ਸਮਾਜ ਸੇਵੀ ਡਾ. ਸ਼ੰਕਰ ਦਾ ਜਨਮ ਦਿਨ ਬਰਨਾਲਾ ਵਿੱਚ ਬਣਿਆ ਲੋਕ ਉਤਸਵ

Spread the love
ਬਰਨਾਲਾ 11 ਜੁਲਾਈ 2026 — ਬਲਵੰਤ ਸਿੰਘ ਸਿੱਧੂ11 ਜੁਲਾਈ: ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਅੰਬਾਲਾ ਹਸਪਤਾਲ ਨਾਲ ਜੁੜੇ ਡਾ. ਸ਼ੰਕਰ ਧਨੌਲਾ ਜੀ ਦਾ ਜਨਮ ਦਿਨ ਅੱਜ ਪੂਰੇ ਸ਼ਹਿਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦਿਨ ਭਰ ਵੱਖ-ਵੱਖ ਸੰਸਥਾਵਾਂ, ਯੂਨੀਅਨਾਂ, ਧਾਰਮਿਕ ਕਮੇਟੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਹਸਪਤਾਲ ਪਹੁੰਚ ਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਡਾ. ਸ਼ੰਕਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਮੰਡੀ ਦੇ ਅਹੁਦੇਦਾਰ, ਮੰਦਰ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬਜ਼ਾਰਾਂ ਦੇ ਵੱਖ-ਵੱਖ ਪ੍ਰਧਾਨ, ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ, ਸਰਾਫ਼ਾ ਬਜ਼ਾਰ, ਕਰਿਆਨਾ ਸਟੋਰਾਂ, ਟਰੱਕ ਯੂਨੀਅਨ, ਟੈਕਸੀ ਯੂਨੀਅਨ, ਰਿਕਸ਼ਾ ਯੂਨੀਅਨ, ਸਟੂਡੈਂਟਸ ਯੂਨੀਅਨ, ਪ੍ਰਾਪਰਟੀ ਡੀਲਰ ਯੂਨੀਅਨ, ਬਿਜਲੀ ਕਰਮਚਾਰੀ ਯੂਨੀਅਨਾਂ ਅਤੇ ਕਈ ਰਾਜਨੀਤਿਕ ਆਗੂਆਂ ਦੇ ਨੁਮਾਇੰਦੇ ਸ਼ਾਮਲ ਸਨ।ਸੰਗਰੂਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਵੱਲੋਂ ਵੀ ਫੋਨ ਰਾਹੀਂ ਡਾ. ਸ਼ੰਕਰ ਨੂੰ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ ਗਈਆਂ। ਇਸ ਮੌਕੇ ਬਰਨਾਲਾ ਦੇ ਪ੍ਰੈੱਸ ਕਲੱਬਾਂ ਦੇ ਪ੍ਰਧਾਨਾਂ ਨੇ ਵੀ ਹਾਜ਼ਰੀ ਲਗਵਾ ਕੇ ਡਾ. ਸ਼ੰਕਰ ਨੂੰ ਸਨਮਾਨਿਤ ਕੀਤਾ।ਹਸਪਤਾਲ ਵਿੱਚ ਦਿਨ ਭਰ ਵਧਾਈ ਦੇਣ ਆਉਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਕਈ ਸਮਾਜਿਕ ਸੰਸਥਾਵਾਂ ਵੱਲੋਂ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ। ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਡਾ. ਸ਼ੰਕਰ ਵੱਲੋਂ ਸਾਲਾਂ ਤੋਂ ਕੀਤੀ ਜਾ ਰਹੀ ਨਿਸ਼ਕਾਮ ਸਮਾਜ ਸੇਵਾ ਦਾ ਹੀ ਨਤੀਜਾ ਹੈ ਕਿ ਅੱਜ ਹਰ ਵਰਗ ਦੇ ਲੋਕ ਉਨ੍ਹਾਂ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੇ।ਡਾ. ਸ਼ੰਕਰ ਨੇ ਇਸ ਮੌਕੇ ਸਾਰੇ ਆਏ ਮਹਿਮਾਨਾਂ, ਦੋਸਤਾਂ, ਸਮਾਜਿਕ ਸੰਸਥਾਵਾਂ ਅਤੇ ਵਧਾਈ ਭੇਜਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਸਭ ਤੋਂ ਵੱਡਾ ਇਨਾਮ ਹੈ ਅਤੇ ਉਹ ਅੱਗੇ ਵੀ ਸਮਾਜ ਸੇਵਾ ਲਈ ਸਮਰਪਿਤ ਰਹਿਣਗੇ।
  • Related Posts

    ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਚੇਤਨਾ ਸੰਘ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ

    Spread the love

    Spread the love ਪੱਟੀ ਸਦੀਕ, 11 ਜੁਲਾਈ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਾਂਤ ਸਹਿ-ਸੰਯੋਜਕ ਡਾ. ਅਮਿਤ ਕਾਂਸਲ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਜਸਪ੍ਰੀਤ…

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    Leave a Reply

    Your email address will not be published. Required fields are marked *