ਮੁੱਲਾਂਪੁਰ ਗਰੀਬਦਾਸ 31ਜੁਲਾਈ (ਜਗਦੇਵ ਸਿੰਘ ) ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਦੇ ਨੌਜਵਾਨ ਇਰਫਾਨ ਖਾਨ ਨੇ ਨੀਟ ਦਾ ਪੇਪਰ ਕਲੀਅਰ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਰਫਾਨ ਦੀ ਇਸ ਵੱਡੀ ਪ੍ਰਾਪਤੀ ‘ਤੇ ਇਲਾਕੇ ‘ਚ ਖੁਸ਼ੀ ਦਾ ਮਾਹੌਲ ਹੈ।ਇਸ ਮੌਕੇ ਸਮਾਜ ਸੇਵੀ ਪੂਰੀ ਟਰਸਟ ਦੇ ਚੇਅਰਮੈਨ ਅਰਵਿੰਦ ਪੁਰੀ ਅਤੇ ਉਹਨਾਂ ਦੇ ਪਿਤਾ ਸ੍ਰੀ ਦੁਆਰਕਾ ਦਾਸਪੁਰੀ (95) ਜੇਰੇ ਇਲਾਜ ਨੇ ਇਰਫਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਜੁਮਾ ਖਾਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਅਰਵਿੰਦ ਪੁਰੀ ਨੇ ਦੱਸਿਆ ਕਿ ਇਰਫਾਨ ਨੇ ਨਾ ਸਿਰਫ਼ ਨੀਟ ਪਾਸ ਕੀਤਾ, ਸਗੋਂ ਪੰਜਾਬ ਭਰ ‘ਚੋਂ 5ਵਾਂ ਅਤੇ ਭਾਰਤ ਭਰ ‘ਚੋਂ 3500ਵਾਂ ਰੈਂਕ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮੌਕੇ ਡਾਕਟਰ ਹਰਸਿਮਰਨ ਸਿੰਘ ਡਾਇਰੈਕਟਰ ਲੈਂਡਮਾਰਕ ਹੋਸਪਿਟਲ ਅਤੇ ਉਹਨਾਂ ਦੀ ਟੀਮ ਅਤੇ ਡਾ. ਅਸੀਸ ਗੁਲੀਆ ਡਾਇਰੈਕਟਰ ਕੇ ਹੋਮੀ ਭਾਭਾ ਟਾਟਾ ਕੈਂਸਰ ਹੋਸਪਿਟਲ ਵੱਲੋਂ ਇਫਰਾਨ ਨੂੰ ਮੁਬਾਰਕਾ ਦਿੰਦੇ ਹੋਏ ਸਨਮਾਨਿਤ ਕੀਤਾ ਅਰਵਿੰਦ ਪੁਰੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਇਰਫਾਨ ਦੀ ਭੈਣ ਨੇ ਵੀ ਨੀਟ ਦਾ ਪੇਪਰ ਕਲੀਅਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਪੂਰਾ ਪਰਿਵਾਰ ਹੀ ਮਿਹਨਤ ਅਤੇ ਲਗਨ ਦੀ ਮਿਸਾਲ ਹੈ। ਇੱਕ ਘਰ ‘ਚੋਂ ਦੋ ਡਾਕਟਰ ਬਣਨ ਜਾ ਰਹੇ ਹਨ, ਇਹ ਇਲਾਕੇ ਲਈ ਮਾਣ ਵਾਲੀ ਗੱਲ ਹੈ।ਸਨਮਾਨ ਸਮਾਰੋਹ ਦੌਰਾਨ ਅਰਵਿੰਦ ਪੁਰੀ ਨੇ ਇਰਫਾਨ ਨੂੰ ਫੁੱਲਾਂ ਦਾ ਹਾਰ ਅਤੇ ਉਨ੍ਹਾਂ ਦੇ ਪਿਤਾ ਜੁਮਾ ਖਾਨ ਨੂੰ ਵੀ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਰਵਿੰਦ ਪੁਰੀ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਵੀ ਇਰਫਾਨ ਨੂੰ ਸਨਮਾਨਿਤ ਕੀਤਾ ਗਿਆ ਸੀ।ਇਸ ਮੌਕੇ ਸਮਾਜ ਸੇਵੀ ਅਰਵਿੰਦ ਪੂਰੀ ਵੱਲੋ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਰਫਾਨ ਆਉਣ ਵਾਲੇ ਸਮੇਂ ‘ਚ ਇਲਾਕੇ ਦੀ ਸਿਹਤ ਸੇਵਾ ‘ਚ ਵੱਡਾ ਯੋਗਦਾਨ ਪਾਉਣਗੇ।ਇਰਫਾਨ ਨੇ ਆਪਣੀ ਮੁੱਢਲੀ ਪੜ੍ਹਾਈ ਮੁੰਨਾ ਲਾਲਪੁਰੀ ਸੀਨੀਅਰ ਸੈਕੰਡਰੀ ਸਕੂਲ, ਮੁੱਲਾਪੁਰ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਨੀਟ ਦੀ ਤਿਆਰੀ ਕੀਤੀ ਅਤੇ ਸਫਲਤਾ ਹਾਸਿਲ ਕੀਤੀ।Aਸਮਾਜ ਸੇਵੀ ਅਰਵਿੰਦ ਪੁਰੀ ਨੇ ਬਾਕੀ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਵੀ ਇਰਫਾਨ ਤੋਂ ਪ੍ਰੇਰਨਾ ਲੈ ਕੇ ਪੜ੍ਹਾਈ ‘ਤੇ ਧਿਆਨ ਦੇਣ ਅਤੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ।