆਰਥੀ ਵਿੰਗ ਦੇ ਅਹੁਦੇਦਾਰ ਲਗਾਇਆ ਜਾਂਦਾ ਹੈ – ਪਰਮਜੀਤ ਸਿੰਘ ਢਿੱਲੋਂ 

Spread the love
ਸਮਰਾਲਾ 16 ਜੁਲਾਈ (ਮੁਕੇਸ਼ ਵਰਮਾ) :  ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਪਾਰਟੀ ਦੇ ਮਿਹਨਤੀ, ਜੁਝਾਰੂ ਅਤੇ ਪਾਰਟੀ ਪ੍ਰਤੀ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਬੂਟਾ ਸਿੰਘ ਚੌਹਾਨ (ਸੋਹਲ) ਨੂੰ ਹਲਕਾ ਸਮਰਾਲਾ ਤੋਂ ਵਿਦਿਆਰਥੀ ਵਿੰਗ (ਐਸ. ਓ. ਆਈ.) ਦਾ ਪ੍ਰਧਾਨ ਨਿਯੁੁਕਤ ਕੀਤਾ ਗਿਆ। ਨਿਯੁਕਤੀ ਪੱਤਰ ਦਿੰਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਉਸ ਦੁਆਰਾ ਕੀਤੇ ਕਾਰਜਾਂ ਨੂੰ ਮੁੱਖ ਰੱਖਕੇ ਅਹੁਦਾ ਦੇ ਕੇ ਨਿਵਾਜਦੀ ਹੈ, ਅੱਜ ਸਾਡੇ ਛੋਟੇ ਭਰਾ ਬੂਟਾ ਸਿੰਘ ਚੌਹਾਨ ਦੀਆਂ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਮਰਾਲਾ ਹਲਕੇ ਦਾ ਵਿਦਿਆਰਥੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ ਤਾਂ ਜੋ ਸਾਡੇ ਨੌਜਵਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦਾ ਤਰ੍ਹਾਂ ਦਾ ਅੱਜਕੱਲ ਪੰਜਾਬ ਅੰਦਰ ਮਹੌਲ ਚੱਲ ਰਿਹਾ ਹੈ, ਮੌਜੂਦਾ ਸਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਸੰਭਾਲਣ ਵਿੱਚ ਨਾਕਾਮਯਾਬ ਹੋ ਚੁੱਕੀ ਹੈ। ਜਦੋਂ ਕਿ ਨੌਜਵਾਨੀ ਨੂੰ ਵਧੀਆ ਸਿੱਖਿਆ ਦੇਣਾ, ਸਿੱਖਿਆ ਉਪਰੰਤ ਰੁਜਗਾਰ ਦੇ ਮੌਕੇ ਪੈਦਾ ਕਰਨੇ, ਜਦੋਂ ਕਿ ਮੌਜੂਦਾ ਸਰਕਾਰ ਕੇਵਲ ਚੁਟਕਲਿਆਂ ਵਿੱਚ ਟਾਈਮ ਪਾਸ ਕਰ ਰਹੀ ਹੈ, ਉਨ੍ਹਾਂ ਨੂੰ ਪੰਜਾਬ ਦੀ ਨੌਜਵਾਨੀ ਦੀਆਂ ਸਮੱਸਿਆਵਾਂ ਸਬੰਧੀ ਕੋਈ ਧਿਆਨ ਨਹੀਂ ਹੈ। ਪੰਜਾਬ ਦੇ ਲੋਕ ਅੱਜ ਉਸ ਘੜੀ ਨੂੰ ਪਛਤਾ ਰਹੇ ਹਨ, ਜਦੋਂ ਇਨ੍ਹਾਂ ਦੇ ਪਿੱਛੇ ਲੱਗ ਪੰਜਾਬ ਦਾ ਭਲਾ ਸੋਚਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਸਨ, ਹੁਣ ਪੰਜਾਬ ਦੇ ਲੋਕ ਉਸ ਘੜੀ ਦੇ ਇੰਤਜਾਰ ਵਿੱਚ ਕਦੋਂ ਵੋਟਾਂ ਪੈਣ, ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਉਣ। ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਵਿਦਿਆਰਥੀ ਵਿੰਗ ਦਾ ਪ੍ਰਧਾਨ ਬਣਨ ਉਪਰੰਤ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਵਿਉਂਤਬੰਦੀ ਨਾਲ ਹਲਕਾ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਹਰੇਕ ਵਰਗ ਨਾਲ ਰਾਬਤਾ ਕਾਇਮ ਕਰਨ ਲਈ ਹਰੇਕ ਵਿੰਗ ਨੂੰ ਅਲੱਗ ਤੋਂ ਪਲੇਟਫਾਰਮ ਦਿੱਤਾ ਜਾ ਰਿਹਾ ਹੈ ਉਸ ਦੀ ਸਾਰੇ ਪੰਜਾਬ ਅੰਦਰ ਪ੍ਰਸੰਸਾ ਹੋ ਰਹੀ ਹੈ। ਉਹ ਆਪਣੇ ਹਲਕੇ ਦੇ ਵਿਦਿਆਰਥੀ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਿਦਿਆਰਥੀਆਂ ਦੀਆਂ ਪਿੰਡ ਪੱਧਰ ਤੱਕ ਇਕਾਈਆਂ ਬਣਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣਗੇ। ਇਸ ਮੌਕੇ ਹਲਕਾ ਸਮਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਅਹੁਦੇਦਾਰ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਰਜੋਤ ਸਿੰਘ ਮਾਂਗਟ, ਸੱਬੀ ਊਰਨਾ, ਸੁਰਿੰਦਰ ਸਿੰਘ ਗੋਲਡੀ, ਕਮਲ ਢਿੱਲੋਂ, ਅਰਸ਼ਦੀਪ ਸਿੰਘ ਰਾਏ, ਅੰਮ੍ਰਿਤਪਾਲ ਸਿੰਘ ਗੁਰੋਂ, ਮਨੀ ਮਾਂਗਟ, ਮਨੀ ਕੋਲਾ, ਗਗਨ ਉਟਾਲ, ਧਰਮਾ ਮਾਣਕੀ, ਜੋਤ ਸਰਪੰਚ, ਸੰਜੀਵ ਸ਼ਾਹੀ, ਅਭੈ ਸਮਰਾਲਾ, ਹੈਪੀ ਬੈਨੀਪਾਲ, ਗੁਰਸੇਵਕ ਸਿੰਘ, ਗੋਪੀ, ਨਵ ਨਾਗਰਾ, ਮਨਜੋਤ ਗਰੇਵਾਲ, ਅਮਰਾਜ ਗਿੱਲ, ਅਕਿਸ਼ ਮਾਛੀਵਾੜਾ, ਮਨਵੀਰ ਬਾਵਾ,ਸੰਦੀਪ, ਗੁਰੀ ਮਾਂਗਟ, ਗੁਰਜੋਤ ਬੈਂਸ ਆਦਿ ਹਾਜਰ ਸਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *